ਅੰਮ੍ਰਿਤਸਰ : ਭਾਰਤ ਤੋਂ ਪਾਕਿਸਤਾਨ ਜਾ ਕੇ ਮੁਸਲਿਮ ਨੌਜਵਾਨ ਨਾਸਿਰ ਹੁਸੈਨ ਨਾਲ ਨਿਕਾਹ ਕਰਾਉਣ ਵਾਲੀ ਸਰਬਜੀਤ ਕੌਰ ਖਿਲਾਫ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਲਾਹੌਰ ਦੀ ਅਦਾਲਤ ਵਿਚ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਨੂੰ ਲੈ ਕੇ ਇਕ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਲੰਘੇ ਕੱਲ੍ਹ 20 ਜਨਵਰੀ ਨੂੰ ਵਕੀਲ ਅਲੀ ਚੰਗੇਜ਼ੀ ਵਲੋਂ ਦਾਇਰ ਕੀਤੀ ਗਈ ਹੈ। ਵਕੀਲ ਨੇ ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੇ ਸਾਬਕਾ ਵਿਧਾਇਕ ਮਹਿੰਦਰਪਾਲ ਸਿੰਘ ਵਲੋਂ ਇਹ ਪਟੀਸ਼ਨ ਦਾਇਰ ਕੀਤੀ ਹੈ।

