Breaking News

ਫਿਰ ’84

ਦਹਿਲ ਉਠੀ ਦਿੱਲੀ
ਸੀ ਏ ਏ ਤੇ ਐਨ ਆਰ ਸੀ ਮਾਮਲੇ ਦੇ ਵਿਰੋਧ ਅਤੇ ਹੱਕ ਦੀ ਆੜ ‘ਚ ਉਤਰੀ ਭੀੜ ਨੇ ਲਈ 38 ਦੀ ਜਾਨ
ਨਵੀਂ ਦਿੱਲੀ : ਦਿੱਲੀ ਇਕ ਵਾਰ ਫਿਰ ਦਹਿਲ ਉਠੀ ਹੈ। ਜਿਨ੍ਹਾਂ 1984 ਦਾ ਸਿੱਖ ਕਤਲੇਆਮ ਨਹੀਂ ਵੇਖਿਆ, ਬਾਅਦ ‘ਚ ਜਨਮੇ ਜਿਨ੍ਹਾਂ ਲੋਕਾਂ ਨੇ ਉਹ ਪੀੜ ਭਰੀ ਕਹਾਣੀ ਸੁਣੀ ਹੀ ਸੀ ਅੱਜ ਉਨ੍ਹਾਂ ਨੇ ਵੀ ਦਿੱਲੀ ‘ਚ ਮੁੜ ’84 ਵਾਪਰਦਾ ਵੇਖ ਲਿਆ। ਸੀਏਏ ਅਤੇ ਐਨਆਰਸੀ ਦੇ ਹੱਕ ਵਿਚ ਤੇ ਵਿਰੋਧ ਵਿਚ ਖੜ੍ਹੀਆਂ ਧਿਰਾਂ ਵਿਚਾਲੇ ਨਾਅਰਿਆਂ ਤੇ ਪੱਥਰਬਾਜ਼ੀ ਤੋਂ ਸ਼ੁਰੂ ਹਿੰਸਕ ਝੜਪ ਭਿਆਨਕ ਅੱਗ ਵਿਚ ਬਦਲ ਗਈ। ਇਸ ਸਮੇਂ ਉਤਰੀ-ਪੂਰਬੀ ਦਿੱਲੀ ‘ਚ ਇਸ ਹਿੰਸਾ ਦੀ ਅੱਗ ਨੇ 38 ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਲਈ ਤੇ 250 ਤੋਂ ਵੱਧ ਜ਼ਖਮੀ ਹਨ।
ਭੜਕਾਊ ਬਿਆਨਬਾਜ਼ੀ ਕਰਨ ਵਾਲੇ ਭਾਜਪਾਈ ਆਗੂਆਂ ‘ਤੇ ਐਫ ਆਈ ਆਰ ਦਰਜ ਕਰਨ ਦਾ ਹੁਕਮ ਸੁਣਾਉਂਦਿਆਂ ਹੀ ਜੱਜ ਦੀ ਕਰ ਦਿੱਤੀ ਬਦਲੀ

ਜਸਟਿਸ ਮੁਰਲੀਧਰਨ ਨੇ ਕਿਹਾ ਨਹੀਂ ਦੁਹਰਾਉਣ ਦਿਆਂਗੇ ’84
ਨਵੀਂ ਦਿੱਲੀ : ਜਸਟਿਸ ਮੁਰਲੀਧਰਨ ਨੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਕਪਿਲ ਮਿਸ਼ਰਾ ਦੀ ਭੜਕਾਊ ਵੀਡੀਓ ਦੇਖੀ ਹੈ, ਨਾਂਹ ਕਹਿਣ ‘ਤੇ ਜੱਜ ਸਾਹਿਬ ਨੇ ਖੁਦ ਵੀਡੀਓ ਚਲਾ ਕੇ ਵਿਖਾਈ ਤੇ ਭਾਜਪਾਈ ਆਗੂ ਕਪਿਲ ਮਿਸ਼ਰਾ, ਪ੍ਰਵੇਸ਼ ਵਰਮਾ ਤੇ ਅਨੁਰਾਗ ਠਾਕੁਰ ‘ਤੇ ਐਫ ਆਈ ਆਰ ਦਰਜ ਕਰਨ ਦੀ ਹਦਾਇਤ ਵੀ ਕੀਤੀ, ਨਾਲ ਹੀ ਕਿਹਾ ਮੁੜ ’84 ਨਹੀਂ ਦੁਹਰਾਉਣ ਦਿਆਂਗੇ। ਭਾਜਪਾ ਆਗੂਆਂ ਖਿਲਾਫ਼ ਐਫ ਆਈ ਆਰ ਦਰਜ ਕਰਨ ਦਾ ਹੁਕਮ ਸੁਣਾਉਣ ਵਾਲੇ ਜਸਟਿਸ ਮੁਰਲੀਧਰਨ ਦੀ ਸ਼ਾਮ ਹੁੰਦੇ ਹੁੰਦੇ ਪੰਜਾਬ-ਹਰਿਆਣਾ ਹਾਈ ਕੋਰਟ ਬਦਲੀ ਕਰ ਦਿੱਤੀ ਗਈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …