Breaking News
Home / ਨਜ਼ਰੀਆ / ਬਜ਼ੁਰਗਾਂ ਲਈ ਤਾਸ਼ ਖੇਡਣਾ ਹੁੰਦਾ ਹੈ ਵਰਦਾਨ

ਬਜ਼ੁਰਗਾਂ ਲਈ ਤਾਸ਼ ਖੇਡਣਾ ਹੁੰਦਾ ਹੈ ਵਰਦਾਨ

ਮਹਿੰਦਰ ਸਿੰਘ ਵਾਲੀਆ
ਸਦੀਆਂ ਤੋਂ ਸਾਰੇ ਵਿਸ਼ਵ ਵਿਚ ਤਾਸ਼ ਖੇਡਣ ਦਾ ਬਹੁਤ ਰਿਵਾਜ਼ ਹੈ। ਇਸ ਗੇਮ ਨੂੰ ਖੇਡਣ ਲਈ ਕੋਈ ਲੰਮਾ ਚੌੜਾ ਉਪਰਾਲਾ ਨਹੀਂ ਕਰਨਾ ਪੈਂਦਾ।
ਹਰ ਮੁਲਕ ਵਿਚ ਜੀਵਨ ਕਾਲ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਜ਼ਬੂਰੀ ਬਸ ਸਰਕਾਰਾਂ ਤਾਕਤਵਰ, ਸੂਝਵਾਨ ਅਤੇ ਤੰਦਰੁਸਤ ਵਿਅਕਤੀਆਂ ਨੂੰ ਸੇਵਾ ਮੁਕਤ ਕਰ ਰਹੀਆਂ ਹਨ। ਸੇਵਾ ਮੁਕਤੀ ਤੋ ਬਾਅਦ ਨਵੀਆਂ ਲੋੜਾਂ ਅਤੇ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਵਿਚੋਂ ਇਕੱਲਾਪਣ ਬਹੁਤ ਵੱਡ ਚੁਣੌਤੀ ਹੈ। ਇਕੱਲੇਪਣ ਨੂੰ ਦੂਰ ਕਰਨ ਲਈ ਬਜ਼ੁਰਗ ਪਾਰਕਾਂ ਵਿਚ, ਕਮਿਊਨਿਟੀ ਕੇਂਦਰਾਂ ਵਿਚ ਜਾਂ ਕਿਸੇ ਵੀ ਖੁੱਲੀ ਅਤੇ ਸ਼ਾਂਤ ਥਾਵਾਂ ਉਤੇ ਤਾਸ਼ ਖੇਡਦੇ ਨਜ਼ਰ ਆਉਂਦੇ ਹਨ। ਕੁਝ ਲੋਕ ਤਾਸ਼ ਖੇਡਣ ਵਾਲਿਆਂ ਉੱਤੇ ਕਿੰਤੂ-ਪ੍ਰੰਤੂ ਕਰਦੇ ਹਨ, ਪ੍ਰੰਤੂ ਬਜ਼ੁਰਗਾਂ ਨੂੰ ਤਾਸ਼ ਖੇਡਣਾ ਇਕ ਵਰਦਾਨ ਹੈ। ਇਸ ਨਾਲ ਅਸਿੱਧੇ ਤੌਰ ‘ਤੇ ਕਈ ਲਾਭ ਹਨ ਜਿਵੇਂ :-
1. ਦਿਮਾਗ ਲਈ ਟੋਨਿਕ ਹੈ : ਇਹ ਆਮ ਧਾਰਨਾ ਹੈ ਕਿ ਵੱਧਦੀ ਉਮਰ ਦੇ ਨਾਲ ਦਿਮਾਗ ਵਿਚ ਨਵੇਂ ਸੈਲ ਬਣ ਕੇ ਬੰਦ ਹੋ ਜਾਂਦੇ ਹਨ। ਦਿਮਾਗ ਦੀ ਵਰਤੋਂ ਵੀ ਘਟ ਹੋ ਜਾਂਦੀ ਹੈ। ਦਿਮਾਗੀ ਕਮਜ਼ੋਰੀ ਕਾਰਨ ਯਾਦ ਸ਼ਕਤੀ, ਸਥਿਰਤਾ ਪ੍ਰਤੀਕ੍ਰਿਆ, ਇਥੋਂ ਤਕ ਕਿ ਗੰਭੀਰ ਰੋਗ ਡੀਮੈਨਸ਼ੀਅਲ, ਐਲਜਿਮਰ ਆਦਿ ਦਾ ਸ਼ਿਕਾਰ ਹੋ ਸਕਦੇ ਹਨ। ਡਾਕਟਰ ਦਿਮਾਗੀ ਕਮਜ਼ੋਰੀ ਨੂੰ ਠੀਕ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ, ਟੋਨਿਕ ਅਤੇ ਪਜ਼ਲ ਖੇਡਾਂ ਆਦਿ ਦੀ ਸਿਫਾਰਸ਼ ਕਰਦੇ ਹਨ।
ਪ੍ਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਤਾਸ਼ ਖੇਡਣਾ ਦਿਮਾਗ ਲਈ ਟੋਨਿਕ ਦਾ ਕੰਮ ਕਰਦੀ ਹੈ। ਤਾਸ਼ ਵੇਲੇ ਯਾਦ ਸ਼ਕਤੀ, ਇਕਾਗਰਤਾ ਨਾਲ ਤਾਸ਼ ਖੇਡਦੇ-ਖੇਡਦੇ ਨਵੀਆਂ ਨਵੀਆਂ ਚਾਲਾਂ ਚਲਣੀਆਂ ਪੈਂਦੀਆਂ, ਦਿਮਾਗ ਨੂੰ ਚੁਸਤ ਰੱਖਣਾ ਪੈਂਦਾ ਹੈ। ਵਿਰੋਧੀਆਂ ਦੀਆਂ ਚਾਲਾਂ ਨੂੰ ਅਸਫਲ ਬਨਾਉਣਾ ਹੁੰਦਾ ਹੈ। ਮੈਥ ਦਾ ਪੂਰਾ ਲਾਭ ਉਠਾਉਣਾ ਪੈਂਦਾ ਹੈ। ਇਹ ਸਾਰੀਆਂ ਮਾਨਸਿਕ ਗਤੀਵਿਧੀਆਂ ਦਿਮਾਗ ਚੁਸਤ-ਦਰੁਸਤ ਰਹਿੰਦਾ ਹੈ।
2. ਭਾਈਚਾਰੇ ਵਿਚ ਰਹਿਣਾ : ਹਰ ਜੀਵਾਂ ਵਿਚ ਕੁਝ ਮੂਲ ਪ੍ਰਵਿਰਤੀਆਂ ਹੁੰਦੀਆਂ ਹਨ, ਜਿਵੇਂ ਗੁੱਸਾ, ਪਿਆਰ, ਸੈਕਸ ਆਦਿ ਵਿਚ ਆਪਣੇ ਭਾਈਚਾਰੇ ਵਿਚ ਰਹਿਣਾ ਇਕ ਪ੍ਰਬਲ ਮੂਲ ਪ੍ਰਵਿਰਤੀ ਹੈ। ਤਾਸ਼ ਗੇਮ ਵਿਚ ਹਰ ਉਮਰ ਦੇ ਇਹੋ ਜਿਹੇ ਪਿਛੋਕੜ, ਇਕੋ ਜਿਹੀ ਸੋਚ ਆਦਿ ਦਾ ਸਾਥ ਮਿਲਦਾ ਹੈ। ਵਿਅਕਤੀ ਵਿਚ ਹੌਂਸਲਾ ਆ ਜਾਂਦਾ ਹੈ। ਆਪਣੀਆਂ ਗੱਲਾਂ ਖੁੱਲ ਕੇ ਮਨ ਪ੍ਰਚਾਵਾ ਕਰ ਸਕਦੇ ਹਨ। ਇਹ ਸਭ ਕੁੱਝ ਤਾਸ਼ ਖੇਡਣ ਕਾਰਨ ਹੀ ਹੁੰਦਾ ਹੈ।
3. ਇਕੱਲੇਪਣ ਤੋਂ ਰਾਹਤ : ਆਮ ਪਰਿਵਾਰਾਂ ਵਿਚ ਬੱਚੇ ਸਕੂਲ ਚਲੇ ਜਾਂਦੇ ਹਨ। ਵੱਡੇ ਕੰਮ ਕਾਜ ਕਰਨ ਲਈ ਚਲੇ ਜਾਂਦੇ ਹਨ। ਬਜ਼ੁਰਗ ਘਰ ਵਿਚ ਇਕੱਲੇ ਰਹਿ ਜਾਂਦੇ ਹਨ, ਜਿਸ ਕਾਰਨ ਬਜ਼ੁਰਗਾਂ ਵਿਚ ਤਨਾਵ ਪੈਦਾ ਕਰਨ ਵਾਲਾ ਕੋਰਟੀਸੈਲ ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਕਈ ਵਾਰ ਇਸ ਦੀ ਸਵੇਰ ਵੇਲੇ ਮਾਤਰਾ ਇੰਨੀ ਵੱਧ ਜਾਂਦੀ ਹੈ ਕਿ ਸਾਰੇ ਦਿਨ ਬਜ਼ੁਰਗ ਤਨਾਵ ਮਹਿਸੂਸ ਕਰਦੇ ਰਹਿੰਦੇ ਹਨ। ਤਨਾਵ ਮਹਿਸੂਸ ਕਰਦੇ ਰਹਿੰਦੇ ਹਨ। ਤਨਾਵ ਕਾਰਨ ਨੀਂਦ ਵਿਚ ਕਮੀ, ਦਿਲ ਦੇ ਰੋਗ, ਉਮਰ ਕਾਲ ਵਿਚ ਕਮੀ ਆਦਿ ਤਾਸ਼ ਖੇਡਣ ਕਾਰਨ ਇਹ ਹਾਰਮੋਨ ਘੱਟ ਪੈਦਾ ਹੁੰਦੇ ਹਨ ਅਤੇ ਇਸ ਦੇ ਮਾਰੂ ਅਸਰ ਤੋਂ ਬਚਾਵ ਰਹਿੰਦਾ ਹੈ।
4. ਇਮਊਨਿਟੀ ਵਿਚ ਵਾਧਾ : ਤਾਸ਼ ਖੇਡਣ ਸਮੇਂ ਬਹੁਤ ਧਿਆਨ ਰੱਖਣਾ ਪੈਂਦਾ ਹੈ। ਮੈਥ ਦਾ ਕਾਫੀ ਪ੍ਰਯੋਗ ਹੁੰਦਾ ਹੈ। ਯਾਦਸ਼ਕਤੀ ਦੀ ਬਹੁਤ ਭੂਮਿਕਾ ਹੈ। ਇਹ ਸਾਰੇ ਮਿਲ ਕੇ ਖੂਨ ਵਿਚ ਟੀ-ਸੈਲਸ ਦੀ ਮਾਤਰਾ ਵਧ ਜਾਂਦੀ ਹੈ। ਇਹ ਸੈਲ ਸਰੀਰ ਵਿਚ ਇਨਫੈਕਸ਼ਨ ਜਾਂ ਹੋਰ ਬਿਮਾਰੀਆਂ ਦੀ ਸਕੈਨਿੰਗ ਕਰਕੇ, ਉਨ੍ਹਾਂ ਦੇ ਅਸਰ ਨੂੰ ਘੱਟ ਕਰਦੇ ਹਨ ਅਤੇ ਵਿਅਕਤੀ ਤੰਦਰੁਸਤ ਰਹਿੰਦਾ ਹੈ।
5. ਮਨ-ਪ੍ਰਚਾਵਾ : ਇਹ ਇਹੋ ਜਿਹੀ ਗੇਮ ਜਿਹੜੀ ਬੇਹੱਦ ਮਨਪ੍ਰਚਾਵਾ ਕਰਦੀ ਹੈ ਅਤੇ ਖਰਚਾ ਕੋਈ ਨਹੀਂ।
6. ਤਾਸ਼ ਖੇਡਦ ਕਾਰਨ ਅੱਖਾਂ ਅਤੇ ਹੱਥਾਂ ਵਿਚ ਵਧੀਆ ਕਿਸਮ ਦਾ ਸੁਮੇਲ ਬਣਿਆ ਰਹਿੰਦਾ ਹੈ।
7. ਤਾਸ਼ ਵੰਡਣ ਵੇਲੇ, ਖੰਡਨ ਵੇਲੇ ਪੱਤੇ ਇਕੱਠੇ ਕਰਨ ਸਮੇਂ ਹੱਥਾਂ ਅਤੇ ਉਂਗਲੀਆਂ ਦੀ ਕਸਰਤ ਹੋ ਜਾਂਦੀ ਹੈ।
8. ਖੇਡ ਨੂੰ ਹੋਰ ਕਾਰਗਿਲ ਬਨਾਉਣ ਲਈ ਕੁੱਝ ਸੁਝਾਅ :
ਓ. ਤਾਸ਼ ਦਿਮਾਗ ਲਈ ਬਹੁਤ ਚੰਡੀ ਕਸਰਤ ਹੈ, ਪ੍ਰੰਤੂ ਸਿਹਤ ਨੂੰ ਤੰਦਰੁਸਤ ਰੱਖਣ ਲਈ ਇਕ ਘੰਟੇ ਦੇ ਸੈਰ ਅਤੇ ਸੰਤੁਲਨ ਭੋਜਨ ਖਾਵੋ। ਇਹ ਸੋਨੇ ਉਤੇ ਸੁਹਾਗਾ ਹੋਣਗੇ।
ਅ. ਤਾਸ਼ ਖੇਡਣ ਸਮੇਂ ਕਦੇ ਵੀ ਪੈਸੇ ਆਦਿ ਸ਼ਾਮਲ ਨਾ ਕਰੋ।
ੲ. ਤਾਸ਼ ਨੂੰ ਆਪਣੇ ਉਤੇ ਹਾਵੀ ਨਾ ਹੋਣ ਦੇਵੋ। ਆਪਣਾ ਭੋਜਨ, ਪਰਿਵਾਰ ਪ੍ਰਤੀ ਫਰਜ਼ ਨੂੰ ਆਦਿ ਨੂੰ ਅਣਡਿੱਠ ਨਾ ਕਰੋ।
ਸ. ਤਾਸ਼ ਤੋਂ ਅਨੰਦ ਹੀ ਲੈਣਾ ਚਾਹੀਦਾ ਹੈ, ਕਦੇ ਵੀ ਹਾਰ ਜਾਂ ਜਿੱਤ ਨੂੰ ਹਾਵੀ ਨਾ ਹੋਣ ਦੇਵੋ।
ਤਾਸ਼ ਖੇਡਦੇ ਸਮੇਂ ਕਦੇ ਵੀ ਫਾਉਲ ਨਾ ਕਰੋ, ਪਤਾ ਲੱਗਣ ਉੱਤੇ ਖਿਚੋਤਾਣ ਹੋਵੇਗੀ। ਮਾਹੌਲ ਖੁਸ਼ੀ ਦੀ ਥਾਂ ਤਨਾਵ ਵਿਚ ਬਦਲ ਜਾਵੇਗਾ।
ਤਾਸ਼ ਇਕ ਅਜਿਹੀ ਗੇਮ ਹੈ, ਜੋ ਤੁਹਾਨੂੰ ਖੇਡ-ਖੇਡ ਦੇ ਵਾਤਾਵਰਣ ਵਿਚ ਤੰਦਰੁਸਤ ਰਖਦੀ ਹੈ। ਇਸ ਤੋਂ ਵੱਧ ਤੋਂ ਵੱਧ ਲਾਭ ਲਵੋ।
ਬਰੈਪਟਨ (ਕੈਨੇਡਾ) 647-856-4280

Check Also

ਪੋਪ ਨੇ ਲਾਈ ਅੱਲ੍ਹੇ ਜ਼ਖਮਾਂ ‘ਤੇ ਮੱਲ੍ਹਮ

ਸੁਰਜੀਤ ਸਿੰਘ ਫਲੋਰਾ ਪੋਪ ਫਰਾਂਸਿਸ 24 ਜੁਲਾਈ ਐਤਵਾਰ ਤੋਂ ਕੈਨੇਡਾ ਦੇ ਇਤਿਹਾਸਕ ਛੇ ਦਿਨਾਂ ਦੇ …