ਕੇਜਰੀਵਾਲ ਨੂੰ ਹੀ ਮੰਨ ਕੇ ਚੱਲੋ ਮੁੱਖ ਮੰਤਰੀ : ਸਿਸੋਦੀਆ
ਮੋਹਾਲੀ : ਭਗਵੰਤ ਮਾਨ ਚਾਹੇ ਰੈਲੀਆਂ ਵਿਚ ਸੀਐਮ ਉਮੀਦਵਾਰ ਦੇ ਤੌਰ ‘ਤੇ ਖੁਦ ਦੇ ਨਾਮ ‘ਤੇ ਮੋਹਰ ਲਗਾ ਰਹੇ ਹਨ, ਪਰ ਅਰਵਿੰਦ ਕੇਜਰੀਵਾਲ ਦੇ ਖਾਸਮ-ਖਾਸ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਵੱਡਾ ਬਿਆਨ ਜਾਰੀ ਕਰ ਦਿੱਤਾ। ਬਲੌਂਗੀ ‘ਚ ਇਕ ਸਮਾਗਮ ਵਿਚ ਮੰਚ ਤੋਂ ਕਿਹਾ, ‘ਤੁਸੀਂ ਕੇਜਰੀਵਾਲ ਨੂੰ ਹੀ ਸੀਐਮ ਮੰਨ ਕੇ ਵੋਟ ਪਾਓ। ਕੇਜਰੀਵਾਲ ਜਿਸ ਤਰ੍ਹਾਂ ਹੁਣ ਪੰਜਾਬ ਲਈ ਕੰਮ ਕਰ ਰਹੇ ਹਨ, ਅੱਗੇ ਵੀ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ। ਪੂਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ, ਚਾਹੇ ਸੀਐਮ ਕੋਈ ਵੀ ਹੋਵੇ।’ ਇਸ ‘ਤੇ ਸੀਐਮ ਅਹੁਦੇ ਦੇ ਦਾਅਵੇਦਾਰ ਭਗਵੰਤ ਮਾਨ ਦਾ ਵੀ ਜਵਾਬ ਆ ਗਿਆ। ਕਿਹਾ- ‘ਪੰਜਾਬ ਦਾ ਸੀਐਮ ਕੋਈ ਪੰਜਾਬੀ ਹੀ ਹੋਵੇਗਾ। ਦਿੱਲੀ ਤੋਂ ਆ ਕੇ ਕੋਈ ਵੀ ਸੀਐਮ ਨਹੀਂ ਬਣਨ ਵਾਲਾ। ਮੰਚ ਤੋਂ ਉਤਰਨ ਤੋਂ ਬਾਅਦ ਸਿਸੋਦੀਆ ਕੋਲੋਂ ਪੁੱਛਿਆ ਗਿਆ ਕਿ ਕੀ ਕੇਜਰੀਵਾਲ ਸੀਐਮ ਉਮੀਦਵਾਰ ਹਨ? ਜਵਾਬ ਮਿਲਿਆ ਕਿ ਸਮਾਂ ਆਉਣ ‘ਤੇ ਸਾਫ ਹੋ ਜਾਵੇਗਾ। ਫਿਰ ਵਰਕਰਾਂ ਨੂੰ ਕਿਹਾ ਕਿ ਉਹ ਵੋਟ ਪਾਉਂਦੇ ਸਮੇਂ ਸਮਝ ਲਓ ਕਿ ਉਹ ਕੇਜਰੀਵਾਲ ਨੂੰ ਵੋਟ ਦੇ ਰਹੇ ਹਨ।
ਦਿੱਲੀ ਤੋਂ ਨਹੀਂ ਪੰਜਾਬ ਤੋਂ ਹੀ ਬਣੇਗਾ ਸੀਐਮ : ਭਗਵੰਤ
ਕੈਪਟਨ-ਸੁਖਬੀਰ ਬੋਲੇ : ਲਾਲਚ ਸਾਹਮਣੇ ਆਇਆ
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਵਿਚ ਸੀਐਮ ਬਣਨ ਦਾ ਕੇਜਰੀਵਾਲ ਦਾ ਲਾਲਚ ਸਾਹਮਣੇ ਆ ਗਿਆ ਹੈ। ਦਿੱਲੀ ਨੂੰ ਧੋਖਾ ਦੇਣ ਵਾਲੇ ਕੇਜਰੀਵਾਲ ਹੁਣ ਪੰਜਾਬ ਦੇ ਲੋਕਾਂ ਨਾਲ ਇਹ ਸਭ ਕੁਝ ਕਰਕੇ ਸੱਤਾ ਹਾਸਲ ਕਰਨਾ ਚਾਹੁੰਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਲਾਲਚੀ ਹੈ ਤੇ ਅਜਿਹੇ ਨੇਤਾਵਾਂ ਨੂੰ ਪੰਜਾਬ ਦੇ ਲੋਕ ਕਦੀ ਵੀ ਵੋਟ ਨਹੀਂ ਦੇਣਗੇ।
ਆਖਰ ਇਹ ਮਾਰਾਮਾਰੀ ਕਿਉਂ?
‘ਆਪ’ ਅੰਦਰ ਲਗਾਤਾਰ ਸੀਐਮ ਉਮੀਦਵਾਰ ਦਾ ਨਾਮ ਲਟਕਾਏ ਜਾਣ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਇਕ ਤਰੀਕੇ ਨਾਲ ਬਤੌਰ ਸੀਐਮ ਪ੍ਰੋਜੈਕਟ ਕਰਨਾ ਪਾਰਟੀ ਦੀ ਪਲੈਨਿੰਗ ਹੈ। ਕਿਉਂਕਿ, ਦਿੱਲੀ ਵਿਚ ਕੇਜਰੀਵਾਲ ਉਹ ਨਹੀਂ ਕਰ ਸਕੇ, ਜੋ ਚਾਹੁੰਦੇ ਹਨ।
ਭਗਵੰਤ ‘ਚ ਬੁਖਲਾਹਟ ਜਾਂ ਸਿਆਸੀ ਦਾਅ
ਭਗਵੰਤ ਮਾਨ ਵੀ ਕੁਝ ਦਿਨਾਂ ਤੋਂ ਖੁਦ ਨੂੰ ਸੀਐਮ ਪ੍ਰੋਜੈਕਟ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸੁਖਬੀਰ ਬਾਦਲ ਦੇ ਖਿਲਾਫ ਲੜ ਕੇ ਉਹ ਸਾਬਤ ਕਰ ਸਕਦੇ ਹਨ ਕਿ ਉਹ ਪੰਜਾਬ ਵਿਚ ‘ਆਪ’ ਦੇ ਸਭ ਤੋਂ ਵੱਡੇ ਲੀਡਰ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …