ਡਾ. ਪਰਗਟ ਸਿੰਘ ઑਬੱਗ਼ਾ
(905) 531 8901
ઑਮਾਂ-ਬੋਲ਼ੀ ਪੰਜਾਬੀ ਦੇ ਵਿਕਾਸ ਵਿਚ ਆਈ ਗਿਰਾਵਟ ਦੇ ਮੁੱਖ ਕਾਰਨਾਂ ਲਈ ਅਸੀਂ ਵਰਤਮਾਨ ਨੌਜਵਾਨ-ਪੀੜੀ ਨੂੰ ਵਧੇਰੇ ਜ਼ਿੰਮੇਵਾਰ ਮੰਨਦੇ ਹਾਂ, ਜਿਹੜੇ ઑਅਧੁਨੀਕਰਨ਼ ਦੇ ਛਲਾਵੇ ਹੇਠ ਆ ਕੇ ਦੂਸਰੇ ਲੋਕਾਂ ਉੱਤੇ ਆਪਣਾ ਪ੍ਰਭਾਵ ਪਾਉਣ ਲਈ ઑਮਾਂ-ਬੋਲ਼ੀ ਪੰਜਾਬੀ ‘ઑਚ ਗੱਲ-ਬਾਤ ਕਰਨ ਦੀ ਬਜਾਏ, ਅੰਗ੍ਰੇਜ਼ੀ ਜਾਂ ਹਿੰਦੀ ਭਾਸ਼ਾ ਵਿਚ ਗੱਲ-ਬਾਤ ਕਰਨਾ ਆਪਣੀ ਸ਼ਾਨ ਸਮਝਣ ਲੱਗ ਪਏ ਹਨ। ਅਜੋਕੇ ਮਾਡਰਨ-ਯੁੱਗ ਵਿਚ ਪੰਜਾਬੀ ਦੇ ਮੁਕਾਬਲੇ, ਹਿੰਦੀ ਅਤੇ ਅੰਗਰੇਜ਼ੀ ਦਾ ਭੁਤ ਹਰੇਕ ਦੇ ਸਿਰ-ਚੜ ਬੋਲਦਾ ਦਿਖਾਈ ਦਿੰਦਾ ਹੈ। ਪਰ ਇਹ ਇਕ ਐਸਾ ਰੁਝਾਨ ਹੈ, ਜੋ ਖ਼ਤਰਨਾਕ ਵੀ ਹੈ ਤੇ ਸ਼ਰਮਨਾਕ ਵੀ! ਬਿਨਾ ਸ਼ੱਕ, ઑਪੰਜਾਬੀ਼ ਜ਼ੁਬਾਨ ਨਾਲ ਐਸਾ ਧਰੋਹ ਅਤੇ ਇਨੀਂ ਨਫ਼ਰਤ, ਸਾਡੀ ઑਮਾਂ-ਬੋਲ਼ੀ ઑਤੇ ਇਕ ਭਿਆਨਕ ਤੇ ਕਾਤਲਾਨਾ ਹਮਲਾ ਹੈ। ਪਰ ਸੰਜੀਦਗੀ ਨਾਲ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਬੱਚੇ, ਅੱਜ ਪੰਜਾਬੀ-ਬੋਲੀ ਬੋਲਣਾ ਪਸੰਦ ਨਹੀ ਕਰਦੇ ਜਾਂ ਫਿਰ ਪੰਜਾਬੀ-ਜ਼ੁਬਾਨ ਨੂੰ ਦੂਸਰੀ ਭਾਸ਼ਾ ਵਜੋ ਸਿੱਖ ਕੇ, ઑਮਾਂ-ਬੋਲ਼ੀ ਪੰਜਾਬੀ ਨੂੰ ਨਜ਼ਰ-ਅੰਦਾਜ਼ ਕਰ ਰਹੇ ਹਨ। ਪਰ ਉਹ ਬੱਚੇ ਵੀ ਤਾਂ ਆਖ਼ਰ ਸਾਡੇ ਹੀ ਬੱਚੇ ਹਨ। ਤੇ ਕੀ ਫਿਰ ਉਨਾਂ ਦੀ ਪਹਿਚਾਣ ਸਿਰਫ਼ ਇਸੇ ਕਰਕੇ ਮਿਟਾਈ ਜਾ ਸਕਦੀ ਹੈ ਕਿ ਉਹ ਪੰਜਾਬੀ ਬੋਲਣ ਦੀ ਬਜਾਏ ਅੰਗ੍ਰੇਜੀ ਜਾਂ ਹਿੰਦੀ ਭਾਸ਼ਾ ਬੋਲਦੇ ਹਨ?
ਦਰਅਸਲ, ઑਬੋਲੀਆਂ਼ ਨੂੰ ਬਚਾਉਣ ਲਈ ਇਹ ਲਾਜ਼ਮੀ ਹੁੰਦਾ ਹੈ ਕਿ ਉਸ ઑਬੋਲ਼ੀ ਨੂੰ ਪੜਨ-ਸੁਣਨ ਵਾਲੇ ਚਾਹਵਾਨ ਵੱਧ ਤੋ ਵੱਧ ਪੈਦਾ ਕੀਤੇ ਜਾਣ। ਬਲਕਿ ਐਸਾ ਸਾਜ਼ਗ਼ਾਰ ਮਾਹੌਲ ਪੈਦਾ ਕਰਨਾ ਪੈਂਦਾ ਹੈ ਤਾਂ ਜੋ ਉਸ ઑਬੋਲ਼ੀ ਜਾਂ ઑਭਾਸ਼ਾ਼ ਨੂੰ ਬੋਲਣ ਅਤੇ ਲਿਖਣ ਵਾਲੀ ਪਨੀਰੀ ਵੱਧ ਤੋਂ ਵੱਧ ਤਿਆਰ ਕੀਤੀ ਜਾ ਸਕੇ। ਜੇਕਰ ਜ਼ਰਾ ਗੰਭੀਰਤਾ ਨਾਲ ਮੁੱਲ-ਅੰਕਣ ਕਰੀਏ ਤਾਂ ਸਾਨੂੰ ਸਹਿਜੇ ਹੀ ਅਹਿਸਾਸ ਹੋ ਜਾਵੇਗਾ ਕਿ ਕਿਸੇ ਭਾਸ਼ਾ, ਸਭਿਅਤਾ ਅਤੇ ਸਭਿਆਚਾਰ ਦਾ ਮੁੱਢ, ਦਰਅਸਲ ਸਾਡੇ ਘਰਾਂ ਤੋਂ ਹੀ ਬੱਝਦਾ ਹੈ। ਜਿਸ ਕਾਰਨ ਅੱਜ, ਸਮੇਂ ਦੀ ਜ਼ਬਰਦਸਤ ਲੋੜ ਇਹ ਹੈ ਕਿ ਸਭ ਤੋਂ ਪਹਿਲਾਂ, ਸਾਡੇ ਆਪਣੇ ਘਰਾਂ-ਪਰਿਵਾਰਾਂ ਵਿਚ ઑਮਾਂ-ਬੋਲ਼ੀ ਪੰਜਾਬੀ ਦੀ ਪ੍ਰਫੁੱਲਤਾ ਲਈ ਸੁਖ਼ਾਵਾਂ ਮਾਹੌਲ ਤਿਆਰ ਕੀਤਾ ਜਾਵੇ। ਬਿਨਾਂ ਸ਼ੱਕ, ਸਾਨੂੰ ਇਹ ਮੰਨਣਾ ਪਵੇਗਾ ਕਿ ઑਮਾਂ-ਬੋਲ਼ੀ ਪ੍ਰਤੀ ਚਾਅ ਅਤੇ ਉਮਾਹ ਪੈਦਾ ਕਰਨ ਲਈ ਕੇਵਲ ਤੇ ਕੇਵਲ ਪਰਿਵਾਰਕ ਵਾਤਾਵਰਣ ਵਾਲਾ ਮਾਹੌਲ ਹੀ ਬਾਕੀ ਸਾਰੇ ਉਪਰਾਲਿਆਂ ਅਤੇ ਕੋਸ਼ਿਸ਼ਾਂ ਨਾਲੋਂ ਕਿਤੇ ਵੱਧ ਕਾਰਗਰ ਸਾਬਤ ਹੋ ਸਕਦਾ ਹੈ।
ਪਰ ਹੁਣ, ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਵਾਤਾਵਰਣ ਸਿਰਜਨਾ ਕਿਸ ਨੇ ਹੈ? ਜਾਂ ਐਸਾ ਵਾਤਾਵਰਣ ਸਿਰਜਨ ਦੀ ਪਹਿਲ ਕਿਵੇਂ ਤੇ ਕਿੱਥੋਂ ਸ਼ੁਰੂ ਕੀਤੀ ਜਾਵੇ? ਇਹ ਸਾਰੇ ਭਖਦੇ-ਬਲਦੇ ਸਵਾਲ ਹਨ। ਪਰ ਅਸਲੀ ਮਾਅਨਿਆਂ ਵਿਚ ਇਸ ਕਾਰਜ ਨੂੰ ਬਾ-ਖ਼ੂਬੀ ਨੇਪਰੇ ਚਾੜਣ ਲਈ ਸਭ ਤੋ ਵਧੇਰੇ ਆਸ ਸਤਿਕਾਰਯੋਗ ઑਮਾਂਵਾਂ਼ ઑਤੇ ਰੱਖੀ ਜਾ ਸਕਦੀ ਹੈ। ਬਿਨਾਂ ਸ਼ੱਕ, ਕਿਸੇ ਬੱਚੇ ਦੇ ਅੰਦਰ ઑਮਾਂ-ਬੋਲ਼ੀ ਪ੍ਰਤੀ ਗਹਿਰੀ ਰੁਚੀ ਅਤੇ ਸੂਝ-ਬੂਝ ਸਿਰਫ ਇਕ ઑਮਾਂ਼ ਹੀ ਪੈਦਾ ਕਰ ਸਕਦੀ ਹੈ। ਸਿਆਣਿਆਂ ਦਾ ਕਥਨ ਹੈ ਕਿ ઑਮਾਂ਼ ਆਪਣੇ ਬੱਚੇ ਦੀ ਸਭ ਤੋਂ ਮੁੱਢਲੀ ઑਬੋਲ਼ੀ ਹੁੰਦੀ ਹੈ। ਨਿਰਸੰਦੇਹ ઑਮਾਂਵਾਂ਼ ਆਪਣੀ ਔਲਾਦ ਨੂੰ ਉਹ ਭਾਵਨਾਤਮਕ ਭਾਸ਼ਾਵਾਂ ਸਮਝਾਉਣ-ਬੁਝਾਉਣ ਵਿਚ ਸਮਰੱਥ ਹੁੰਦੀਆਂ ਹਨ ਜਿਨਾਂ ਦਾ ਸ਼ਬਦ-ਕੋਸ਼ ਅਜੇ ਤਕ ਕਿਸੇ ਭਾਸ਼ਾ-ਵਿਗਿਆਨੀ ਜਾਂ ਕਿਸੇ ਯੂਨੀਵਰਸਿਟੀ ਵਲੋਂ ਤਿਆਰ ਹੀ ਨਹੀਂ ਕੀਤਾ ਜਾ ਸਕਿਆ। ਪ੍ਰੰਤੂ ਐਸੇ ਸਾਰੇ ਗੁਣ ਅਕਸਰ ઑਮਾਂਵਾਂ਼ ਵਿਚ ਸਹਿਜੇ ਹੀ ਵੇਖੇ ਜਾ ਸਕਦੇ ਹਨ। ਬਲਕਿ ਇੱਥੋਂ ਤਕ ਕਿ ઑਮਾਂਵਾਂ਼ ਜਿਸ ਤਰਾਂ ਦਾ ਵੀ ਚਾਹੁਣ, ਉਸੇ ਤਰਾਂ ਦੇ ਮਾਹੌਲ ਵਿਚ ਬੱਚਿਆਂ ਨੂੰ ਢਾਲ ਸਕਦੀਆਂ ਹਨ। ਇਹ ਸਿਰਫ਼ ઑਮਾਂ਼ ਦੀਆਂ ਭਾਵਨਾਵਾਂ ਹੀ ਹੁੰਦੀਆਂ ਹਨ, ਜੋ ਲਾਡ-ਪਿਆਰ ਨਾਲ ਬੱਚਿਆਂ ਦੀ ਆਤਮਾ ਨੂੰ ਟੁੰਬ ਕੇ, ਉਨਾਂ ਦੇ ਅੰਦਰ ਉਤੱਮ ਵਿਚਾਰ ਅਤੇ ਸੁੰਦਰ ਸੰਸਕਾਰ ਪੈਦਾ ਕਰ ਸਕਦੀਆਂ ਹਨ। ਜੱਗ-ਜਾਹਰ ਹੈ ਕਿ ઑਮਾਂਵਾਂ਼ ਤਿਆਗ ਤੇ ਤਪੱਸਿਆ ਦੀ ਅਦੁੱਤੀ ਮਿਸਾਲ ਹੁੰਦੀਆਂ ਹਨ!
ਇਤਹਾਸ ਗਵਾਹ ਹੈ ਕਿ ਧਰੂ-ਭਗਤ ਦੀ ਮਾਂ ਨੇ ਆਪਣੇ ਪੁੱਤਰ ਅੰਦਰ ਪ੍ਰੇਮਾ-ਭਗਤੀ ਦੀ ਐਸੀ ਲਗਨ ਠੋਸ-ਠੋਸ ਕੇ ਭਰ ਦਿੱਤੀ ਸੀ ਕਿ ਆਖ਼ਰ ਇਕ ਦਿਨ ਉਹ ਅੰਬਰ ਦੇ ਤਾਰੇ ਦੀ ਨਿਆਈਂ ਚਮਕ ਗਿਆ ਸੀ। ਸੂਰੀਆ-ਪੁੱਤਰ ઑਕਰਨ਼ ਨੇ ਤੀਰ-ਅੰਦਾਜ਼ੀ ਦੇ ਸਾਰੇ ઑਗੁਰ਼ ਆਪਣੀ ઑਮਾਂ਼ ਦੇ ਗਰਭ ਵਿਚ ਹੀ ਸਿੱਖੇ ਦੱਸੇ ਜਾਂਦੇ ਹਨ। ਛਤਰ-ਪਤੀ ਸ਼ਿਵਾ ਜੀ ਦੇ ਦਿਲ ਅੰਦਰ ਦੇਸ਼ ਪ੍ਰਤੀ ਮਰ-ਮਿਟ ਜਾਣ ਦੀ ਭਾਵਨਾ ਵੀ ਕੇਵਲ ਉਸਦੀ ઑਮਾਂ਼ ਨੇ ਹੀ ਪੈਦਾ ਕੀਤੀ ਸੀ। ਸ਼ੇਖ਼ ਫ਼ਰੀਦ ਜੀ ਨੂੰ ਉਸ ਦੀ ઑਮਾਂ਼ ਨੇ ਗੁੜ ਦੀ ਰਿਉੜੀ ਦਾ ਝੱਸ ਪਾ ਕੇ, ਪ੍ਰਭੂ-ਭਗਤੀ ਨਾਲ ਧੁਰ ਅੰਦਰ ਤੋਂ ਜੋੜ ਦਿੱਤਾ ਸੀ। ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਜੇ ਰਿੜਨਾ ਹੀ ਸਿੱਖਦੇ ਸਨ ਜਦੋਂ ਉਨਾਂ ਨੇ ਆਪਣੀ ઑਮਾਤਾ਼ ਜੀ ਦੀਆਂ ਬਖ਼ਸ਼ਿਸ਼ਾਂ ਕਾਰਨ, ਆਪਣੇ ਨਾਨਾ ਜੀ ਗੁਰੂ ਅਮਰਦਾਸ ਜੀ ਪਾਸੋਂ ઑਬਾਣੀ ਦਾ ਬੋਹਿਥਾ਼ ਵਰ ਪ੍ਰਾਪਤ ਕਰ ਲਿਆ ਸੀ। ਕੌਣ ਨਹੀਂ ਜਾਣਦਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ-ਸਾਹਿਬਜ਼ਾਦੇ, ਆਪਣੀ ਸੁਘੜ-ਸਿਆਣੀ ઑਦਾਦੀ਼ ਜੀ ਪਾਸੋਂ ਪ੍ਰਾਪਤ ਕੀਤੀਆਂ ਸਿੱਖ਼ਿਆਵਾਂ ਸਦਕਾ ਹੀ ਨਿੱਕੀ-ਉਮਰੇ, ਹੱਸਦੇ-ਹੱਸਦੇ ਸ਼ਹੀਦੀਆਂ ਪ੍ਰਾਪਤ ਕਰਕੇ, ਰਹਿੰਦੀ ਦੁਨੀਆਂ ਤੱਕ ਅਮਰ ਹੋ ਗਏ ਹਨ। ਉਪ੍ਰੋਕਤ ਸਾਰੇ ਤੱਥ ਇਹ ਸ਼ਾਹਦੀ ਭਰਦੇ ਹਨ ਕਿ ઑਮਾਂ਼ ਦੀ ਉੱਚੀ ਤੇ ਸੁੱਚੀ ઑਸੋਚ਼ ਹੀ ਬੱਚੇ ਦੇ ਜੀਵਨ ਦੀ ਪੁਖ਼ਤਾ ਬੁਨਿਆਦ ਹੁੰਦੀ ਹੈ। ਸਿਰਫ਼ ਤੇ ਸਿਰਫ਼ ઑਮਾਂ਼ ਦੇ ਅੰਦਰ ਹੀ ਇਕ ਐਸੀ ਇਨਕਲਾਬੀ ઑਸ਼ਕਤੀ਼ ਹੁੰਦੀ ਹੈ ਜੋ ਉਸ ਦੇ ਬੱਚੇ ਨੂੰ ઑਖ਼ੁਦਦਾਰ਼ ਬਣਾਉਣ ਅਤੇ ਸਮਾਜ ਵਿਚ ਆਪਣਾ ઑਰੁਤਬ ਬੁਲੰਦ ਰੱਖਣ ਲਈ, ਸਭ ਤੋ ਵੱਧ ਸਹਾਈ ਹੋ ਸਕਦੀ ਹੈ।
ਇਹ ਇਕ ਤਲਖ਼ ਹਕੀਕਤ ਹੈ ਕਿ ਵਰਤਮਾਨ ਨੌਜਵਾਨ ਪੀੜੀ ਦੇ ਦਿਲ-ਓ-ਦਿਮਾਗ ਅੰਦਰ ਆਪਣੀ ઑਮਾਂ-ਬੋਲ਼ੀ ਪੰਜਾਬੀ ਪ੍ਰਤੀ, ਅੱਜ ਹੀਣ ਭਾਵਨਾ ਪੈਦਾ ਹੋ ਚੁੱਕੀ ਹੈ। ਸਾਡੇ ਸਭਿਅਚਾਰ ਨੂੰ ਤਰੱਕੀ ਦੀਆਂ ਲੀਹਾਂ ‘ઑਤੇ ਲੈ ਜਾਣ ਵਾਲੇ ਅਜੋਕੇ ਨੌਜਵਾਨਾਂ ਦੇ ਦਿਮਾਗਾਂ ਵਿਚ ਅੰਗ੍ਰੇਜ਼ੀ ਅਤੇ ਹਿੰਦੀ ਦਾ ਰਲ-ਗੋਭਾ ਬੜੀ ਬੁਰੀ ਤਰਾਂ ਧੱਸ ਚੁੱਕਾ ਹੈ। ਨਤੀਜਤਨ, ਸਾਡੀ ਨਵੀਂ-ਪੀੜੀ ਅੱਜ, ਆਪਣੀ ઑਮਾਂ-ਬੋਲ਼ੀ ਪੰਜਾਬੀ ਤੋਂ ਅੱਖਾਂ ਚੁਰਾਈ ਫਿਰਦੀ ਹੈ।
ਇਸ ਸੰਦਰਭ ਵਿਚ ਕੀ ਸਾਡੀਆਂ ਸਤਿਕਾਰਯੋਗ ઑਮਾਂਵਾਂ਼, ਇਸ ਨਵੀ ਚੁਣੌਤੀ ਦੇ ਮੁਕਾਬਲੇ ਲਈ, ਆਪ ਖ਼ੁਦ ਜ਼ਿਮੇਵਾਰੀ ਲੈਣ ਲਈ ਤਿਆਰ ਹੋਣਗੀਆਂ? ਕਿਉਂਕਿ ਐਸਾ ਸਵੀਕਾਰਿਆ ਜਾ ਚੁੱਕਾ ਹੈ ਕਿ ઑਮਾਂ਼ ਦੀ ਫ਼ਿਲਾਸਫ਼ੀ ਹੀ ਇਕ ਅਜਿਹੀ ਸ਼ਕਤੀਸ਼ਾਲੀ ਫ਼ਿਲਾਸਫ਼ੀ ਹੋ ਸਕਦੀ ਹੈ ਜੋ ਬੱਚਿਆਂ ਦੀ ਮਾਨਸਿਕਤਾ ਨੂੰ ਕੇਵਲ ਪ੍ਰੀਭਾਸ਼ਤ ਹੀ ਨਹੀਂ ਕਰਦੀ ਬਲਕਿ ਉਨਾਂ ਨੂੰ ਆਪਣੀ ઑਹੋਂਦ਼ ਅਤੇ ઑਪਹਿਚਾਣ਼ ਦਾ ਅਹਿਸਾਸ ਵੀ ਮਹਿਸੂਸ ਕਰਵਾਉਣ ਦੇ ਸਮਰੱਥ ਹੁੰਦੀ ਹੈ।
ਅਸੀਂ ਆਸਵੰਦ ਹਾਂ ਕਿ ਜੇਕਰ ਸਮੁੱਚੀਆਂ ઑਮਾਂਵਾਂ਼, ਆਪਣੀ ઑਮਾਂ-ਬੋਲ਼ੀ ਪੰਜਾਬੀ ਪ੍ਰਤੀ ਸੁਹਿਰਦ ਰੁੱਖ ਅਪਣਾ ਲੈਣ ਤਾਂ ਸਾਡੀ ਵਰਤਮਾਨ ਨੌਜਵਾਨ-ਪੀੜੀ, ਯਕੀਨਨ ਗੁਰੂ ਨਾਨਕ ਪਾਤਸ਼ਾਹ, ਸੇਖ਼ ਫਰੀਦ, ਬੁੱਲੇ ਸ਼ਾਹ, ਸੁਲਤਾਨ ਬਾਹੂ ਅਤੇ ਵਾਰਿਸ ਸ਼ਾਹ ਦੀ ਸੰਤਾਨ ਅਖਵਾਉਣ ਦੇ ਕਾਬਲ ਹੋ ਸਕਦੀ ਹੈ। ਜੇਕਰ ਸਮੁੱਚੀਆਂ ઑਮਾਂਵਾਂ਼ ਆਪਣੀ ‘ਮਾਂ-ਬੋਲੀ’ ਪੰਜਾਬੀ ਨੂੰ ਸਿਰਫ਼ ਆਪਣੀ ਗੁਫ਼ਤਗੂ ਵਿਚ ਹੀ ਸਾਂਭ-ਸੰਭਾਲ ਲੈਣ, ਆਪਣੇ ਗੀਤਾਂ-ਗ਼ਜ਼ਲਾਂ ਵਿਚ ਹੀ ਸਾਂਭ-ਸੰਭਾਲ ਲੈਣ, ਆਪਣੇ ਫਲਸਫੇ ਵਿਚ ਹੀ ਸਾਂਭ-ਸੰਭਾਲ ਲੈਣ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਾਡੀ ઑਮਾਂ-ਬੋਲ਼ੀ ਪੰਜਾਬੀ ਕਿਧਰੇ ਵੀ ਗੁਆਚ ਨਹੀਂ ਸਕਦੀ। ਦਰਅਸਲ ਇਹ ਮਸਲਾ ਸਿਰਫ ‘ਮਾਂ-ਬੋਲੀ’ ਦੇ ਗੁਆਚਣ ਦਾ ਹੀ ਨਹੀਂ ਬਲਕਿ ਸਾਡੀ ઑਹੋਂਦ਼ ਨੂੰ ਵੀ ਬਰਕਰਾਰ ਰੱਖਣ ਦਾ ਬੜਾ ਗੰਭੀਰ ਮਸਲਾ ਹੈ। ਕਿਉਂਕਿ ਜਦੋਂ ਵੀ ਕੋਈ ઑਬੋਲ਼ੀ ਤਬਾਹ ਹੁੰਦੀ ਹੈ ਤਾਂ ਫਿਰ ਉਸ ઑਬੋਲ਼ੀ ਦੀ ਤਬਾਹੀ ਦੇ ਨਾਲ ਨਾਲ ਉਸ ઑਬੋਲ਼ੀ ਨੂੰ ਬੋਲਣ ਵਾਲੇ ਬੰਦੇ ਵੀ ਹੌਲੀ-ਹੌਲੀ ਆਖ਼ਰ ਤਬਾਹ ਹੋ ਜਾਂਦੇ ਹਨ। ਸੱਚ ਹੀ ਤਾਂ ਕਿਹਾ ਹੈ ਕਿਸੇ ਨੇ ਕਿ ”ਮਾਂ-ਬੋਲੀ” ਭੁੱਲ ਜਾਉਗੇ ਤਾਂ ਕੱਖਾਂ ਵਾਂਗ ਰੁਲ ਜਾਉਗੇ। ਇਸ ਲਈ ਇਹ ਅਤਿਅੰਤ ਜ਼ਰੂਰੀ ਹੈ ਕਿ ਸਾਨੂੰ ਆਪਣੀ ઑਹੋਂਦ਼ ਨੂੰ ਬਚਾਈ ਤੇ ਜਤਾਈ ਰੱਖਣ ਲਈ, ਆਪਣੀ ‘ਮਾਂ-ਬੋਲੀ’ ਪੰਜਾਬੀ ਨਾਲ ਸੁਹਿਰਦਤਾ ਦੇ ਮੋਹ ਦੀਆਂ ਤੰਦਾਂ ਹੋਰ ਮਜ਼ਬੂਤ ਕਰਨੀਆਂ ਪੈਣਗੀਆਂ।
ਅਜੋਕੇ ਹਾਲਾਤ ਅਧੀਨ ઑਮਾਂ-ਬੋਲ਼ੀ ਪੰਜਾਬੀ ਦੇ ਉੱਜਲ ਭਵਿੱਖ ਲਈ ਸਾਡੀਆਂ ਸਤਿਕਾਰਯੋਗ ઑਮਾਂਵਾਂ਼ ਵਲੋਂ ਉਚੇਚੀ ਤਵੱਜੋ ਦੇਣ ਦੀ ਸਖ਼ਸ਼ਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸਮੁੱਚੇ ઑਨਾਰੀ-ਜਗਤ਼ ਦਾ ਫਰਜ਼ ਬਣਦਾ ਹੈ ਕਿ ਉਹ ਦ੍ਰਿੜ ਵਿਸ਼ਵਾਸ ਰੱਖ ਕੇ ਇਹ ਸੰਕਲਪ ਲੈਣ ਅਤੇ ਆਪਣੇ ਬੱਚਿਆਂ ਨੂੰ, ਆਉਣ ਵਾਲੀਆਂ ਨਸਲਾਂ ਨੂੰ, ਜਨਮ ਦੇਣ ਸਾਰ ਹੀ ઑਮਾਂ-ਬੋਲ਼ੀ ਪੰਜਾਬੀ ਦੀ ઑਗੁੜਤੀ਼ ਦੇਣ। ਕਿਉਂਕਿ ਫੁੱਲਾਂ ਦੀ ਖ਼ੁਸ਼ਬੂ ਵਰਗੀ, ਵਤਨਾਂ ਦੀ ਯਾਦ ਵਰਗੀ, ਤ੍ਰੇਲ ਦੇ ਮੋਤੀਆਂ ਵਰਗੀ, ਮਿੱਟੀ ਦੀ ਮਹਿਕ ਵਰਗੀ ਅਤੇ ਪੋਹ ਦੀ ਨਿੱਘੀ ਨਿੱਘੀ ਧੁੱਪ ਵਰਗੀ: ઑਮਾਂ-ਬੋਲ਼ੀ ਪੰਜਾਬੀ, ਅਜੇ ਵੀ ਕਿਤੇ ਨਾ ਕਿਤੇ ਸਮੁੱਚੀ ਮਨੁੱਖਤਾ ਦੇ ਅੰਦਰ ઑਮਿਠਾਸ਼ ਪੈਦਾ ਕਰਨ ਦੀ ਡਾਢੀ ਸੰਭਾਵਨਾ ਰੱਖਦੀ ਹੈ। ਆਓ! ਅੱਜ ਆਪਾਂ, ਇਹ ਪ੍ਰਣ ਲੈਕੇ ਆਪਣੇ ਬੱਚਿਆਂ ਨੂੰ ਮਾਖ਼ਿਉਂ-ਮਿੱਠੀ ઑਮਾਂ-ਬੋਲ਼ੀ ਪੰਜਾਬੀ ઑਤੇ ਮਾਣ ਕਰਨਾ ਸਿਖਾਈਏ!
E-mail: [email protected]