15 C
Toronto
Wednesday, September 17, 2025
spot_img
Homeਨਜ਼ਰੀਆਬਲਦਾਂ ਦੀ ਖੇਤੀ ਅਤੇ ਸਾਡੇ ਪਿੰਡ

ਬਲਦਾਂ ਦੀ ਖੇਤੀ ਅਤੇ ਸਾਡੇ ਪਿੰਡ

ਸੁਖਪਾਲ ਸਿੰਘ ਗਿੱਲ
9878111445
ਸਾਡੇ ਪਿੰਡਾਂ ਨੂੰ ਸਮੇਂ ਦੀ ਹਾਣੀ ਬਣੀ ਤਕਨੀਕ ਨੇ ਖੇਤੀ ਦੇ ਸਾਧਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈੇ। ਸੱਭਿਅਤਾ ਅਤੇ ਸੱਭਿਆਚਾਰ ਦੀ ਮਹਿਕ ਵੰਡਦੀ ਬਲਦਾਂ ਦੀ ਖੇਤੀ ਇਸੇ ਪ੍ਰਸੰਗ ਦਾ ਹਿੱਸਾ ਹੈ। ਜ਼ਰੂਰਤ ਵਿਚੋਂ ਪੈਦਾ ਹੋਈ ਬਲਦਾਂ ਦੀ ਖੇਤੀ ਸਾਡੀ ਆਰਥਿਕਤਾ ਦਾ ਧੁਰਾ ਰਹੀ ਹੈ।ਇਹ ਜ਼ਮਾਨੇ ਅਨੁਸਾਰ ਸਾਡੇ ਵਿਰਸੇ ਵਿਚ ਸਾਡੇ ਸਾਰੇ ਪੱਖਾਂ ਦਾ ਖਜ਼ਾਨਾ ਰਹੀ,ਜਿਸ ਨਾਲ ਸਾਡਾ ਜੀਵਨ ਬਸਰ ਹੁੰਦਾ ਰਿਹਾ। ਬਦਲਦੇ ਜ਼ਮਾਨੇ ਨੇ ਹਰੀ ਕ੍ਰਾਂਤੀ ਨਾਲ ਬਲਦਾਂ ਦੀ ਖੇਤੀ ਦਾ ਬਦਲ ਤਕਨੀਕੀ ਖੇਤੀ ਦਿੱਤੀੇ। ਪੰਜਾਬ ਵਿੱਚ ਪੰਜ ਲੱਖ ਦੇ ਲਗਪਗ ਟਰੈਕਟਰ ਹਨ।ਪਰ ਅਜੇ ਵੀ 65% ਲੋਕ ਟਰੈਕਟਰਾਂ ਦੀ ਖੇਤੀ ਤੋਂ ਦੂਰ ਹਨ।ਰੀਸੋ ਰੀਸੀ ਇਸ ਕਲਚਰ ਨੇ ਸਾਡੇ ਜੀਵਨ ਦਾ ਸੰਤੁਲਨ ਮੈਲਾ ਕੀਤਾ ਹੈ। ੌਦੱਬ ਕੇ ਵਾਹ ਰੱਜ ਕੇ ਖਾਹ ਦੀੌ ਅਖਾਣ ਬਲਦਾਂ ਦੀ ਖੇਤੀ ਵਿਚੋਂ ਉਪਜੀ ਸੌਗਾਤ ਸੀ। ਇਸ ਵਿਚ ਕਾਫੀ ਵਿਰਸਾ ਛੁਪਿਆ ਹੋਇਆ ਹੈ। ਬਲਦਾਂ ਦੀ ਖੇਤੀ ਦਾ ਦੌਰ ਬਹੁਤ ਲੰਬਾ ਸਮਾਂ ਚਲਿਆ। ਬਲਦਾਂ ਦੇ ਪਾਲਣ-ਪੋਸ਼ਣ ਬਾਰੇ ਕਿਹਾ ਜਾਂਦਾ ਹੈ ਕਿ ੌਪਾਲੇ ਜਵਾਈਆ ਵਾਂਗ ਜਾਂਦੇ ਹਨ, ਵਾਹੇ ਕਸਾਈਆ ਵਾਂਗ ਜਾਂਦੇ ਹਨ।ੌ ਘਰ ਵਿੱਚ ਪੈਦਾ ਹੋਏ ਬਲਦ ਨੂੰ ਹਾਲੀ ਕੱਢ ਕੇ ਜੋਤਣਾ ਸੁ ਕੀਤਾ ਜਾਂਦਾ ਸੀ। ਸਿੰਗ ਫੁਟੇਂਦੇ ਵਹਿੜਕੇ ਤੇ ਅੱਖ ਰੱਖੀ ਜਾਂਦੀ ਸੀ। ਬਲਦਾਂ ਦੀ ਮੰਡੀ ਵਿਚ ਕਾਫੀ ਰੌਣਕ ਲਗਦੀ ਸੀ। ਦੋ-ਦੋ ਬਲਦਾਂ ਦੀਆਂ ਜੋੜੀਆਂ ਰੱਖਣ ਵਾਲੇ ਰਹੀਸ ਕਹਾਉਂਦੇ ਸਨ। ਹਲ, ਸੁਹਾਗਾ ਗੱਡਾ ਅਤੇ ਪੰਜਾਲੀ ਸਭ ਬਲਦਾਂ ਕਰਕੇ ਹੀ ਸ਼ੋਭਦੇ ਸਨ।
ਪਹੁ ਫੁਟਾਲੇ ਤੋਂ ਪਹਿਲਾਂ ਹੀ ਜ਼ਿਮੀਦਾਰ ਬਲਦਾਂ ਦੇ ਗਲ ਬੋਲਦੀਆਂ ਟੱਲੀਆਂ ਨਾਲ ਖੇਤਾਂ ਵਿਚ ਹਲ ਜੋਤਦੇ ਸਨ। ਘਰਾਂ ਅਤੇ ਪਿੰਡਾਂ ਵਿਚ ਬਲਦਾਂ ਨਾਲ ਖੇਤੀ ਕਰਨ ਵਾਲੇ ਨੂੰ ਹਾਲੀ ਦਾ ਤਖੱਲਸ ਮਿਲਦਾ ਸੀ। ਹਾਲੀ ਨੂੰ ਭੱਤਾ ਲੈ ਕੇ ਜਾਣ ਦਾ ਰਿਵਾਜ ਵੀ ਸੀ। ਬਲਦਾਂ ਉੱਤੇ ਫੁਲਕਾਰੀ ਦੇਣ ਦਾ ਬਲਦਾਂ ਦੇ ਸੌ ਦਾ ਆਮ ਸੁਭਾਅ ਹੁੰਦਾ ਸੀ। ਖੇਤੀ ਦੇ ਨਾਲ-ਨਾਲ ਬਲਦਾਂ ਦੀਆਂ ਦੌੜਾਂ ਦਾ ਰੂਝਾਨ ਵੀ ਸ਼ੁਰੂ ਹੋਇਆ। ਕਈ ਵਾਰੀ ਹਲ ਦੇ ਫਾਲੇ ਨਾਲ ਬਲਦਾਂ ਦੇ ਪੈਰ ਜ਼ਖਮੀ ਹੋ ਜਾਂਦੇ ਸਨ। ਜਿਸ ਤੇ ਦੇਸੀ ਮੱਲ੍ਹਮ ਟਕੋਰ ਕਰਕੇ ਹੀ ਰਾਜ਼ੀ ਹੋ ਜਾਂਦੇ ਸਨ। ਬਲਦਾਂ ਉਪਰ ਜਦੋਂ ਕਿਤੇ ਕਾਂ ਬੈਠਦੇ ਸਨ ਜਿਸ ਨੂੰ ਪੂਛ ਹਿਲਾ ਕੇ ਉਡਾ ਦਿੱਤਾ ਜਾਂਦਾ ਸੀ। ਇਸੇ ਵਿਚੋਂ ਕਿਹਾ ਜਾਂਦਾ ਸੀ ਕਾਵਾਂ ਦੇ ਕਹੇ ਤੇ ਢੱਗੇ ਨਹੀਂ ਮਰਦੇ । ਜਦੋਂ ਬਲਦਾਂ ਦੇ ਪੈਰ ਘਸ ਜਾਂਦੇ ਸਨ ਤਾਂ ਉਨ੍ਹਾਂ ਦੇ ਪੈਰਾਂ ਵਿਚ ਖੁਰੀਆਂ ਲਗਵਾ ਕੇ ਕੰਮ ਕਰਾਇਆ ਜਾਂਦਾ ਸੀ। ਪੁੱਤਾਂ ਵਾਂਗ ਪਾਲੇ ਬਲਦਾਂ ਨਾਲ ਕਿਸਾਨ ਦਾ ਗੂੜ੍ਹਾ ਪਿਆਰ ਹੁੰਦਾ ਸੀ। ਲਾਖਾ, ਬੱਗਾ ਅਤੇ ਕਾਲਾ ਬਲਦ ਵੱਖਰੀ-ਵੱਖਰੀ ਪਹਿਚਾਣ ਰੱਖਦਾ ਸੀ।ਪਹਿਚਾਣ ਕੀਤੇ ਬਲਦਾਂ ਨੂੰ ਰੁਚੀ ਅਨੁਸਾਰ ਕਿਸਾਨ ਮੁੱਲ ਲਗਾ ਕੇ ਖਰੀਦਦੇ ਸਨ। ਹਾੜ੍ਹੀ-ਸਾਉਣੀ ਤੋਂ ਬਾਅਦ ਬਲਦਾਂ ਨੂੰ ਰਾਹਤ ਮਿਲ ਜਾਂਦੀ ਸੀ। ਹਲਟ ਨਾਲ ਪਾਣੀ ਕੱਢਣਾ ਵੀ ਬਲਦਾਂ ਦੇ ਹਿੱਸੇ ਹੁੰਦਾ ਸੀ। ਜੀਵ ਵਿਗਿਆਨਕ ਬੇ-ਇਨਸਾਫੀ ਬਲਦਾਂ ਨਾਲ ਇਹ ਹੁੰਦੀ ਸੀ ਕਿ ਪਸ਼ੂ ਹਸਪਤਾਲ ਵਿੱਚ ਇਨ੍ਹਾਂ ਦੇ ਸੰਨੀ ਲਗਵਾ ਕੇ ਸਾਨ ਤੋਂ ਬਲਦ ਹੀ ਰੱਖ ਲਿਆ ਜਾਂਦਾ ਸੀ। ਧਾਰਮਿਕ ਖੇਤਰ ਵਿਚ ਗਊ ਦਾ ਜਾਇਆ ਸਮਝ ਕੇ ਪੇੜਾ ਦੇਣਾ ਪੁੰਨ ਸਮਝਿਆ ਜਾਂਦਾ ਸੀ।ਪਰ ਅੱਜ ਇਸ ਪੁੰਨ ਲਈ ਗਊ ਦੇ ਜਾਏ ਲੱਭਣੇ ਪੈਂਦੇ ਹਨ। ਜਿੰ ਬਲਦਾਂ ਲਈ ਕੌੜਤੁੰਮੇ ਦਾ ਚੂਰਨ ਬਣਾ ਕੇ ਰੱਖਦੇ ਸਨ।ਜਿਸ ਨਾਲ ਬਲਦਾਂ ਦੀ ਸਿਹਤ ਰਾਜ਼ੀ ਰਹਿੰਦੀ ਸੀ। ਸੱਭਿਅਤਾ ਅਤੇ ਸੱਭਿਆਚਾਰ ਤੋਂ ਬਾਅਦ ਸਭ ਤੋਂ ਵੱਡਾ ਗੁਣ ਬਲਦਾਂ ਦੀ ਖੇਤੀ ਦਾ ਆਦਮੀ ਦੀ ਸਿਹਤ ਨਾਲ ਜੁੜਿਆ ਸੀ। ਇਕ ਕਿੱਲਾ ਵਾਹ ਕੇ 16 ਕਿਲੋਮੀਟਰ ਦੀ ਸੈਰ ਮੁਫਤ ਵਿਚ ਹੋ ਜਾਂਦੀ ਸੀ। ਇਸ ਸੈਰ ਦਾ ਢੰਡੋਰਾ ਅੱਜ ਸਿਹਤ ਮਾਹਿਰ ਪਿੱਟਦੇ ਹਨ। ਬਲਦਾਂ ਦੀ ਖੇਤੀ ਆਰਥਿਕਤਾ ਅਤੇ ਸਿਹਤ ਲਈ ਵਰਦਾਨ ਸਾਬਿਤ ਹੁੰਦੀ ਸੀ। ਅੱਜ ਬਲਦਾਂ ਦੀ ਖੇਤੀ ਇਸ ਪੜ੍ਹਾਅ ਤੇ ਹੈ ਕਿ ਕੁਝ ਚਿਰ ਬਾਅਦ ਸਾਹਿਤ ਦੇ ਜ਼ਰੀਏ ਕਿਤਾਬਾਂ ਵਿਚੋਂ ਮਿਲੇਗੀ। ਹਾਂ ਇਕ ਗੱਲ ਹੋਰ ਵੀ ਹੈ ਜਿਵੇਂ ਜ਼ਮੀਨਾਂ ਲੀਰੋ ਲੀਰ ਹੋ ਰਹੀਆਂ ਹਨ ਉਸ ਨਾਲ ਬਲਦਾਂ ਦੀ ਖੇਤੀ ਵੱਲ ਮੁੜਨ ਦੀ ਗੁੰਜਾਇਸ਼ ਵੀ ਹੈ। ੌਜੱਟ ਸੁਹਾਗੇ ਤੇ ਬੈਠਾ ਮਾਨ ਨੀ ੌ ਵਾਲੀ ਕਹਾਵਤ ਜੱਟ ਨਾਲ ਬਲਦਾਂ ਦੇ ਮੇਲ ਨੂੰ ਤਾਜ਼ਾ ਰੱਖੇਗੀ। ਸੱਭਿਅਤਾ ਸੱਭਿਆਚਾਰ ਅਤੇ ਆਰਥਿਕਤਾ ਦੀ ਝਲਕ ਮਾਰਦੀ ਬਲਦਾਂ ਦੀ ਖੇਤੀ ਸਮੇਂ ਅਨੁਸਾਰ ਜ਼ਮਾਨੇ ਦਾ ਬਹੁਪੱਖੀ ਖਜ਼ਾਨਾ ਸੀ ਇਸ ਉੱਤੇ ਹੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਟਿਕੀ ਹੋਈ ਸੀ।

RELATED ARTICLES
POPULAR POSTS