Breaking News
Home / ਹਫ਼ਤਾਵਾਰੀ ਫੇਰੀ / ਨਿਊਜ਼ੀਲੈਂਡ ਵਿਚ ‘ਸਿੰਘ’ ਨੰਬਰ-1

ਨਿਊਜ਼ੀਲੈਂਡ ਵਿਚ ‘ਸਿੰਘ’ ਨੰਬਰ-1

ਬੱਚਿਆਂ ਦੇ ਸਰਨੇਮ ਰਜਿਸਟ੍ਰੇਸ਼ਨ ‘ਚ ‘ਸਿੰਘ’ ਸ਼ਬਦ ਨਿਊਜ਼ੀਲੈਂਡ ‘ਚ ਮੋਹਰੀ
‘ਕੌਰ’ ਸ਼ਬਦ ਨੂੰ ਮਿਲਿਆ ਤੀਜਾ ਸਥਾਨ
ਆਕਲੈਂਡ : ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ ਸਰਨੇਮ ਨੂੰ ਆਧਾਰ ਬਣਾ ਕੇ ਇਕ ਤਾਜਾ ਡਾਟਾ ਜਾਰੀ ਕੀਤਾ ਹੈ। ਜਿਸ ‘ਚ ਨਵੇਂ ਪੈਦਾ ਹੋਣ ਵਾਲੇ ਬੱਚਿਆਂ ਦੇ ਨਾਮਕਰਨ ਦੇ ਸਮੇਂ ਦਰਜ ਕਰਵਾਏ ਗਏ ਆਖਰੀ ਨਾਮ ਸਰਨੇਮ ਦੇ ਤੌਰ ‘ਤੇ ‘ਸਿੰਘ’ ਸ਼ਬਦ ਸਭ ਤੋਂ ਟੌਪ ‘ਤੇ ਰਿਹਾ ਹੈ। ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਦੇ ਅਨੁਸਾਰ ਇਹ ਸ਼ਬਦ 2019 ‘ਚ ਰੱਖੇ ਗਏ ਨਾਮਾਂ ‘ਚ ਸਭ ਤੋਂ ਜ਼ਿਆਦਾ ਰੱਖਿਆ ਗਿਆ ਹੈ। ਜੋ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਨਿਊਜ਼ੀਲੈਂਡ ‘ਚ ਸਿੱਖਾਂ ਦੀ ਆਬਾਦੀ ਵੀ ਵਧ ਰਹੀ ਹੈ। ਦੂਜਾ ਸਭ ਤੋਂ ਜ਼ਿਆਦਾ ਪ੍ਰਚੱਲਿਤ ਨਾਮ ‘ਸਮਿਥ’ ਰਿਹਾ ਹੈ ਅਤੇ ਤੀਜੇ ਨੰਬਰ ‘ਤੇ ਸਭ ਤੋਂ ਜ਼ਿਆਦਾ ਰਜਿਸਟਰਡ ਹੋਣ ਵਾਲੇ ਸ਼ਬਦ ਦੇ ਮਾਮਲੇ ‘ਚ ਸਿੱਖ ਬੀਬੀਆਂ ਵੱਲੋਂ ਸਰਨੇਮ ਦੇ ਤੌਰ ‘ਤੇ ਵਰਤਿਆ ਜਾਣ ਵਾਲਾ ਨਾਮ ‘ਕੌਰ’ ਰਿਹਾ ਹੈ। ਰਜਿਸਟ੍ਰੇਸ਼ਨ ਜਨਮ ਅਤੇ ਮੌਤ ਆਕਲੈਂਡ ਦੇ ਅਨੁਸਾਰ ‘ਸਿੰਘ’ ਸ਼ਬਦ ਨਿਊਜ਼ੀਲੈਂਡ ‘ਚ ਪਰਵਾਸੀਆਂ ਦੇ ਵਿਕਾਸ ਨੂੰ ਦਿਖਾਉਂਦਾ ਹੈ। ਨਿਊਜ਼ੀਲੈਂਡ ‘ਚ ਨਾਗਰਿਕਤਾ ਹਾਸਲ ਕਰਨ ਦੇ ਮਾਮਲੇ ‘ਚ ਭਾਰਤੀ ਸਭ ਤੋਂ ਮੋਹਰੀ ਹਨ।

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …