ਚਰਨ ਸਿੰਘ ਰਾਏ
ਬਹੁਤ ਸਾਰੇ ਕਨੇਡੀਅਨ ਕਾਰਬਨ ਮੋਨੋਅਕਸਾਈਡ ਗੈਸ ਨਾਲ ਆਪਣੇ ਘਰਾਂ ਵਿਚ ਹੀ ਮਾਰੇ ਜਾਂਦੇ ਹਨ। ਇਸ ਗੈਸ ਦੇ ਮਾਰੂ ਅਸਰ ਕਰਕੇ ਹਜਾਰਾਂ ਹੀ ਕਨੇਡੀਅਨ ਹਸਪਤਾਲਾਂ ਵਿਚ ਦਾਖਲ ਹੁੰਦੇ ਹਨ, ਕਈ ਤਾਂ ਪੱਕੇ ਤੌਰ ਤੇ ਅਪਾਹਿਜ ਵੀ ਹੋ ਜਾਂਦੇ ਹਨ। ਲੱਗਭੱਗ 88% ਘਰਾਂ ਵਿਚ ਅਜਿਹੀਆਂ ਚੀਜਾਂ ਹਨ ਜਿਨਾਂ ਨਾਲ ਇਹ ਗੈਸ ਪੈਦਾ ਹੋ ਸਕਦੀ ਹੈ। ਇਸ ਗੈਸ ਦਾ ਪਤਾ ਲਗਾਉਣਾ ਵੀ ਬਹੁਤ ਔਖਾ ਹੈ ਕਿਉਂਕਿ ਇਸ ਦਾ ਕੋਈ ਰੰਗ ਨਹੀਂ ਹੁੰਦਾ ਅਤੇ ਇਸਦਾ ਸੁੰਘਕੇ ਵੀ ਪਤਾ ਨਹੀਂ ਲੱਗ ਸਕਦਾ।ਇਹ ਗੈਸ ਸਾਹ ਲੈਣ ਸਮੇਂ ਸਰੀਰ ਵਿਚ ਦਾਖਲ ਹੋ ਜਾਂਦੀ ਹੈ ਕਿਉਕਿ ਲਹੂ ਵਿਚਲੇ ਲਾਲ ਸੈਲ ਇਸ ਗੈਸ ਨੂੰ ਆਕਸੀਜਨ ਤੋਂ ਵੀ ਤੇਜੀ ਨਾਲ ਆਪਣੇ ਵਿਚ ਸਮਾ ਲੈਂਦੇ ਹਨ ਅਤੇ ਇਹ ਫੇਫੜਿਆਂ ਵਿਚ ਵੀ ਜਮਾਂ ਹੋ ਜਾਂਦੀ ਹੈ ਅਤੇ ਲਹੂ ਵਿਚੋਂ ਆਕਸੀਜਨ ਨੂੰ ਬਾਹਰ ਕੱਢ ਕੇ ਦਿਲ ਦਿਮਾਗ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਆਕਸੀਜਨ ਦੀ ਸਪਲਾਈ ਰੋਕ ਦਿੰਦੀ ਹੈ ਇਸ ਕਰਕੇ ਹੀ ਇਸ ਦਾ ਪਤਾ ਲੱਗਣ ਤੋਂ ਪਹਿਲਾਂ ਹੀ ਵਿਅੱਕਤੀ ਦੀ ਮੌਤ ਹੋ ਜਾਂਦੀ ਹੈ।ਨਵੇਂ ਜਨਮੇਂ ਬੱਚੇ, ਦਿਲ ਦੀ ਬਿਮਾਰੀ ਵਾਲੇ ਅਤੇ ਦਮੇਂ ਦੇ ਮਰੀਜ ਇਸ ਦਾ ਸਿਕਾਰ ਬਹੁਤ ਛੇਤੀ ਹੋ ਜਾਂਦੇ ਹਨ।
ਪਿਛਲੇ ਦਿਨੀਂ ਮਾਰਚ 2014 ਵਿਚ ਬਰਾੰਪਟਨ ਵਿਚ ਫਰਨੈਸ ਖਰਾਬ ਹੋਣ ਕਰਕੇ ਘਰ ਨੂੰ ਗਰਮ ਰੱਖਣ ਲਈ ਲਿਆਂਦੇ ਗਏ ਪ੍ਰੋਪੇਨ ਹੀਟਰਾਂ ਦੇ ਚੱਲਣ ਕਰਕੇ ਘਰ ਵਿਚ ਜਮਾਂ ਹੋਈ ਕਾਰਬਨ ਮੋਨੋਅਕਸਾਈਡ ਨਾਲ ਇਕ 36 ਸਾਲ ਦਾ ਨੌਜਵਾਨ ਅਤੇ ਉਸਦੇ ਮਾਤਾ-ਪਿਤਾ ਰਾਤ ਨੂੰ ਸੁਤੇ ਪਏ ਹੀ ਘਰ ਵਿਚ ਹੀ ਮਾਰੇ ਗਏ ਸਨ ਅਤੇ ਇਹ ਕਨੇਡਾ ਵਿਚ 30 ਸਾਲ ਤੋਂ ਰਹਿ ਰਹੇ ਸਨ । ਹੈਰਾਨੀ ਦੀ ਗੱਲ ਹੈ ਕਿ ਪੂਰੇ ਕਨੇਡਾ ਵਿਚ ਇਕ ਪ੍ਰਾਂਤ ਯੂਕਾਨ ਨੂੰ ਛੱਡਕੇ ਕਾਰਬਨ ਮੋਨੋਅਕਸਾਈਡ ਡੀਟੈਕਟਰ ਲਗਾਉਣੇ ਲਾਜਮੀਂ ਨਹੀਂ ਹਨ।ਹੁਣੇ ਹੀ ਉਨਟਾਰੀਓ ਵਿਚ ਇਕ ਬਿਲ ਪਾਸ ਹੋ ਗਿਆ ਹੈ,ਜਿਸ ਨਾਲ ਹੁਣ ਘਰ ਵਿਚ ਇਹ ਕਾਰਬਨ ਮੋਨੋਅਕਸਾਈਡ ਡੀਟੈਕਟਰ ਲਾਉਣੇ ਲਾਜਮੀ ਹੋ ਜਾਣਗੇ। ਇਹ ਬਿਲ ਨੂੰ ਪਾਸ ਹੋਣ ਨੂੰ ਪੰਜ ਸਾਲ ਲੱਗ ਗਏ ਕਿਉਂਕਿ ਇਹ ਇਕ ਪ੍ਰਾਈਵੇਟ ਬਿਲ ਸੀ ਅਤੇ ਇਕ ਮੈਂਬਰ ਨੇ 2008 ਵਿਚ ਉਦੋਂ ਪੇਸ਼ ਕੀਤਾ ਸੀ ਜਦੋਂ ਵੁਡਸਟਾਕ ਸਹਿਰ ਵਿਚ ਇਕ ਪੁਲਿਸ ਅਫਸਰ ਔਰਤ, ਉਸਦਾ ਪਤੀ ਅਤੇ ਦੋ ਬੱਚੇ ਘਰ ਦੀ ਚਿਮਨੀ ਬੰਦ ਹੋਣ ਕਾਰਨ ਜਮਾਂ ਹੋਈ ਕਾਰਬਨ ਮੋਨੋਅਕਸਾਈਡ ਨਾਲ ਸੁਤੇ ਪਏ ਹੀ ਮਾਰੇ ਗਏ ਸਨ। ਜਦੋਂ ਅਸੀਂ ਕਾਰਬਨ ਨਾਲ ਸਬੰਧਤ ਬਾਲਣ ਨੂੰ ਹਵਾ ਦੀ ਘਾਟ ਵਾਲੇ ਥਾਂ ਤੇ ਬਾਲਦੇ ਹਾਂ ਤਾਂ ਇਹ ਅਧ ਬਲੇ ਬਾਲਣ ਦੇ ਧੂਏਂ ਵਿਚੋਂ ਪੈਦਾ ਹੁੰਦੀ ਹੈ ਜਿਵੇਂ ਅੱਧ ਜਲੀ ਲੱਕੜੀ, ਕੋਲਾ, ਪਰੋਪੇਨ, ਕੁਦਰਤੀ ਗੈਸ,ਕੈਰੋਸੀਨ ਅਤੇ ਗੈਸੋਲੀਨ ਵਿਚੋਂ ਪੈਦਾ ਹੁੰਦੀ ਹੈ। ਇਹ ਕਾਰਾਂ ਅਤੇ ਟਰੱਕਾਂ ਦੇ ਧੂਏਂ ਵਿਚੋਂ ਵੀ ਪੈਦਾ ਹੁੰਦੀ ਹੈ ਅਤੇ ਬੰਦ ਅਤੇ ਅੱਧ-ਬੰਦ ਜਗਾ ਤੇ ਜਮਾਂ ਹੋ ਜਾਂਦੀ ਹੈ ਅਜਿਹੀਆਂ ਥਾਵਾਂ ਤੇ ਰਹਿੰਦੇ ਇਨਸਾਨ ਅਤੇ ਜਾਨਵਰ ਇਸ ਦੇ ਸੁੰਘਣ ਨਾਲ ਬਿਮਾਰ ਹੋ ਜਾਂਦੇ ਹਨ ਅਤੇ ਮਾਰੇ ਵੀ ਜਾਂਦੇ ਹਨ।ਇਸ ਨਾਲ ਆਮ ਤੌਰ ਤੇ ਸਿਰਦਰਦ, ਸੁਸਤੀ, ਕਮਜੋਰੀ, ਉਲਟੀ ਆਉਣਾ, ਛਾਤੀ ਦਾ ਦਰਦ ਅਤੇ ਝੁੰਜਲਾਹਟ ਪੈਦਾ ਹੁੰਦੀ ਹੈ। ਇਸ ਦਾ ਪਤਾ ਲਗਾਉਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਅਜਿਹੀਆਂ ਨਿਸਾਨੀਆਂ ਤਾਂ ਹੋਰਨਾਂ ਬਿਮਾਰੀਆਂ ਵਿਚ ਵੀ ਹੁੰਦੀਆਂ ਹਨ। ਜਿਹੜੇ ਵਿਤੱਕਤੀ ਸੁਤੇ ਹੁੰਦੇ ਹਨ ਜਾਂ ਨਸੇ ਦੀ ਹਾਲਾਤ ਵਿਚ ਹੁੰਦੇ ਹਨ ਉਹਨਾਂ ਨੂੰ ਤਾਂ ਇਹ ਨਿਸਾਨੀਆਂ ਵੀ ਨਹੀਂ ਹੁੰਦੀਆਂ ਅਤੇ ਪਹਿਲਾਂ ਹੀ ਮੌਤ ਹੋ ਜਾਂਦੀ ਹੈ।
ਆਪਣਾ ਹੀਟਿੰਗ ਸਿਸਟਮ, ਵਾਟਰ ਹੀਟਰ ਅਤੇ ਹੋਰ ਗੈਸ ,ਤੇਲ ਜਾਂ ਕੋਲੇ ਨਾਲ ਬਲਣ ਵਾਲੇ ਯੰਤਰਾਂ ਨੂੰ ਹਮੇਸਾ ਹੀ ਨੁਕਸ-ਰਹਿਤ ਰੱਖਣ ਨਾਲ ਇਸ ਗੈਸ ਦੇ ਪੈਦਾ ਹੋਣ ਨੂੰ ਰੋਕਿਆ ਜਾ ਸਕਦਾ ਹੈ ਅਤੇ ਪੈਦਾ ਹੋਣ ਵਾਲੀ ਗੈਸ ਨੂੰ ਬਾਹਰ ਕੱਢਣ ਵਾਲੇ ਰਸਤੇ ਭਾਂਵ ਵੈਂਟ ਕਦੇ ਵੀ ਬੰਦ ਨਹੀਂ ਹੋਣ ਦੇਣੇ ਚਾਹੀਦੇ।ਕਈ ਵਾਰ ਇਹ ਰਸਤੇ ਧੂੜ, ਮਿਟੀ ਅਤੇ ਬਰਫ ਨਾਲ ਬੰਦ ਹੋ ਜਾਂਦੇ ਹਨ। ਕਦੇ ਵੀ ਘਰ ਦੇ ਅੰਦਰ ਪ੍ਰੋਪੇਨ ਹੀਟਰ ਨਹੀਂ ਵਰਤਣੇ ਚਾਹੀਦੇ, ਭਾਵੇਂ ਇਸ ਵਿਚੋਂ ਲਾਟਾਂ ਨਹੀੰ ਨਿਕਲਦੀਆਂ ਪਰ ਇਹ ਗੈਸ ਫੂਕਦੇ ਹਨ ਅਤੇ ਇਸ ਨਾਲ ਇਹ ਗੈਸ ਪੈਦਾ ਹੁੰਦੀ ਹੈ ਕਿਉਂਕਿ ਇਥੇ ਘਰ ਹਵਾ-ਬੰਦ ਹੋਣ ਕਰਕੇ ਹਵਾ ਦੀ ਘਾਂਟ ਹੋਣ ਕਾਰਨ ਇਹ ਗੈਸ ਹੌਲੀ ਹੌਲੀ ਜਮਾਂ ਹੋਣੀ ਸੁਰੂ ਹੋ ਜਾਂਦੀ ਹੈ। ਨਵੇਂ ਘਰਾਂ ਵਿਚ ਵੀ ਤਾਂ ਇਹ ਖਤਰਾ ਹੋਰ ਵੀ ਜ਼ਿਆਦਾ ਹੈ ਕਿਉਂਕਿ ਇਹ ਜ਼ਿਆਦਾ ਹਵਾ-ਬੰਦ ਹੁੰਦੇ ਹਨ। ਹਰ ਘਰ ਦੇ ਮਾਲਕ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਗੈਸ ਦੇ ਖਤਰੇ ਬਾਰੇ ਜਾਣਕਾਰੀ ਰੱਖੇ ਕਿਉਕਿ ਇਹ ਹਰ ਜਿਉਦੀ ਜਾਨ ਦੀ ਬਹੁਤ ਛੇਤੀ ਜਾਨ ਲੈ ਲੈਂਦੀ ਹੈ।ਕਾਰਬਨ ਮੋਨੋਅਕਸਾਈਡ ਗੈਸ ਦਾ ਪਤਾ ਲਗਾਉਣ ਵਾਲੇ ਅਲਾਰਮ ਵੀ ਸੌਣ ਵਾਲੀ ਜਗਾ ਦੇ ਨੇੜੇ ਅਤੇ ਘਰ ਦੀ ਹਰ ਮੰਜਲ ਤੇ ਲਗਾਉਣੇ ਚਾਹੀਦੇ ਹਨ ਅਤੇ ਇਹ ਫਰਨੀਚਰ ਜਾਂ ਹੋਰ ਸਮਾਨ ਨਾਲ ਬਲਾਕ ਨਹੀਂ ਹੋਣੇ ਚਾਹੀਦੇ। ਪਰ ਉਸ ਤੋਂ ਵੀ ਪਹਿਲਾਂ ਸਾਰੇ ਯੰਤਰ ਜਿਵੇਂ ਫਰਨਿਸ,ਵਾਟਰ ਹੀਟਰ, ਫਾਇਰਪਲੇਸ ਨੂੰ ਸਹੀ ਹਾਲਤ ਵਿਚ ਰੱਖਣਾ ਬਹੁਤ ਹੀ ਲਾਜਮੀ ਹੈ ਤਾਂਕਿ ਇਹ ਗੈਸ ਪੈਦਾ ਹੀ ਨਾ ਹੋਵੇ। ਕਦੇ ਵੀ ਬਾਰਬੇਕਿਊ, ਹੀਟਰ ਜਾਂ ਜਨਰੇਟਰ ਘਰ ਨੂੰ ਗਰਮ ਕਰਨ ਵਾਸਤੇ ਘਰ ਦੇ ਅੰਦਰ ਨਹੀਂ ਵਰਤਣੇ ਚਾਹੀਦੇ ਕਿਊਕਿ ਇਹ ਯੰਤਰ ਘਰ ਦੇ ਬਾਹਰ ਹੀ ਵਰਤਣ ਵਾਸਤੇ ਡਿਜਾਈਨ ਕੀਤੇ ਗਏ ਹਨ । ਇਸ ਤਰਾਂ ਹੀ ਬੰਦ ਗਰਾਜ ਵਿਚ ਕਾਰ ਸਰਾਰਟ ਰੱਖਣ ਨਾਲ ਵੀ ਇਹ ਗੈਸ ਜਮਾਂ ਹੋ ਜਾਂਦੀ ਹੈ।ਜੇ ਕਾਰ ਦਾ ਅਗਜਾਸਟ ਸਿਸਟਮ ਜਰਾ ਜਿੰਨਾ ਵੀ ਲੀਕ ਕਰਦਾ ਹੈ ਜਾਂ ਬੰਦ ਹੀ ਹੋ ਗਿਆ ਹੈ ਤਾਂ ਕਾਰ ਵਿਚ ਵੀ ਇਹ ਗੈਸ ਜਮਾਂ ਹੋ ਜਾਂਦੀ ਹੈ। ਪਿਛਲੀਆਂ ਸਰਦੀਆਂ ਵਿਚ ਇਕ ਵਿਅੱਕਤੀ ਇਕ ਛੋਟੇ ਬੱਚੇ ਨੂੰ ਕਾਰ ਵਿਚ ਪਾਕੇ ਆਪ ਬਰਫ ਹਟਾਉਣ ਲੱਗ ਪਿਆ, ਕਾਰ ਦਾ ਸਲੰਸਰ ਬਰਫ ਵਿਚ ਫਸਣ ਕਰਕੇ ਬੰਦ ਹੋ ਗਿਆ ਅਤੇ ਕਾਰ ਵਿਚ ਕਾਰਬਨ ਮੋਨੋਅਕਸਾਈਡ ਜਮਾਂ ਹੋਣ ਕਰਕੇ ਬੱਚੇ ਦੀ ਕੁਝ ਚਿਰ ਵਿਚ ਹੀ ਮੌਤ ਹੋ ਗਈ ਸੀ।ਸਮੋਕ ਡੀਟੈਕਟਰ ਤਾਂ 2006 ਤੋਂ ਲਾਉਣੇ ਲਾਜਮੀ ਹੋਣ ਕਰਕੇ ਹਰ ਘਰ ਵਿਚ ਲੱਗੇ ਹੋਏ ਹਨ ਪਰ ਇਹ ਕਾਰਬਨ ਮੋਨੋਅਕਸਾਈਡ ਡੀਟੈਕਟਰ ਬਹੁਤੇ ਘਰਾਂ ਵਿਚ ਨਹੀਂ ਵੀ ਲੱਗੇ ਹੋਏ। ਇਹ ਡੀਟੈਕਟਰ 20 ਤੋਂ 50 ਡਾਲਰ ਦੀ ਕੀਮਤ ਨਾਲ ਹੋਮ ਹਾਰਡਵੇਅਰ ਸਟੋਰਾਂ ਵਿਚ ਮਿਲ ਜਾਂਦੇ ਹਨ ਅਤੇ ਇਹ ਲਗਵਾਉਣ ਨਾਲ ਘਰ ਦੀ ਇੰਸੋਰੈਂਸ ਵੀ ਡਿਸਕਾਊਂਟ ਮਿਲਣ ਕਰਕੇ ਸਸਤੀ ਹੋ ਜਾਂਦੀ ਹੈ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ, ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ, ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ‘ਤੇ ਕਾਲ ਕਰ ਸਕਦੇ ਹੋ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …