17.6 C
Toronto
Thursday, September 18, 2025
spot_img
Homeਰੈਗੂਲਰ ਕਾਲਮਦੱਸ ਦਿੰਦੇ .....

ਦੱਸ ਦਿੰਦੇ …..

ਕਿੱਥੋਂ, ਕਿੱਥੋਂ ਕਿੰਨਾ ਖਾਇਆ, ਦੱਸ ਦਿੰਦੇ।
ਕਿੱਥੇ ਵਾਧੂ ਮਾਲ ਛੁਪਾਇਆ, ਦੱਸ ਦਿੰਦੇ।

ਦੇਸ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ ਸੀ,
ਕਿਉਂ ਲੋਕਾਂ ‘ਨਾ ਧ੍ਰੋਹ ਕਮਾਇਆ, ਦੱਸ ਦਿੰਦੇ।

ਆਮ ਜਿਹੇ ਹੁੰਦੇ ਸੀ, ਕੁੱਝ ਨਈਂ ਪੱਲੇ ਸੀ,
ਧਨ ਬੈਕਾਂ ਦੇ ਵਿੱਚ ਆਇਆ, ਦੱਸ ਦਿੰਦੇ।

ਸਿਰ ਤੇ ਛੱਤ ਵੀ ਨਹੀਂ, ਬਹੁਤੇ ਲੋਕਾਂ ਦੇ,
ਦੋ-ਮੰਜ਼ਲੀ ਤੇ ਪੈਸਾ ਲਾਇਆ, ਦੱਸ ਦਿੰਦੇ।

ਮਿਹਨਕਸ਼, ਕਿਸਾਨ ਤੇ ਕਰਜ਼ਾ ਭਾਰੂ ਹੈ,
ਕਿਉਂ ਨਾ ਮੁੱਲ ਕੋਈ ਪਾਇਆ, ਦੱਸ ਦਿੰਦੇ।

ਸੌਣ ਨਈਂ ਦੇਣਾ ਭੁੱਖਾ ਵਾਅਦੇ ਝੂਠੇ ਸਨ,
ਕਦੇ ਭੁੱਖਿਆਂ ਤਾਈਂ ਖੁਆਇਆ,ਦੱਸ ਦਿੰਦੇ।

ਕਰਨ ਮਜ਼ਦੂਰੀ ਬਾਲ, ਸਕੂਲ ਨਸੀਬ ਨਹੀਂ,
ਆਪਣਾ ਤਾਂ ਬਾਹਰ ਪੜ੍ਹਾਇਆ, ਦੱਸ ਦਿੰਦੇ।

ਨਾਲ ਨਹੀਂ ਕੁੱਝ ਜਾਣਾ ਇੱਥੇ ਰਹਿ ਜਾਣਾ,
ਕੌਣ ਲੈ ਗਿਆ ਲੁੱਟੀ ਮਾਇਆ, ਦੱਸ ਦਿੰਦੇ।

ਆਉਣ ਵਾਲੀਆਂ ਨਸਲਾਂ ਦਾ ਫ਼ਿਕਰ ਕਰੇਂ,
ਸਾਹ ਮੁੱਕੇ ਸਭ ਪ੍ਰਾਇਆ, ਦੱਸ ਦਿੰਦੇ।

ਹੀਰੇ ਵਰਗਾ ਜਨਮ ਮਿਲਿਆ ਭਾਗਾਂ ‘ਨਾ,
ਕਿਉਂ ਲਾਲਚ ਵੱਸ ਗੁਆਇਆ, ਦੱਸ ਦਿੰਦੇ।

ਦੱਸ ਦਿੰਦੇ ਇਹ ਸਭ ਕੁੱਝ ਕਿੱਥੋਂ ਸਿੱਖਿਆ ਹੈ,
ਸਾਡੇ ਗੁਰੂਆਂ ਨਹੀਂ ਸਿਖਾਇਆ, ਦੱਸ ਦਿੰਦੇ।
ਸੁਲੱਖਣ ਸਿੰਘ
+647-786-6329

 

RELATED ARTICLES
POPULAR POSTS