ਦੁਸਹਿਰਾ
ਬੜਾ ਗਿਆਨੀ ਸੀ ਲੰਕਾ ਦਾ ਰਾਜਾ ਰਾਵਣ,
ਆਪਣੀ ਹਾਊਮੇਂ ਵਿੱਚ ਪਰ ਹੰਕਾਰਿਆ ਸੀ।
ਸੀਤਾ ਮਾਤਾ ਨੂੰ ਨਾਲ ਲੈ ਜਾਣ ਖ਼ਾਤਿਰ,
ਪਖੰਡੀ ਸਾਧੂ ਦਾ ਭੇਸ ਉਸ ਧਾਰਿਆ ਸੀ।
ਜੁਗ਼ਨੂੰ ਹੋ ਕੇ ਸੂਰਜ ਨਾਲ ਲਾਇਆ ਮੱਥਾ,
ਲਿਖਿਆ, ਪੜ੍ਹਿਆ ਨਾ ਕੁਝ ਵਿਚਾਰਿਆ ਸੀ।
ਵੇਦ ਪੜ੍ਹ ਕੇ ਵੀ ਕਰਦਾ ਸੀ ਕੰਮ ਭੈੜੇ,
ਵਿਭੀਸ਼ਨ ਭਰਾ ਨੇ ਤਾਂਹੀਂਓ ਵਿਸਾਰਿਆ ਸੀ।
ਹਨੂੰਮਾਨ ਤੇ ਲੈ ਕੇ ਨਾਲ ਵਾਨਰ ਸੈਨਾ,
ਏਸ ਦਿਨ ਸ੍ਰੀ ਰਾਮ ਨੇ ਪਾਪੀ ਨੂੰ ਮਾਰਿਆ ਸੀ।
ਸੜੀ ਲੰਕਾ ਤੇ ਕੁਲ਼ ਦਾ ਨਾਸ਼ ਹੋਇਆ,
ਇੰਝ ਕੀਤੀ ਦਾ ਮੁੱਲ ਉਹਨੇ ਤਾਰਿਆ ਸੀ।
ਦਿਨ ਦੁਸਹਿਰੇ ਦਾ ਇਹੋ ਸੰਦੇਸ਼ ਦੇਵੇ,
ਭੂਤ ਬੁਰਾਈ ਦਾ ਨੇਕੀ ਤੋਂ ਹਾਰਿਆ ਸੀ।
ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150