ਹੈਲੋਵੀਨ ਦਾ ਤਿਓਹਾਰ
ਹੈਲੋਵੀਨ ਦਾ ਜਦੋਂ ਵੀ ਤਿਓਹਾਰ ਆਉਂਦਾ,
ਡਰਾਈਵੇ ਘਰਾਂ ਦੇ ਭੂਤਾਂ ਨਾਲ ਸੱਜ ਜਾਂਦੇ।
ਡਰਾਉਣੀਆਂ ਸ਼ਕਲਾਂ, ਪਿੰਜ਼ਰ ਤੇ ਹੱਢ ਦਿੱਸਣ,
ਅਵਾਜ਼ਾਂ ਸੁਣ-ਸੁਣ ਕਈ ਤਾਂ ਭੱਜ ਜਾਂਦੇ।
ਖਾਲ੍ਹੀ ਬੈਗ਼ ਲੈ ਘਰਾਂ ਤੋਂ ਜੁਆਕ ਨਿਕਲਣ,
ਛੇ-ਸੱਤ ਜਿਉਂ ਹੀ ਸ਼ਾਮ ਦੇ ਵੱਜ ਜਾਂਦੇ।
ਚੰਬੜੇ T. V. ਨਾਲ ਰਹਿੰਦੇ ਸੀ ਸਦਾ ਜਿਹੜੇ,
ਮਿਲਖ਼ਾ ਸਿੰਘ ਵਾਂਗ ਦੌੜੀ ਨੇ ਅੱਜ ਜਾਂਦੇ।
ਅਗਲੇ ਦਿਨ ਵੀ ਰੋਟੀ ਨਾ ਖਾਣ ਬੱਚੇ,
ਚਿਪਸਾਂ, ਕੈਂਡੀਆਂ ਖਾ ਬਲਵਿੰਦਰਾ ਰੱਜ ਜਾਂਦੇ।
ਗਿੱਲ ਬਲਵਿੰਦਰ
CANADA +1.416.558.5530
([email protected] )
ਫ਼ੋਨ: 94635-72150