ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਸਾਊਥ ਸੈਕਰਾਮੈਂਟੋ ਦੇ ਫਲੋਰਨ ਰੋਡ ‘ਤੇ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਤੇ ਰਾਤ 10.30 ਵਜੇ ਦੋ ਮੈਕਸੀਕੋ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੈਸ ਸਟੇਸ਼ਨ ਦੇ ਬਾਕੀ ਮੁਲਾਜ਼ਮਾਂ ਮੁਤਾਬਕ ਉਹ ਉਸ ਸਮੇਂ ਗੈਸ ਸਟੇਸ਼ਨ ਤੇ ਬਾਹਰ ਸਫਾਈ ਕਰ ਰਿਹਾ ਸੀ ਤੇ ਜਦੋਂ ਉਹ ਅੰਦਰ ਜਾਣ ਲੱਗਾ ਤਾਂ ਬਾਹਰ ਪਾਰਕਿੰਗ ਵਿਚ ਬੈਠੇ ਦੋ ਮੈਕਸੀਕੋ ਨਿਵਾਸੀਆਂ ਨੇ ਉਸਦੇ ਸੱਤ ਗੋਲੀਆਂ ਮਾਰੀਆਂ ਪਰ ਤਿੰਨ ਸਿਮਰਨਜੀਤ ਸਿੰਘ ਦੇ ਸਰੀਰ ਦੇ ਉਪਰਲੇ ਹਿੱਸੇ ‘ਚ ਲੱਗੀਆਂ ਤੇ ਤੁਰੰਤ ਐਂਬੂਲੈਂਸ ਆਈ ਪਰ ਸਿਮਰਨਜੀਤ ਦੀ ਥਾਂ ‘ਤੇ ਹੀ ਮੌਤ ਹੋ ਗਈ। ਬਾਕੀ ਵੇਰਵੇ ਅਨੁਸਾਰ ਤੇ ਸੈਕਰਾਮੈਂਟੋ ਕਾਊਂਟੀ ਸੈਰਫ ਇੰਨਵੈਸਟੀਗੇਟ ਡਿਪਾਰਟਮੈਂਟ ਅਨੁਸਾਰ ਇਸ ਗੈਸ ਸਟੇਸ਼ਨ ‘ਤੇ ਹੀ ਕੰਮ ਕਰ ਰਹੇ ਪਾਕਿਸਤਾਨੀ ਮੂਲ ਦੇ ਮੁਲਾਜ਼ਮ ਨਾਲ ਪਹਿਲਾਂ ਇਹ ਮੈਕਸੀਕਨ ਹੱਥੋਪਾਈ ਵੀ ਹੋਏ ਸਨ ਪਰ ਉਹ ਉਸ ਤੋਂ ਬਾਅਦ ਅੰਦਰ ਜਾ ਕੇ 911 ‘ਤੇ ਫੋਨ ਕਰਨ ਚਲੇ ਗਏ ਐਨੇ ਨੂੰ ਮਾੜੀ ਕਿਸਮਤ ਕਰਕੇ ਸਿਮਰਨਜੀਤ ਪਾਰਕਿੰਗ ਸਾਫ਼ ਕਰਕੇ ਅੰਦਰ ਜਾ ਰਿਹਾ ਸੀ ਤੇ ਬਿਨਾ ਵਜ੍ਹਾ ਮੈਕਸੀਕਨਾਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਪਤਾ ਲੱਗਾ ਹੈ ਕਿ ਪਾਕਿਸਤਾਨੀ ਮੁਲਾਜ਼ਮ ਇਨ੍ਹਾਂ ਮੈਕਸੀਕਨਾਂ ਨੂੰ ਪਾਰਕਿੰਗ ਲਾਟ ਵਿਚ ਸ਼ਰਾਬ ਪੀਣ ਤੋਂ ਰੋਕਣ ਗਿਆ ਸੀ, ਜਿਸ ਕਰਕੇ ਉਸ ਨਾਲ ਹੱਥੋਪਾਈ ਹੋ ਗਈ ਤੇ ਬਾਅਦ ਵਿਚ ਸਿਮਰਨਜੀਤ ਸਿੰਘ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਕਿ ਕੀ ਗੱਲ ਹੋਈ। ਸਿਮਰਨਜੀਤ ਸਿੰਘ ਪੰਜਾਬ ‘ਚ ਮੋਹਾਲੀ ਦਾ ਰਹਿਣ ਵਾਲਾ ਸੀ ਤੇ ਤਿੰਨ ਭੈਣਾਂ ਦਾ ਇਕ ਭਰਾ ਸੀ ਤੇ ਵਿਦਿਆਰਥੀ ਵੀਜ਼ੇ ‘ਤੇ ਸਿਰਫ਼ ਡੇਢ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ ਤੇ ਆਪਣੀ ਭੈਣ ਤੇ ਜੀਜੇ ਕੋਲ ਰਹਿੰਦਾ ਸੀ। ਇਸ ਘਟਨਾ ਨੇ ਸਥਾਨਕ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ। ਸ਼ੈਰਫ ਡਿਪਾਰਟਮੈਂਟ ਨੇ ਮੌਕੇ ‘ਤੇ ਭੱਜੇ ਮੈਕਸੀਕਨ ਨੂੰ ਜਿਸ ਦਾ ਨਾਂ ਅਲੈਗਜੈਂਡਰ ਲੋਪੇਜ਼ ਦੱਸਿਆ ਗਿਆ ਹੈ ਨੂੰ ਫੜ ਲਿਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਮੁਤਾਬਕ ਦੇ ਹੋਰ ਵਿਅਕਤੀ ਦੀ ਭਾਲ ਜਾਰੀ ਹੈ। ਜੋ ਇਸ ਕਤਲ ਵਿਚ ਲੋੜੀਂਦੇ ਹਨ। ਸਿੱਖ ਭਾਈਚਾਰੇ ਨੂੰ ਇਹੋ ਜਿਹੀਆਂ ਸਥਿਤੀਆਂ ਵਿਚ ਇਕੱਠੇ ਹੋ ਅਜਿਹੇ ਕਤਲਾਂ ਪ੍ਰਤੀ ਸਰਕਾਰੇ-ਦਰਬਾਰੇ ਸੰਘਰਸ਼ ਕਰਕੇ ਇਨਸਾਫ਼ ਲੈਣ ਦੀ ਲੋੜ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …