1.4 C
Toronto
Thursday, November 20, 2025
spot_img
Homeਹਫ਼ਤਾਵਾਰੀ ਫੇਰੀਸਰਦਾਰ ਸਿੰਘ ਨੂੰ ਖੇਡ ਰਤਨ ਤੇ ਹਰਮਨਪ੍ਰੀਤ ਨੂੰ ਅਰਜੁਨ ਐਵਾਰਡ

ਸਰਦਾਰ ਸਿੰਘ ਨੂੰ ਖੇਡ ਰਤਨ ਤੇ ਹਰਮਨਪ੍ਰੀਤ ਨੂੰ ਅਰਜੁਨ ਐਵਾਰਡ

ਨਵੀਂ ਦਿੱਲੀ/ਬਿਊਰੋ ਨਿਊਜ਼
ਹਾਕੀ ਖਿਡਾਰੀ ਸਰਦਾਰ ਸਿੰਘ ਤੇ ਪੈਰਾਉਲੰਪਿਕ ਜੈਵਲਿਨ ਥ੍ਰੋਅਰ ਦੇਵੇਂਦਰ ਝਾਜਰੀਆ ਨੂੰ ਖਿਡਾਰੀਆਂ ਲਈ ਦੇਸ਼ ਦੇ ਸਭ ਤੋਂ ਵੱਡੇ ਇਨਾਮ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਕ੍ਰਿਕਟਰ ਚਿਤੇਸ਼ਵਰ ਪੁਜਾਰਾ ਤੇ ਹਰਮਨਪ੍ਰੀਤ ਕੌਰ, ਪੈਰਾਲੰਪਿਕ ਤਗਮਾ ਜੇਤੂ ਮਰੀਅੱਪਨ ਥਾਂਗਵਲੂ, ਵਰੁਣ ਭਾਟੀ ਤੇ ਗੌਲਫਰ ਐਸ.ਐਸ.ਪੀ. ਚੌਰਸੀਆ ਦੀ ਇਸ ਸਾਲ ਅਰਜੁਨ ਐਵਾਰਡ ਲਈ ਚੋਣ ਕੀਤੀ ਗਈ ਹੈ। ਟੀਮ ਦੇ ਕਪਤਾਨ ਵਜੋਂ ਸਰਦਾਰ ਸਿੰਘ ਦੀ ਆਧੁਨਿਕ ਹਾਕੀ ਦੇ ਸਭ ਤੋਂ ਵਧੀਆ ਰੱਖਿਆਤਮਕ ਖੇਡ ਦਾ ਪ੍ਰਦਰਸ਼ਨ ਕਰਨ ਸਦਕਾ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਲਗਾਤਾਰ ਦੋ ਵਾਰ ਤਾਂਬੇ ਦਾ ਤਗ਼ਮਾ ਹਾਸਲ ਹੋਇਆ ਸੀ। ਚੇਤੇ ਰਹੇ ਕਿ ਸਰਦਾਰ ਸਿੰਘ ਨੂੰ 2015 ਵਿੱਚ ਭਾਰਤ ਦੇ ਨਾਗਰਿਕਾਂ ਲਈ ਸਭ ਤੋਂ ਉਚੇਰਾ ਐਵਾਰਡ ਪਦਮਸ੍ਰੀ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਦੋ ਵਾਰ ਸੋਨ ਤਗ਼ਮਾ ਜਿੱਤਣ ਵਾਲੇ ਦੇਵੇਂਦਰ ਝਾਜਰੀਆ ਨੂੰ 2016 ਰੀਓ ਪੈਰਾ ਓਲੰਪਿਕ ਵਿੱਚ ਉੱਤਮ ਪ੍ਰਦਰਸ਼ਨ ਲਈ ਸਨਮਾਨਤ ਕੀਤਾ ਜਾ ਰਿਹਾ ਹੈ। ਖੇਲ ਰਤਨ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਪੈਰਾ-ਓਲੰਪੀਅਨ ਹੋਣਗੇ। ਪੰਜਾਬ ਤੋਂ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਦੇ ਪ੍ਰਦਰਸ਼ਨ ਸਦਕਾ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ। ਇਸੇ ਕਰਕੇ ਹਰਮਨਪ੍ਰੀਤ ਕੌਰ ਦੀ ਚੋਣ ਵੀ ਅਰਜਨ ਐਵਾਰਡ ਲਈ ਹੋਈ ਹੈ।
ਹਰਮਨਪ੍ਰੀਤ ਕੌਰ ਬਣੀ ਡੀਐਸਪੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕ੍ਰਿਕਟ ਦੀ ਖੇਡ ਵਿਚ ਨਾਮਣਾ ਖੱਟਣ ਵਾਲੀ ਮੋਗਾ ਦੀ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੇ ਅਹੁਦੇ ਲਈ ਨਿਯੁਕਤੀ ਪੱਤਰ ਦੇ ਦਿੱਤਾ ਅਤੇ ਐਲਾਨ ਕੀਤੀ ਇਨਾਮ ਰਾਸ਼ੀ 5 ਲੱਖ ਦਾ ਚੈਕ ਵੀ ਸੌਂਪਿਆ।

 

RELATED ARTICLES
POPULAR POSTS