Breaking News
Home / ਹਫ਼ਤਾਵਾਰੀ ਫੇਰੀ / ਰਾਹਤ : ਬ੍ਰਿਟਿਸ਼ ਕੋਲੰਬੀਆ ਦੇ ਲੀਜੈਂਡਰੀ ਸਿੱਖ ਰਾਈਡਰਸ ਦੀ ਅਪੀਲ ‘ਤੇ ਦਿੱਤੀ ਛੋਟ

ਰਾਹਤ : ਬ੍ਰਿਟਿਸ਼ ਕੋਲੰਬੀਆ ਦੇ ਲੀਜੈਂਡਰੀ ਸਿੱਖ ਰਾਈਡਰਸ ਦੀ ਅਪੀਲ ‘ਤੇ ਦਿੱਤੀ ਛੋਟ

ਸਿੱਖ ਮੋਟਰ ਸਾਈਕਲ ਸਵਾਰਾਂ ਨੂੰ ਸਸਕੇਚੇਵਾਨ ਸੂਬੇ ‘ਚ ਖਾਸ ਮੌਕਿਆਂ ‘ਤੇ ਹੈਲਮੋਟ ਤੋਂ ਅਸਥਾਈ ਛੋਟ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਸਸਕੇਚੇਵਾਨ ਸੂਬੇ ਵਿਚ ਸਰਕਾਰ ਨੇ ਸਿੱਖ ਮੋਟਰ ਸਾਈਕਲ ਚਾਲਕਾਂ ਨੂੰ ਚੈਰਿਟੀ ਰਾਈਡ ਜਿਹੇ ਵਿਸ਼ੇਸ਼ ਆਯੋਜਨਾਂ ਦੇ ਦੌਰਾਨ ਹੈਲਮੇਟ ਪਹਿਨਣ ਤੋਂ ਅਸਥਾਈ ਛੋਟ ਦੇ ਦਿੱਤੀ ਹੈ।
ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਇਕ ਮੋਟਰ ਸਾਈਕਲ ਸਮੂਹ, ਲੀਜੈਂਡਰੀ ਸਿੱਖ ਰਾਈਡਰਸ ਦੀ ਅਪੀਲ ‘ਤੇ ਇਹ ਛੋਟ ਦਿੱਤੀ ਗਈ ਹੈ, ਜਿਸ ਨੇ ਧਾਰਮਿਕ ਕਾਰਨਾਂ ਦੇ ਲਈ ਧਨ ਇਕੱਠਾ ਕਰਨ ਲਈ ਸਸਕੇਚੇਵਾਨ ਪ੍ਰਸ਼ਾਸਨ ਕੋਲੋਂ ਪੂਰੇ ਕੈਨੇਡਾ ‘ਚ ਸਵਾਰੀ ਕਰਨ ਦੀ ਇਜਾਜ਼ਤ ਦੇਣ ਦੇ ਲਈ ਹੈਲਮੇਟ ਦੇ ਨਿਯਮ ਵਿਚ ਬਦਲਾਅ ‘ਤੇ ਵਿਚਾਰ ਕਰਨ ਲਈ ਕਿਹਾ ਸੀ। ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਵਿਚ ਧਾਰਮਿਕ ਕਾਰਨਾਂ ਕਰਕੇ ਹੈਲਮੇਟ ਪਹਿਨਣ ਤੋਂ ਸਥਾਈ ਛੋਟ ਹੈ, ਪਰ ਸਸਕੇਚੇਵਾਨ ਵਿਚ ਜਨਤਕ ਸੜਕਾਂ ‘ਤੇ ਮੋਟਰ ਸਾਈਕਲ ਚਲਾਉਣ ਸਮੇਂ ਸਾਰੇ ਮੋਟਰ ਸਾਈਕਲ ਚਾਲਕਾਂ ਦੇ ਲਈ ਹੈਲਮੇਟ ਪਹਿਨਣਾ ਜ਼ਰੂਰੀ ਹੈ। ਸਸਕੇਚੇਵਾਨ ਸਰਕਾਰੀ ਬੀਮਾ (ਐਸਜੀਆਈ) ਦੇ ਲਈ ਜ਼ਿੰਮੇਵਾਰ ਮੰਤਰੀ ਡਾਨ ਮੋਰਗਨ ਨੇ ਕਿਹਾ ਕਿ ਮੋਟਰ ਸਾਈਕਲ ਚਾਲਕਾਂ ਦੇ ਲਈ ਹੈਲਮੇਟ ਸੁਰੱਖਿਆ ਲਈ ਇਕ ਜ਼ਰੂਰੀ ਹਿੱਸਾ ਹੈ। ਸਸਕੇਚੇਵਾਨ ਸਰਕਾਰ ਵਲੋਂ ਜਾਰੀ ਮੀਡੀਆ ਇਸ਼ਤਿਹਾਰ ਦੇ ਅਨੁਸਾਰ ਵਾਹਨ ਉਪਕਰਣ ਸਬੰਧੀ ਨਿਯਮਾਂ ਵਿਚ ਸੋਧ ਅਸਥਾਈ ਹੋਵੇਗਾ ਅਤੇ ਸਿੱਖਾਂ ਨੂੰ ਰੂਟੀਨ ਵਿਚ ਹੈਲਮੇਟ ਪਹਿਨਣ ਤੋਂ ਛੋਟ ਨਹੀਂ ਦਿੱਤੀ ਜਾਵੇਗੀ।
ਹੈਲਮੇਟ ਕਾਨੂੰਨ ‘ਚ ਪੂਰੀ ਤਰ੍ਹਾਂ ਨਾਲ ਛੋਟ ਦੇਣ ਦੀ ਕੋਈ ਯੋਜਨਾ ਨਹੀਂ : ਮੌਰਗਨ
ਮੌਰਗਨ ਨੇ ਕਿਹਾ ਕਿ ਮੋਟਰ ਸਾਈਕਲ ਹੈਲਮੇਟ ਕਾਨੂੰਨਾਂ ਵਿਚ ਪੂਰੀ ਤਰ੍ਹਾਂ ਨਾਲ ਛੋਟ ਦੇਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ। ਸਾਡੀ ਸਰਕਾਰ ਅਸਥਾਈ ਛੋਟ ਦੇ ਲਈ ਇਸ ਨੂੰ ਇਕ ਉਚਿਤ ਸਮਝੌਤੇ ਦੇ ਰੂਪ ਵਿਚ ਦੇਖਦੀ ਹੈ, ਜੋ ਭਵਿੱਖ ਦੇ ਚੈਰਿਟੀ ਫੰਡ ਰਾਈਜਰ ਨੂੰ ਅੱਗੇ ਵਧਣ ਵਿਚ ਸਮਰੱਥ ਬਣਾਏਗੀ।

Check Also

ਮੌਤ ਦਾ ਸਤਸੰਗ ਜ਼ਿੰਮੇਵਾਰ ਕੌਣ?

‘ਭੋਲੇ ਬਾਬਾ’ ਦੇ ਨਾਮ ਨਾਲ ਮਸ਼ਹੂਰ ਸੂਰਜਪਾਲ ਹੋਇਆ ਫਰਾਰ, ਪ੍ਰਬੰਧਕਾਂ ‘ਤੇ ਐਫਆਈਆਰ ਲਖਨਊ/ਬਿਊਰੋ ਨਿਊਜ਼ : …