Breaking News
Home / ਰੈਗੂਲਰ ਕਾਲਮ / ਘਰ ਖਰੀਦਣ ਵਾਲਿਆਂ ਵਾਸਤੇ ਟੈਕਸ ਸਹੂਲਤਾਂ

ਘਰ ਖਰੀਦਣ ਵਾਲਿਆਂ ਵਾਸਤੇ ਟੈਕਸ ਸਹੂਲਤਾਂ

ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਸਹਾਇਤਾ ਕਰਨ ਲਈ ਸਰਕਾਰ ਨੇ ਕਈ ਸਹੂਲਤਾਂ ਦਿਤੀਆਂ ਹਨ ਤਾਂਕਿ ਉਹਨਾਂ ਨੂੰ ਆਪਣੀ ਕਲੋਜਿੰਗ ਦੇ ਖਰਚੇ ਜਿਵੇਂ, ਕਨੂੰਨੀ ਫੀਸਾਂ, ਇੰਸਪੈਕਸਨ ਅਤੇ ਲੈਂਡ ਟਰਾਂਸਫਰ ਦੇ ਖਰਚੇ ਵਿਚ ਕੁਝ ਮੱਦਦ ਮਿਲ ਸਕੇ ਅਤੇ ਘਰ ਖਰੀਦਣਾ ਕੁਝ ਸੌਖਾ ਹੋ ਜਾਵੇ।ਜੇ ਤੁਸੀਂ ਪਹਿਲਾ ਘਰ ਖਰੀਦਣ ਜਾ ਰਹੇ ਹੋ ਤਾਂ ਕਨੇਡਾ ਸਰਕਾਰ ਵਲੋਂ ਪੰਜ ਹਜਾਰ ਡਾਲਰ ਦਾ ਨਾਨ ਰੀਫੰਡਏਬਲ  ਟੈਕਸ ਕਰੈਡਿਟ ਦਿਤਾ ਜਾਂਦਾ ਹੈ, ਕੁਝ ਸਰਤਾਂ ਪੂਰੀਆਂ ਕਰਨ ਤੇ।ਤੁਸੀਂ ਇਹ ਕਰੈਡਿਟ ਲੈ ਸਕਦੇ ਹੋ ਜੇ ਤੁਸੀਂ ਜਾਂ ਤੁਹਾਡੇ ਸਪਾਊਜ ਨਵਾਂ ਘਰ ਖਰੀਦਦੇ ਹੋ ਅਤੇ ਤੁਸੀਂ ਜਾਂ ਤੁਹਾਡੇ ਸਪਾਊਜ ਕੋਲ ਪਿਛਲੇ ਚਾਰ ਸਾਲ ਤੋਂ ਕੋਈ ਰਿਹਾਇਸੀ ਘਰ ਨਹੀਂ ਹੈ। ਇਹ ਨਵਾਂ ਘਰ ਸਰਕਾਰ ਵਲੋਂ ਮਿਥੀਆਂ ਸਰਤਾਂ ਪੂਰੀਆਂ ਕਰਦਾ ਹੋਣਾ ਚਾਹੀਦਾ ਹੈ, ਜਿਵੇਂ ਡੀਟੈਚ, ਸੈਮੀ ਡੀਟੈਚ, ਟਾਊਨ ਹਾਊਸ ਕੰਡੋ ਹੋ ਸਕਦਾ ਹੈ ਅਤੇ ਕੋਆਪਰੇਟਿਵ ਸੋਸਾਇਟੀ ਵਿਚਲਾ ਘਰ ਜੇ ਤੁਹਾਨੂੰ ਮਾਲਕੀ ਦਾ ਹੱਕ ਦਿੰਦਾ ਹੈ।ਪਰ ਜੇ ਇਹ ਮਾਲਕੀ ਦਾ ਹੱਕ ਨਹੀਂ ਦਿੰਦਾ ਸਿਰਫ ਰਹਿਣ ਦਾ ਹੀ ਹੱਕ ਦਿੰਦਾ ਹੈ ਤਾਂ ਇਹ ਕੋਆਪਰੇਟਿਵ ਸੋਸਾਇਟੀ ਵਿਚਲੇ ਘਰ ਤੇ ਇਹ ਟੈਕਸ ਕਰੈਡਿਟ ਨਹੀਂ ਮਿਲ ਸਕਦਾ।ਜੇ ਤੁਸੀਂ ਆਪ ਡਿਸਏਬਲ ਹੋ ਜਾਂ ਡਿਸਏਬਲ ਵਿਅੱਕਤੀ ਦੇ ਰਹਿਣ ਵਾਸਤੇ ਘਰ ਲੈ ਰਹੇ ਹੋ ਤਾਂ ਪਹਿਲੀ ਵਾਰ ਘਰ ਖਰੀਦਣ ਦੀ ਸਰਤ ਲਾਗੂ ਨਹੀਂ ਹੁੰਦੀ ।ਡਿਸਏਬਲ ਉਸ ਵਿਅੱਕਤੀ ਨੂੰ ਮੰਨਿਆਂ ਜਾਂਦਾ ਹੈ ਜੋ ਡਿਸਬਿਲਟੀ ਟੈਕਸ ਕਰੈਡਿਟ ਲੈ ਰਿਹਾ ਹੋਵੇ ਜਾਂ ਇਹ  ਡਿਸਬਿਲਟੀ ਟੈਕਸ ਕਰੈਡਿਟ ਲੈਣ ਵਾਸਤੇ ਘਰ ਖਰੀਦਣ ਸਮੇਂ ਸਰਤਾਂ ਪੂਰੀਆਂ ਕਰਦਾ ਹੋਵੇ ਅਤੇ ਇਹ ਘਰ ਉਸਦੀ ਡਿਸਬਿਲਟੀ ਦੇ ਅਨੁਸਾਰ ਸਹੂਲਤਾਂ ਅਨੁਸਾਰ ਹੋਵੇ।ਇਸ ਘਰ ਵਿਚ ਤੁਹਾਨੂੰ ਜਾਂ ਜਿਸ ਵਿਅੱਕਤੀ ਵਾਸਤੇ ਖਰੀਦ ਰਹੇ ਹੋ ਨੂੰ ਇਕ ਸਾਲ ਦੇ ਵਿਚ ਵਿਚ ਰਿਹਾਇਸ ਕਰਨੀਂ ਪੈਂਦੀ ਹੈ।ਇਹ ਕਰੈਡਿਟ ਪਤੀ ਜਾਂ ਪਤਨੀ ਜਾਂ ਦੋਨੋਂ ਹੀ ਕਲੇਮ ਕਰ ਸਕਦੇ ਹਨ ਪਰ ਵੱਧ ਤੋਂ ਵੱਧ ਇਹ ਪੰਜ ਹਜਾਰ ਤੱਕ ਹੀ ਟੈਕਸ ਕਰੈਡਿਟ ਮਿਲਦਾ ਹੈ ਅਤੇ ਇਹ ਘਰ ਤੁਹਾਡੇ ਨਾਮ ਤੇ ਰਜਿਸਟਰ ਹੋਣਾ ਚਾਹੀਦਾ ਹੈ ਅਤੇ ਤੁਸੀ ਉਸ ਸਾਲ ਵਿਚ ਹੀ ਇਹ ਕਰੈਡਿਟ ਲੈ ਸਕਦੇ ਹੋ ਜਿਸ ਸਾਲ ਘਰ ਖਰੀਦਿਆ ਹੈ। ਪੰਜ ਹਜਾਰ ਡਾਲਰ ਦਾ ਨਾਨ ਰੀਫੰਡਏਬਲ  ਟੈਕਸ ਕਰੈਡਿਟ ਮਿਲਣ ਤੇ 750 ਡਾਲਰ ਟੈਕਸ ਬੱਚਤ ਹੋ ਜਾਂਦੀ ਹੈ
ਜੀ ਐਸ ਟੀ, ਐਚ ਐਸ ਟੀ ਦੀ ਰੀਬੇਟ
ਜੀ ਐਸ ਟੀ, ਐਚ ਐਸ ਟੀ ਦੀ ਰੀਬੇਟ ਵੀ ਮਿਲਦੀ ਹੈ ਨਵੇਂ ਘਰ ਖਰੀਦਣ ਸਮੇਂ।ਇਹ ਰੀਬੇਟ ਲੈਣ ਵਾਸਤੇ ਵੀ ਘਰ ਕੁਝ ਸਰਤਾਂ ਪੂਰੀਆਂ ਕਰਦਾ ਹੋਣਾ ਚਾਹੀਦਾ ਹੈ।ਜੇ ਘਰ ਬਿਲਡਰ ਤੋਂ ਖਰੀਦਿਆ ਹੈ ਤਾਂ ਇਹ ਰੀਬੇਟ ਬਿਲਡਰ ਤੁਹਾਨੂੰ ਪਹਿਲਾਂ ਹੀ ਦੇ ਦਿੰਦਾ ਹੈ ਅਤੇ ਆਪ ਉਹ ਸੀ ਆਰ ਏ ਤੋਂ ਇਕੱਠੀ ਰਿਬੇਟ ਕਲੇਮ ਕਰ ਸਕਦਾ ਹੈ ਅਤੇ ਖਰੀਦਦਾਰ ਬਿਲਡਰ ਨੂੰ ਇਹ ਅਧਿਕਾਰ ਲਿਖਤੀ ਰੂਪਵਿਚ ਦੇ ਦਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਬਿਲਡਰ ਘੱਟ ਕੀਮਤ ਤੇ ਘਰ ਨੂੰ ਅੇਡਵਰਟਾਈਜ ਕਰਕੇ ਵੱਧ ਸੇਲ ਕਰ ਜਾਂਦਾ ਹੈ ਦੂਜਾ ਫਾਇਦਾ ਖਰੀਦਦਾਰ ਨੂੰ ਇਹ ਹੈ ਕਿ ੳਸਨੂੰ ਘੱਟ ਰਕਮ ਦੀ ਮਾਰਗੇਜ ਵਾਸਤੇ ਕੁਆਲੀਫਾਈ ਕਰਨਾ ਪੈਂਦਾ ਹੈ। ਜੇ ਇਹ ਰੀਬੇਟ ਬਿਲਡਰ ਤੋਂ ਨਹੀੰ ਮਿਲਦੀ ਤਾਂ ਤੁਸੀਂ ਆਪ ਸੀ ਆਰ ਏ ਤੋਂ ਲੈ ਸਕਦੇ ਹੋ ਪਰਇਹ ਘਰ ਖਰੀਦਣ ਤੋਂ ਦੋ ਸਾਲ ਦੇ ਸਮੇਂ  ਵਿਚ ਹੀ ਕਲੇਮ ਕਰਨੀਂ ਪੈਂਦੀ ਹੈ।ਪਰ ਜੇ ਤੁਸੀਂ ਆਪਣਾ ਘਰ ਆਪ ਬਣਾ ਰਹੇ ਹੋ ਜਾਂ ਵੱਡੀ ਰੈਨੋਵੇਸ਼ਨ ਕਰ ਰਹੇ ਹੋ ਅਤੇ ਇਸ ਕੰਮ ਲਈ ਕਿਸੇ ਬਿਲਡਰ ਨੂੰ ਹਾਇਰ ਕੀਤਾ ਹੈ ਤਾਂ ਇਹ ਰੀਬੇਟ ਬਿਲਡਰ ਕਲੇਮ ਨਹੀਂ ਕਰ ਸਕਦਾ ਅਤੇ ਤੁਹਾਨੂੰ ਆਪ ਹੀ ਇਸ ਰੀਬੇਟ ਵਾਸਤੇ ਅਪਲਾਈ ਕਰਨਾ ਪੈਂਦਾ ਹੈ ਦੋ ਸਾਲ ਦੇ ਸਮੇਂ ਵਿਚ ।
ਇਸ ਤਰਾਂ ਹੀ ਇਹ ਰੀਬੇਟ ਰਿਹਾਇਸੀ ਰੈਂਟਲ ਪ੍ਰਾਪਰਟੀ ਉਪਰ ਵੀ ਮਿਲ ਜਾਂਦੀ ਹੈ ਹੇ ਤੁਸੀਂ ਸਰਕਾਰ ਵਲੋਂ ਮਿਥੀਆਂ ਸਰਤਾਂ ਪੂਰੀਆਂ ਕਰਦੀ ਹੋਈ ਰੈਂਟਲ ਪ੍ਰਾਪਰਟੀ ਖਰੀਦਦੇ ਹੋ ਜਾਂ ਵੱਡੀ ਰੈਨੋਵੇਸਨ ਕਰਦੇ ਹੋ,ਅਡੀਸਨ ਕਰਦੇ ਹੋ ਜਾਂ ਕਮਰਸੀਅਲ ਪ੍ਰਾਪਰਟੀ ਨੂੰ ਰਿਹਾਇਸੀ ਪ੍ਰਾਪਰਟੀ ਵਿਚ ਬਦਲਦੇ ਹੋ।ਫਰਕ ਇਹ ਹੈ ਕਿ ਇਸ ਤਰਾਂ ਦੀ ਰੈਂਟਲ ਪ੍ਰਾਪਰਟੀ ਉਪਰ ਰੀਬੇਟ ਬਾਅਦ ਵਿਚ ਅਪਲਾਈ ਕਰਕੇ ਲੈਣੀ ਪੈਂਦੀ ਹੈ ਜਦਕਿ ਨਵੇਂ ਰਿਹਾਇਸੀ ਘਰਾਂ ਉਪਰ ਇਹ ਪਹਿਲਾਂ ਹੀ ਬਿਲਡਰ ਵਲੋਂ ਮਿਲ ਜਾਂਦੀ ਹੈ। ਇਸ ਕਰਕੇ ਰੈਂਟਲ ਪ੍ਰਾਪਰਟੀ ਖਰੀਦਣ ਉਪਰ ਵੱਧ ਪੈਸੇ ਖਰਚਣੇ ਪੈਂਦੇ ਹਨ।
ਇਸ ਤੋਂ ਇਲਾਵਾ ਉਨਟਾਰੀਓ ਸਰਕਾਰ ਵਲੋਂ ਵੀ ਬਹੁਤ ਵੱਡੀ ਰਿਬੇਟ ਦਿਤੀ ਜਾਂਦੀ ਹੈ ਨਵਾਂ ਘਰ ਖਰੀਦਣ ਸਮੇਂ ਉਨਟਾਰੀਓ ਵਾਸੀਆਂ ਨੂੰ। ਉਨਟਾਰੀਓ ਵਿਚ ਜੁਲਾਈ 2010 ਤੋਂ ਐਚ ਐਸ ਟੀ ਲਾਗੂ ਹੈ 13% ਜਿਸ ਵਿਚ ਜੀ ਐਸ ਟੀ 5% ਅਤੇ ਪੀ ਐਸ ਟੀ 8% ਹੁੰਦੀ ਹੈ।ਨਵੇਂ ਘਰ ਖਰੀਦਣ ਸਮੇਂ ਵੀ ਇਹ ਐਚ ਐਸ ਟੀ 13% ਦੇਣੀ  ਬਣਦੀ ਹੈ ਜੋ ਕਿ ਨਵਾਂ ਘਰ ਖਰੀਦਣ ਵਾਲਿਆਂ ਵਾਸਤੇ ਬਹੁਤ ਵੱਡਾ ਭਾਰ ਹੈ।ਇਸ ਭਾਰ ਨੂੰ ਘੱਟ ਕਰਨ ਵਾਸਤੇ ਉਨਟਾਰੀਓ ਸਰਕਾਰ ਆਪਣੇ  ਪੀ ਐਸ ਟੀ 8% ਦੇ ਹਿਸੇ ਵਿਚੋਂ 6% ਤੱਕ ਰਿਬੇਟ ਦੇ ਦਿੰਦੀ ਹੈ ਅਤੇ ਇਹ ਕੁਲਪੀ ਐਸ ਟੀ ਦਾ 75% ਹੁੰਦੀ ਹੈ ਅਤੇ 400000 ਲੱਖ ਦੀ ਕੀਮਤ ਦੇ ਘਰ ਤੇ ਇਹ 24000 ਡਾਲਰ ਤੱਕ ਹੋ ਜਾਂਦੀ ਹੈਂ।ਜੋ ਘਰ 400000 ਤੋਂ ਉਪਰ ਦੀ ਕੀਮਤ ਦੇ ਹਨ ਉਹਨਾਂ ਉਪਰ ਸਿਰਫ 24000 ਡਾਲਰ ਤੱਕ ਹੀ ਰੀਬੇਟ ਮਿਲ ਸਕਦੀ ਹੈ।
ਫੈਡਰਲ ਸਰਕਾਰ ਵੀ ਜੀ ਐਸ ਟੀ ਦੇ 5%ਹਿਸੇ ਵਿਚੋਂ ਵੀ ਕੁਝ ਰੀਬੇਟ ਦੇ ਦਿੰਦੀ ਹੈ।ਆਮ ਤੌਰ ਤੇ ਇਹ ਪਹਿਲੇ 350000 ਦੀ ਰਕਮ ਤੇ ਜੋ ਜੀ ਐਸ ਟੀ 5%ਦੇ ਹਿਸਾਬ ਟੈਕਸ ਬਣਦਾ ਹੈ ਉਸਦਾ 36% ਤੱਕ ਇਹ ਰੀਬੇਟ ਮਿਲ ਸਕਦੀ ਹੈ ਪਰ 350000 ਤੋਂ 450000 ਤੋਂ ਘੱਟ ਕੀਮਤ ਦੇ ਘਰਾਂ ਤੇ ਇਹ ਹੌਲੀ ਹੌਲੀ ਖਤਮ ਜੋ ਜਾਂਦੀ ਹੈ ਅਤੇ 450000 ਡਾਲਰ ਦੇ ਅਤੇ ਉਪਰ ਦੀ ਕੀਮਤ ਦੇ ਘਰਾਂ ਉਪਰ ਇਹ ਰੀਬੇਟ ਬਿਲਕੁਲ ਨਹੀਂ ਮਿਲਦੀ।
ਘਰ ਤੋਂ ਹੀ ਆਪਣਾ ਬਿਜਨਸ ਕਰਨ ਵਾਲਿਆਂ ਵਾਸਤੇ ਟੈਕਸ ਸਹੂਲਤਾਂ-ਘਰ ਤੋਂ ਹੀ ਆਪਣਾ ਕੰਮ ਕਾਰ ਜਾਂ ਬਿਜਨਸ ਕਰਨ ਵਾਲੇ ਸੈਲਫ-ਇੰਪਲਾਇਡ, ਕਮਿਸਨ ਤੇ ਕੰਮ ਕਰਨ ਵਾਲੇ ਜਾਂ ਹੋਰ ਪ੍ਰੋਫੈਸ਼ਨਲਸ ਵਾਸਤੇ ਵੀ ਕਈ ਟੈਕਸ ਸਹੂਲਤਾਂ ਸਰਕਾਰ ਵਲੋਂ ਦਿਤੀਆ ਜਾਂਦੀਆਂ ਹਨ।ਉਹ ਆਪਣੇ ਘਰ ਦੇ ਕਈ ਖਰਚਿਆਂ ਦਾ ਕੁਝ ਹਿਸਾ ਆਪਣੇ ਬਿਜਨਸ ਦੇ ਖਰਚ ਵਿਚ ਗਿਣ ਸਕਦੇ ਹਨ।
ਹੋਮ ਬਾਇਰ ਪਲਾਨ ਜਾ੬ ਪਹਿਲੀ ਵਾਰ ਘਰ ਖਰੀਦਣ ਵਾਸਤੇ ਪ੍ਰੋਗਰਾਮ  ਤੁਸੀਂ ਅਤੇ ਤੁਹਾਡੀ ਸਪਾਊਜ ਆਪਣੀ ਆਰ ਆਰ ਐਸ ਪੀ ਵਿਚੋਂ 25000-25000 ਡਾਲਰ ਤੱਕ ਕਢਵਾ ਸਕਦੇ ਹੋ ਪਹਿਲੀ ਵਾਰ ਘਰ ਖਰੀਦਣ ਵਾਸਤੇ। ਕਿਸੇ ਹੋਰ ਕਾਰਨ ਆਰ ਆਰ ਐਸ ਪੀ ਵਿਚੋਂ ਪੈਸੇ ਕਢਵਾਉਣ ਤੇ ਟੈਕਸ ਲੱਗਦਾ ਹੈ ਪਰ  ਹੋਮ ਬਾਇਰ ਪਲਾਨ ਜਾਂ ਪਹਿਲੀ ਵਾਰ ਘਰ ਖਰੀਦਣ ਵਾਸਤੇ ਇਹ ਰਕਮ ਟੈਕਸ ਫਰੀ ਹੁੰਦੀ ਹੈ। ਇਸ ਵਿਚ ਸ਼ਰਤ ਇਹ ਹੈ ਕਿ ਤੁਹਾਡੇ ਵਲੋਂ ਜਮਾਂ ਕਰਵਾਇਆ ਹੋਇਆ ਪੈਸਾ ਆਰ ਆਰ ਐਸ ਪੀ ਵਿਚ ਘੱਟੋ ਘੱਟ 90 ਦਿਨ ਤੱਕ ਜਮਾਂ ਰਹਿਣਾ ਚਾਹੀਦਾ ਹੈ। ਇਹ ਪੈਸਾ ਤੁਹਾਡੀ ਆਪਣੀ ਹੀ ਆਰ ਆਰ ਐਸ ਪੀ ਵਿਚ ਆਉਣ ਵਾਲੇ 15 ਸਾਲਾਂ ਵਿਚ ਵਾਪਸ ਜਮਾਂ ਕਰਵਾਉਣਾ ਪੈਂਦਾ ਹੈ ਹਰ ਸਾਲ। ਇਹ ਕਿਸਤ ਘਰ ਖਰੀਦਣ ਤੋਂ ਦੋ ਸਾਲ ਦੇ ਵਿਚ ਸੁਰੂ ਕਰਨੀਂ ਪੈਂਦੀ ਹੈ। ਜਿਸ ਸਾਲ ਤੁਸੀਂ ਇਹ ਪੈਸਾ ਜਮਾਂ ਨਹੀਂ ਕਰਵਾਓਗੇ ਤਾਂ ਉਸ ਸਾਲ ਦੀ ਕਿਸ਼ਤ ਦੀ ਰਕਮ ਤੁਹਾਡੀ ਉਸ ਸਾਲ ਦੀ ਆਮਦਨ ਵਿਚ ਗਿਣੀ ਜਾਵੇਗੀ ਅਤੇ ਉਸ ‘ਤੇ ਟੈਕਸ ਦੇਣਾ ਪਵੇਗਾ। ਇਸ ਵਿਚ ਵੀ ਪਹਿਲੀ ਵਾਰ ਘਰ ਖਰੀਦਣ ਦੀਆਂ ਸਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਅਤੇ ਇਸ ਸਕੀਮ ਅਧੀਨ ਸਰਕਾਰ ਵਲੋਂ ਮਿਥੀਆਂ ਸਰਤਾਂ ਪੂਰੀਆਂ ਕਰਦਾ ਘਰ ਖਰੀਦਣਾ ਪੈਂਦਾ ਹੈ।ਨੋਟਿਸ ਆਫ ਅਸੈਸਮੈਂਟ ਵਿਚ ਕਿੰਨੀ ਰਕਮ ਪੇ ਕੀਤੀ, ਕਿੰਨਾਂ ਬਕਾਇਆ ਹੈ ਅਤੇ ਅਗਲੇ ਸਾਲ ਕਿੰਨੇ ਪੈਸੇ ਦੇਣੇ ਹਨ ਦਾ ਸਾਰਾ ਹਿਸਾਬ ਦਿਤਾ ਹੁੰਦਾ ਹੈ ਇਹ ਆਰਟੀਕਲ ਆਮ ਬੇਸਿਕ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ, ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ  ਜੇ ਪਿਛਲੀਆਂ ਪਰਸਨਲ ਜਾਂ ਬਿਜਨਸ ਰਿਟਰਨਾਂ ਨਹੀਂ ਭਰੀਆਂ ਪਨੈਲਿਟੀ ਪੈ ਗਈ ਹੈ,ਐਚ ਐਸ ਟੀ ਵਾਸਤੇ ਰਜਿਸਟਰ ਕਰਨਾ ਹੈ ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਜਾਂ ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀਂ ਮੇਨੂੰ 416-300-2359 ਤੇ ਸੰਪਰਕ ਕਰ ਸਕਦੇ ਹੋ।
ਰੀਆ ਦਿਓਲ
ਸੀ ਜੀ ਏ-ਸੀ ਪੀ ਏ
ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359
2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡਨਾਰਥ ਪਾਰਕ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …