Breaking News
Home / ਰੈਗੂਲਰ ਕਾਲਮ / ਡੋਨੇਸ਼ਨਕਰਨ ਤੇ ਟੈਕਸਕਰੈਡਿਟ ਵੱਧ ਕਿਵੇਂ ਲੈਸਕਦੇ ਹਾਂ?

ਡੋਨੇਸ਼ਨਕਰਨ ਤੇ ਟੈਕਸਕਰੈਡਿਟ ਵੱਧ ਕਿਵੇਂ ਲੈਸਕਦੇ ਹਾਂ?

ਰੀਆਦਿਓਲ
ਸੀ ਜੀ ਏ-ਸੀ ਪੀ ਏ
ਚਾਰਟਰਡਪ੍ਰੋਫੈਸ਼ਨਲ ਅਕਾਊਂਟੈਂਟ 416-300-2359
ਕੈਨੇਡੀਅਨਲੋਕਬਹੁਤ ਵੱਡੀ ਗਿਣਤੀਵਿਚਦਾਨਕਰਦੇ ਹਨ। ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਸਮਾਜਨਾਲਜੁੜਿਆਮਹਿਸੂਸਕਰਦੇ ਹਨ ਤੇ ਲੋੜਵੰਦਾਂ ਦੀਸਹਾਇਤਾਵੀਕਰਦੇ ਹਨ।ਦਾਨਦੇਣ ਤੇ ਫੈਡਰਲਸਰਕਾਰਅਤੇ ਪ੍ਰੋਵਿੰਸੀਅਲ ਸਰਕਾਰਾਂ ਟੈਕਸਦਾਫਾਇਦਾ  ਦਿੰਂਦੀਆਂ ਹਨਅਤੇ ਇੰਂਨਾਂ ਦੀਆਂ ਕਈ ਸਰਤਾਂ ਵੀ ਹੁੰਦੀਆਂ ਹਨ ਜਿੰਨਾਂ ਨੂੰ ਪੂਰਾਕਰਕੇ ਵੱਧ ਤੋਂ ਵੱਧ ਟੈਕਸਬਚਇਆ ਜਾ ਸਕਦਾਹੈ।ਡੋਨੇਸ਼ਨਕਰਨ ਤੇ ਟੈਕਸਕਰੈਡਿਟਤੁਹਾਡੀਨੈਟਆਮਦਨਦਾ 75% ਤੱਕ ਵੀ ਹੋ ਸਕਦੇ ਹਨਅਤੇ ਕਈ ਕਿਸਮਦੀਜਮੀਨਦਾਨਕਰਨ ਤੇ  ਤਾਂ 100% ਤੱਕ ਵੀਫਾਇਦਾ ਹੋ ਜਾਂਦਾ ਹੈ। ਇਹ ਦਾਨ ਇਸ ਸਾਲ 31 ਦਸੰਬਰ ਤੱਕ ਹੀ ਕੀਤਾ ਜਾ ਸਕਦਾ ਹੈ ਇਸ ਸਾਲਫਇਦਾਲੈਣਲਈਅਤੇ  ਸਿਰਫ ਸੀ ਆਰ ਏ ਵੱਲੋਂ ਰਜਿਟਰਡਚੈਰਿਟੀ ਸੰਸਥਾਵਾਂ ਨੂੰ ਹੀ ਦਾਨਕਰਨ ਤੇ ਟੈਕਸਦਾਫਾਇਦਾਮਿਲਦਾ ਹੈ।
ਜੇ ਕਿਸੇ ਸੰਸਥਾ ਨੇ ਦਾਨ ਇਕੱਠਾ ਕਰਨ ਕਈ ਕੋਈ ਡਿਨਰ ਰੱਖਿਆ ਹੈ ਤਾਂ ਜਿੰਨਾ ਤੁਹਾਡੇ ਡਿਨਰਦਾਖਰਚਾ ਹੈ ਉਹ ਤੁਹਾਡੇ ਵੱਲੋਂ ਦਿਤੇ ਦਾਨਦੀਰਕਮਵਿਚੋਂ ਘੱਟ ਹੋ ਜਾਂਦਾ ਹੈ।ਜੋ ਦਾਨਤੁਸੀਂ ਅੱਜ ਜਾਂ ਪਿਛਲੇ ਪੰਜ ਸਾਲਾਂ ਵਿਚਕੀਤਾ ਹੈ ਤਾਂ ਉਸਦਾਫਾਇਦਾਤੁਸੀਂ ਜਾਂ ਤੁਹਾਡਾਸਪਾਊਜਕਲੇਮਕਰਸਕਦਾ ਹੈ। ਇਹ ਇਕ ਨਾਨ ਰੀਫੰਡਏਬਲ ਟੈਕਸਕਰੈਡਿਟ ਹੁੰਦਾ ਹੈ ਅਤੇ ਪਹਿਲੇ 200 ਡਾਲਰ ਤੇ ਘੱਟ ਫਾਇਦਾ ਹੈ ਪਰ 200 ਡਾਲਰ ਤੋਂ ਉਪਰਦਿਤੇ ਦਾਨ ਤੇ ਵੱਧ ਕਰੈਡਿਟਮਿਲਦਾਹੈ।ਫੈਡਰਲਡੋਨੇਸ਼ਨਵਾਸਤੇ 7 ਦਸੰਬਰ 2015 ਨੂੰ ਲਾਗੂਨਵੇਂ ਕਨੂਨਅਨੁਸਾਰ ਇਹ ਫਾਇਦਾਹੋਰਵੀ ਵੱਧ ਹੋ ਸਕਦਾ ਹੈ। ਹਰ ਇਕ ਪ੍ਰੋਵਿੰਸ ਦੇ ਆਪਣੇ ਆਪਣੇ ਰੂਲਹਨ।
ਇਹ ਸਾਰੇ ਟੈਕਸਕਰੈਡਿਟ ਕਈ ਵਾਰ ਸਹੀ ਤਰੀਕੇ ਨਾਲਕਲੇਮਨਾਕਰਨ ਤੇ ਪੂਰਾਫਾਇਦਾਨਹੀਂ ਲਿਆਜਾਂਦਾਜਿਵੇਂ ਜੇ ਤੁਹਾਡੀਅਤੇ ਤੁਹਾਡੇ ਸਪਾਊਜਦੀਡੋਨੇਸ਼ਨ 200 ਡਾਲਰ ਤੋਂ ਜਿਆਦਾ ਹੈ ਤਾਂ ਆਮ ਤੌਰ ਤੇ ਦੋਨਾਂ ਦੀਡੋਨੇਸ਼ਨ ਇਕੱਠੀ ਕਰਕੇ ਇਕ ਰਿਟਰਨਵਿਚਫਾਈਲਕਰਦਿਤੀਜਾਂਦੀ ਹੈ ਪਰ ਹੋ ਸਕਦਾ ਹੈ ਇਸ ਤਰਾਂ ਕਰਨਨਾਲਤੁਹਾਨੂੰਪੂਰਾਫਾਇਦਾਨਾ ਹੋਇਆ ਹੋਵੇ। ਇਹ ਡੋਨੇਸ਼ਨਦੋਨਾਂ ਦੀਆਪਣੀਆਪਣੀਫਾਈਲਕਰਨ ਤੇ ਜਾਂ ਅਗਲੇ ਸਾਲਾਂ ਵਿਚਕੈਰੀ-ਫਾਰਵਰਡਕਰਕੇ ਇਸ ਦਾ ਵੱਧ ਫਾਇਦਾਲਿਆ ਜਾ ਸਕਦਾਹੈ।ਟੈਕਸਦਾਹਿਸਾਬਕਰਨਸਮੇਂ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੀਡੋਨੇਸ਼ਨਲੋੜ ਤੋਂ ਵੱਧ ਹੋ ਗਈ ਹੈ ਭਾਵਡੋਨੇਸ਼ਨ ਤੋਂ ਮਿਲਣਵਾਲੇ ਕਰੈਡਿਟਤੁਹਾਡੇ ਬਣਦੇ ਟੈਕਸ ਤੋਂ ਵੱਧ ਹੋ ਗਏ ਹਨ ਤਾਂ ਘੱਟ ਡੋਨੇਸਨਕਲੇਮਕਰਕੇ ਵੀਪਹਿਲਾਂ ਜਿੰਨਾ ਫਾਇਦਾਲਿਆ ਜਾ ਸਕਦਾ ਹੈ ਅਤੇ ਬਾਕੀਬਚਦੀਡੋਨੇਸਨਅਗਲੇ ਸਾਲਕਲੇਮਕਰਕੇ ਹੋਰਵੀ ਵੱਧ ਟੈਕਸਬਚਾਇਆ ਜਾ ਸਕਦਾ ਹੈ।ਇਹ ਡੋਨੇਸ਼ਨ ਨੂੰ ਅਗਲੇ ਪੰਜ ਸਾਲਾਂ ਤੱਕ ਕਲੇਮਕਰਸਕਦੇ ਹਾਂ। ਪਹਿਲੀਵਾਰਡੋਨੇਸ਼ਨਦੇਣਵਾਲਿਆਂ ਵਿਅਕਤੀਆਂ ਵਾਸਤੇ ਸੁਪਰ ਕਰੈਡਿਟ 2013 ਵਿਚਲਾਗੂਕੀਤਾ ਗਿਆ ਸੀ ਜਿਸ ਅਧੀਨ ਜੇ ਤੁਸੀਂ ਹੁਣ ਜਾਂ ਪਿਛਲੇ ਪੰਜ ਸਾਲਡੋਨੇਸ਼ਨਦਾ ਕੋਈ ਟੈਕਸਕਰੈਡਿਟਨਹੀਂ ਲਿਆ ਤਾਂ ਪਹਿਲੇ 1000 ਡਾਲਰ ਤੱਕ 25%ਹੋਰ ਵੱਧ ਟੈਕਸਕਰੈਡਿਟਦਿਤਾਜਾਂਦਾ ਹੈ।ਇਸ ਅਧੀਨਸਿਰਫਮਨੀ ਹੀ ਡੋਨੇਟਕੀਤਾ ਜਾ ਸਕਦਾ ਹੈ ਅਤੇ ਇਸ ਸੁਪਰ ਕਰੈਡਿਟਦਾਫਾਇਦਾ ਇਕ ਸਾਲਵਿਚ ਹੀ ਲਿਆ ਜਾ ਸਕਦਾ ਹੈ।
ਜੇ ਤੁਸੀ ਕੰਪਨੀ ਦੇ ਬਿਜਨਸਓਨਰ ਦੇ ਤੌਰ ਤੇ ਕੰਮ ਕਰਦੇ ਹੋ, ਇਹ ਦੇਖਣਾ ਚਾਹੁੰਦੇ ਹੋ ਕਿ ਡੋਨੇਸ਼ਨ  ਕੰਪਨੀ  ਰਾਹੀਂ ਦਿਤੀਜਾਵੇ ਜਾਂ ਆਪਣੇ ਪ੍ਰਸਨਲਖਾਤੇ ਵਿਚੋਂ ਦਿਤਾਜਾਵੇ। ਇਸ ਤਰਾਂ ਦਾਫੈਸਲਾਹਰ ਇਕ ਬਿਜਨਸਵਾਸਤੇ ਵੱਖੋ-ਵੱਖ ਹੋ ਸਕਦਾ ਹੈ। ਇਹ ਸਮਝਣਾਜਰੂਰੀ ਹੈ ਕਿ ਭਾਵੇਂ ਖਾਤਾ ਕੰਪਨੀ ਦਾਹੋਵੇ ਜਾਂ ਨਿਜੀ ਇਸ ਵਿਚ ਇਕ ਲਿਮਟਹਮੇਸਾ ਹੀ ਹੁੰਦੀ ਹੈ। ਉਦਹਾਰਣ ਦੇ ਤੌਰ ਤੇ ਜੇ ਓਨਟਾਰੀਓਵਿਚ 10000 ਡਾਲਰਦੀਡੋਨੇਸ਼ਨ ਕੰਪਨੀ ਦੇ ਖਾਤੇ ਵਿਚੋਂ ਦੇਕੇ 15,5% ਦੇ ਹਿਸਾਬ 1550 ਡਾਲਰਟੈਕਸਬਚਾਸਕਦੇ ਹਾਂ। ਜੇ ਇਹੀ 10000 ਡਾਲਰਨਿਜੀਖਾਤੇ ਵਿਚੋਂ ਦੇਈਏ ਤਾਂ 4600 ਡਾਲਰਦਾਫਾਇਦਾਹੋਵੇਗਾ।
ਪਰ ਇਹ ਤਾਂ ਹੀ ਠੀਕ ਹੈ ਜੇ ਤੁਹਾਡੇ ਕੋਲਪਹਿਲਾਂ ਹੀ ਸਰਪਲੱਸ ਕੈਸ ਹੈ। ਜੇ ਇਹ 10000 ਕੰਪਨੀ ਦੇ ਖਾਤੇ ਵਿਚੋਂ ਵੱਧ ਤਨਖਾਹ ਦੇ ਰੂਪਵਿਚਲੈਕੇ ਦਾਨਕਰਦੇ ਹੋ ਤਾਂ ਫਾਇਦੇ ਦੀ ਜਗਾ ਨੁਕਸਾਨ ਹੋ ਜਾਵੇਗਾ ਕਿਉਕਿ ਇਸ ਤਨਖਾਹਉਪਰਹੋਰ ਵੱਧ ਟੈਕਸਦੇਣਾਪਵੇਗਾ। ਇਸ ਕੇਸ ਵਿਚ ਕੰਪਨੀ ਹੀ ਡੋਨੇਟਕਰੇ ਤਾਂ ਹੀ ਫਾਇਦਾ ਹੈ।
ਇਸ ਤਰਾਂ ਹੀ ਇਹ ਵੀਦੇਖਣਾਪੈਂਦਾ ਹੈ ਕਿ ਕੰਪਨੀ ਦੀਬਿਜਨਸ ਤੋਂ ਆਮਦਨ ਹੈ ਜਾਂ ਹੋਲਡਿੰਗ ਕੰਪਨੀ ਹੈ। ਜੇ ਐਕਟਿਵ ਕੰਪਨੀ ਹੈ ਤਾਂ ਪ੍ਰਸਨਲਖਾਤੇ ਵਿਚੋਂ ਦਾਨਦੇਣਦਾਫਾਇਦਾ ਹੈ ਪਰ ਜੇ ਹੋਲਡਿੰਗ ਕੰਪਨੀ ਹੈ ਤਾਂ ਕੰਪਨੀ ਦਾਨਦੇਵੇ ਕਿਉਂਕਿ ਇੰਵੈਸਮੈਂਟ ਆਮਦਨ ਤੇ ਵੱਧ ਟੈਕਸਰੇਟ ਹੁੰਦਾ ਹੈ ਇਸ ਕਰਕੇ ਦਾਨ ਦੇ ਕੇ ਟੈਕਸਵੀ  ਹੋਲਡਿੰਗ ਕੰਪਨੀ ਦਾ ਵੱਧ ਬੱਚ ਜਾਂਦਾਂ ਹੈ। ਪਰ ਕਈ ਵਾਰਧਾਰਮਿਕ ਕੰਮਾਂ ਵਾਸਤੇ ਅਸੀਂ ਆਪਣੇ ਨਾਮ ਤੇ ਹੀ ਦਾਨਦੇਣਾ ਚਾਹੁੰਦੇ ਹਾਂ। ਇਸ ਤਰ੍ਹਾਂ ਦੇ ਸਾਰੇ ਹਾਲਾਤਦੇਖਕੇ ਹੀ ਤੁਹਾਡਾਅਕਾਊਟੈਂਟ ਇਹ ਫੈਸਲਾਕਰਦਾ ਹੈ ਕਿ ਦਾਨਤੁਹਾਨੂੰਪ੍ਰਸਨਲਖਾਤੇ ਵਿਚੋਂ ਜਾਂ ਕੰਪਨੀ ਖਾਤੇ ਵਿਚੋਂ ਕਰਨਾਚਾਹੀਦਾ ਹੈ।
ਜੇ ਤੁਸੀਂ ਫੈਡਰਲਪੋਲੀਟੀਕਲਪਾਰਟੀ ਨੂੰ ਦਾਨ ਦਿੰਦੇ ਹੋ ਤਾਂ ਸਿਰਫਪ੍ਰਸਨਲਖਾਤੇ ਵਿਚੋਂ ਹੀ ਦਾਨਦਿਤਾ ਜਾ ਸਕਦਾ ਹੈ ਅਤੇ ਇਸ ਦਾਕਲੇਮ ਉਸੇ ਸਾਲ ਹੀ ਕਰਨਾਪੈਂਦਾਹੈ।ਆਮਡੋਨੇਸ਼ਨਦੀਤਰ੍ਹਾਂ ਇਸਨੂੰਕੈਰੀ-ਫਾਰਵਰਡਨਹੀਂ ਕਰਸਕਦੇ।ਭਾਵ ਜੇ ਤੁਹਾਡਾ ਕੋਈ ਟੈਕਸਦੇਣਾਬਣਦਾ ਹੈ ਤਾਂ ਹੀ ਇਹ ਡੋਨੇਸ਼ਨਦੇਕੇ ਫਾਇਦਾਲੈਸਕਦੇ ਹੋ ਨਹੀਂ ਤਾਂ ਅਗਲੇ ਸਾਲਪੋਲੀਟੀਕਲਡੋਨੇਸ਼ਨਦਾ ਕੋਈ ਫਾਇਦਾਨਹੀਂ ਲੈਸਕਦੇ।
ਉਨਟਾਰੀਓਸਰਕਾਰ ਦੇ  ਆਪਣੇ ਨਿਯਮਹਨਪੋਲੀਟੀਕਲਡੋਨੇਸ਼ਨਦਾਟੈਕਸਕਰੈਡਿਟਦੇਣ ਸਬੰਧੀ। ਆਮ ਤੌਰ ਤੇ ਜੇ ਤੁਹਾਡਾ ਕੋਈ ਟੈਕਸਦੇਣਾਬਣਦਾ ਹੈ ਤਾਂ ਉਸਦੇ ਬਰਾਬਰ ਹੀ ਫਾਇਦਾ ਹੁੰਦਾ ਹੈ। ਪਰਉਨਟਾਰੀਓਵਿਚ ਇਹ ਕਰੈਡਿਟ ਰੀਫੰਡਏਬਲ ਹੈ, ਭਾਵ ਜੇ ਤੁਹਾਡਾਦਾਨਬਣਦੇ ਟੈਕਸ ਤੋਂ ਵੱਧ ਵੀ ਹੈ ਤਾਂ ਇਸਦਾ ਰੀਫੰਡ ਵੀਸਰਕਾਰਵਲੋਂ ਦਿਤਾਜਾਂਦਾ ਹੈ।
ਇਹ ਆਰਟੀਕਲਆਮਬੇਸਿਕਜਾਣਕਾਰੀਵਾਸਤੇ ਲਿਖਿਆ ਗਿਆ ਹੈ, ਇਸ ਸਬੰਧੀ ਹੋਰਜਾਣਕਾਰੀਲੈਣਲਈ ਜਾਂ  ਜੇ ਪਿਛਲੀਆਂ ਰਿਟਰਨਾਂ ਨਹੀਂ ਭਰੀਆਂ, ਪਨੈਲਿਟੀਪੈ ਗਈ ਹੈ ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਜਾਂ ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀਂ ਮੈਨੂੰ 416-300-2359 ਤੇ ਸੰਪਰਕ ਕਰ ਸਕਦੇ ਹੋ।

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …