ਕੌਂਸਲਰ ਜਨਰਲ ਦਿਨੇਸ਼ ਭਾਟੀਆ ਨੇ ਲਹਿਰਾਇਆ ਤਿਰੰਗਾ ਝੰਡਾ
ਟੋਰਾਂਟੋ : 26 ਜਨਵਰੀ ਦਿਨ ਸ਼ਨੀਵਾਰ ਨੂੰ ਭਾਰਤ ਦਾ 70ਵਾਂ ਗਣਤੰਤਰਤਾ ਦਿਵਸ ਕੌਂਸਲਰ ਜਨਰਲ ਆਫ ਇੰਡੀਆ ਟੋਰਾਂਟੋ ਦੇ ਦਫਤਰ ਵਿਖੇ ਬੜੀ ਧੂਮ ਧਾਮ ਮਨਾਇਆ ਗਿਆ। ਇਸ ਮੌਕੇ ਕੌਂਸਲਰ ਜਨਰਲ ਸ੍ਰੀ ਦਿਨੇਸ਼ ਭਾਟੀਆ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ। ਇਸ ਤੋਂ ਬਾਅਦ ਭਾਰਤ ਦਾ ਰਾਸ਼ਟਰੀ ਗਾਨ ਗਾਇਆ ਗਿਆ। ਇਸ ਮੋਕੇ ਕੌਂਸਲਰ ਜਨਰਲ ਭਾਟੀਆ ਨੇ ਆਪਣੇ ਭਾਸ਼ਣ ਦੌਰਾਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਭਾਸ਼ਣ ਵੀ ਪੜ੍ਹ ਕੇ ਸੁਣਾਇਆ। ਇਸ ਮੌਕੇ ਲਗਭਗ ਇਕ ਹਜ਼ਾਰ ਤੋਂ ਵੱਧ ਭਾਰਤੀ ਮੂਲ ਦੇ ਵਿਅਕਤੀ ਇਸਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ। ਉਨ੍ਹਾਂ ਦੇ ਹੱਥਾਂ ਵਿਚ ਤਿਰੰਗੇ ਝੰਡੇ ਸਨ। ਪਹੁੰਚੀਆਂ ਹੋਈਆਂ ਹਸਤੀਆਂ ਵਿਚ ਰਮੇਸ਼ ਸੰਘਾ ਐਮਪੀ, ਦੀਪਕ ਆਨੰਦ, ਨੀਨਾ ਤਾਂਗੜੀ, ਅਮਰਜੋਤ ਸੰਧੂ ਤੇ ਪਰਮ ਗਿੱਲ ਐਮਪੀਪੀ ਦਾ ਨਾਂ ਵੀ ਸ਼ਾਮਲ ਹੈ। ਗੁਰੂ ਤੇਗ ਬਹਾਦਰ ਸਕੂਲ ਦੇ ਬੱਚਿਆਂ ਨੇ ਇਕ ਸ਼ਬਦ ਅਤੇ ਰਾਸ਼ਟਰ ਭਗਤੀ ਦਾ ਗੀਤ ਵੀ ਪੇਸ਼ ਕੀਤਾ। ਕੌਂਸਲਰ ਜਨਰਲ ਨੇ ਦੱਸਿਆ ਕਿ 2016 ਤੋਂ ਉਨ੍ਹਾਂ ਨੇ ਹਰ ਸ਼ੁੱਕਰਵਾਰ ਨੂੰ ਓਪਨ ਹਾਊਸ ਲਗਾ ਕੇ 4500 ਤੋਂ ਵੱਧ ਲੋਕਾਂ ਦੇ ਕੰਮਾਂ ਕਾਰਾਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ।ਉਨ੍ਹਾਂ ਦੀ ਅਗਵਾਈ ਹੇਠ 75 ਹਜ਼ਾਰ ਤੋਂ ਵੱਧ ਲੋਕ ਪੈਨੋਰਮਾ ਵਲੋਂ ਪਿਛਲੇ ਵਰ੍ਹੇ ਆਯੋਜਿਤ ਕੀਤੇ ਗਏ ਭਾਰਤੀ ਅਜ਼ਾਦੀ ਦਿਵਸ ਦੀ ਪਰੇਡ ਦੇ ਮੌਕੇ ਸ਼ਾਮਲ ਹੋਏ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …