ਗਿੱਲ ਬਲਵਿੰਦਰ +1 416-558-5530
ਕੈਨੇਡਾ ਦੀਆਂ ਵੋਟਾਂ
ਵੋਟਾਂ ਪੈਣੀਆਂ ਕੈਨੇਡਾ ਵਿੱਚ ਏਸ ਹਫਤੇ,
ਚੜ੍ਹਿਆ ਪਹਿਲਾਂ ਵਾਂਗ ਲੋਕਾਂ ਨੂੰ ਚਾਅ ਹੈ ਨਹੀਂ।
Sign, Hoardings ਵਿਰਲੇ ਹੀ ਆਉਣ ਨਜ਼ਰੀਂ,
ਝੰਡੇ ਗੱਡਣ ਲਈ ਪੁੱਟਿਆ ਕਿਸੇ ਘਾਹ ਹੈ ਨਹੀਂ।
Door Knocking ਲਈ ਖੁਦ ਨਾ ਆਏ ਨੇਤਾ,
ਸ਼ਾਇਦ ਡਰਨ ਕਿ ਲੱਗਣਾ ਦਾਅ ਹੈ ਨਹੀਂ ।
List ਵੋਟਰਾਂ ਦੇ ਸਵਾਲਾਂ ਦੀ ਬੜੀ ਲੰਬੀ,
ਸੁਣੇ ਗਰੀਬਾਂ ਦੀ ਲੱਭਦਾ ਉਹ ਸ਼ਾਹ ਹੈ ਨਹੀਂ ।
ਮਹਿੰਗੇ ਘਰਾਂ ਤੇ Insurance ਨੇ ਮੱਤ ਮਾਰੀ,
ਤੰਗ ਬਹੁਤ ਲੋਕੀਂ ਪਰ ਦਿੱਸਦਾ ਰਾਹ ਹੈ ਨਹੀਂ ।
Dollar Store ਵੀ Budget ਤੋਂ ਬਾਹਰ ਹੋਇਆ,
ਕਿਸ ਚੀਜ਼ ਦਾ ਵਧਿਆ ਭਾਅ ਹੈ ਨਹੀਂ।
Shooting, Stabbing ਏਥੇ ਨਿੱਤ ਦੀ ਗੱਲ ਹੋਈ,
Toronto ਸ਼ਹਿਰ ਦੀ ਰੁੱਕਦੀ ਠਾਹ-ਠਾਹ ਹੈ ਨਹੀਂ।
ਡਾਕੇ, ਚੋਰੀਆਂ ਤੇ ਵਧੀ Crime ਜਾਵੇ,
ਢੀਠ ਅਪਰਾਧੀਆਂ ਤੇ ਕਾਨੂੰਨ ਦਾ ਦਬਾਅ ਹੈ ਨਹੀਂ ।
‘ਗਿੱਲ ਬਲਵਿੰਦਰ’ ਨੇ ਛੱਕ ਲਏ ਕਈ ਚੂਰਨ,
ਹਜ਼ਮ ਹੁੰਦਾ ਹੁਣ ਗੱਲਾਂ ਦਾ ਕੜਾਹ ਹੈ ਨਹੀਂ ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …