7.2 C
Toronto
Sunday, November 23, 2025
spot_img
Homeਰੈਗੂਲਰ ਕਾਲਮਪਰਵਾਸੀਨਾਮਾ

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530
ਪੱਤਝੜ ਵਿੱਚ ਪੱਤੇ

ਪੱਤਝੜਦੀਜਦ-ਜਦ ਰੁੱਤ ਆਈ,
ਰੁੱਖਾਂ ਤੋਂ ਡਿੱਗਣ ਨਾਕੀਤੀ ਸੰਗ਼ ਪੱਤਿਆਂ ਨੇ।

ਇੱਕ ਸਾਲਦੀਉਮਰ ਭੋਗ ਤੁਰ ਚੱਲੇ,
ਬਖ਼ਸ਼ੋ ਦਿਓਹੋਰਨਾਕੀਤੀ ਮੰਗ ਪੱਤਿਆਂ ਨੇ।

ਪਾਣੀਪਾਵੇ ਜਾਂ ਤੋੜ ਕੋਈ ਸੁੱਟ ਦੇਵੇ,
ਸ਼ਿਕਵਾਕਰਿਆਨਾਲੜੀ ਜੰਗ ਪੱਤਿਆਂ ਨੇ।

ਗਰਮੀਂ, ਸਰਦੀ ਤੇ ਸਹਿੰਦੇ ਨੇ ਬਾਰਿਸ਼ਾਂ ਵੀ,
ਸਿੱਖਿਆ ਸਬਰਾਂ ਦਾ ਕਿੱਥੋਂ ਢੰਗ ਪੱਤਿਆਂ ਨੇ।

ਜਿਉਂਦੇ ਛਾਂ ਦੇਂਦੇ ਤੇ ਮਰ ਕੇ ਦੇਣਬਾਲ੍ਹਣ,
ਕਿਸੇ ਨੂੰ ਕੀਤਾਨਾਕਦੇ ਤੰਗ ਪੱਤਿਆਂ ਨੇ।

ਇੱਕੋ ਟਾਹਣੀਨਾਲਉਮਰਭਰਵਫ਼ਾਕੀਤੀ,
ਤੇਜ਼ਾਬ ਸੁੱਟਿਆ ਨਾ ਭੰਨੀ ਵੰਗ਼ ਪੱਤਿਆਂ ਨੇ।

‘ਗਿੱਲ ਬਲਵਿੰਦਰਾ’ ਮਰਨਵੇਲੇ ਹੋਏ ਪੀਲੇ,
ਤੇਰੇ ਵਾਂਗ ਬਦਲੇ ਨਾ ਕਈ ਰੰਗ਼ ਪੱਤਿਆਂ ਨੇ ।
[email protected]

 

RELATED ARTICLES
POPULAR POSTS