Breaking News
Home / ਰੈਗੂਲਰ ਕਾਲਮ / ਮੈਂ ਤਾਂ ਪਿੰਡ ਜਾਣੈ…

ਮੈਂ ਤਾਂ ਪਿੰਡ ਜਾਣੈ…

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਮੈਂ ਤਾਂ ਪਿੰਡ ਜਾਣੈ…
ਨਿੰਦਰਘੁਗਿਆਣਵੀ
94174-21700
ਲੰਡਨਦੀਆਂ ਠੰਢੀਆਂ-ਭਿੱਜੀਆਂ, ਸਲਾਭ੍ਹੀਆਂ ਤੇ ਤਿਲਕਵੀਆਂ ਗਲੀਆਂ! ਕੁੜੀ ਤੇ ਪ੍ਰਾਹੁਣਾ ਗਏ ਕੰਮਾਂ ‘ਤੇ, ਘਰ ਕੱਲ-ਮਕੱਲਾ ਮੈਨੂੰਖਾਣ ਨੂੰ ਆਵੇ।ਮੇਰੇ ਪਿੰਡ ਦੀਆਂ ਗਲੀਆਂ ਦੀਯਾਦਸਤਾਵੇ। ਗੁਰਦਾਸਮਾਨ ਗਾਉਣੋ ਨਹੀਂ ਹਟਦਾ…ਗਲੀਆਂ ਦੀਯਾਦ ਦੁਵਾਉਣੋ ਨੀਹਟਦਾ…ਧੂਹਕਲੇਜੇ ਪਾਉਣੋ ਨੀਹਟਦਾ…। ਸਿਖਰ ਦੁਪਹਿਰੇ ਘਰੋਂ ਨਿਕਲਤੁਰਦਾ ਹਾਂ ਵਕਤਬਿਤਾਉਣਖਾਤਰਮੈਂ…। ਲੰਬੜਦਾਰ, ਮੈਂ ਪਿੰਡ ਦਾਸਰਦਾਰ।ਏਥੇ ਮੈਨੂੰ ਕੋਈ ਨਾ ਬੁਲਾਵੇ ਸਾਸਰੀ’ਕਾਲ…। ਅਣਪਛਾਤੇ ਚਿਹਰਿਆਂ ਦੀਭੀੜ। ਗੋਰੇ-ਗੋਰੀਆਂ ਦੀਚਹਿਲ-ਪਹਿਲ। ਵੰਨ-ਸੁਵੰਨੀ ਦੁਨੀਆਂ ਦਾਮੇਲਾ ਜਿਹਾ ਲੱਗਿਆ ਪਿਐਜਿਵੇਂ ਹਰ ਕੋਈ ਏਸ ਮੇਲੇ ਵਿਚ ਗੁਆਚਾ ਫਿਰਦੈ।ਮੇਰਾਏਥੇ ਗੁਆਚਣ ਨੂੰ ਜੀਅ ਨਹੀਂ ਕਰਦਾ, ਮੈਂ ਸਲਾਮਤਰਹਿਣਾ ਚਾਹੁੰਨੈ, ਮੈਂ ਤਾਂ ਪਿੰਡ ਜਾਣੈ…। ਖਿਡਾਉਣਿਆਂ ਜਿਹੀਆਂ ਮੋਟਰਾਂ ਦੀ ਘੂੰ-ਘੂੰ…ਕੀ ਕਰਦਾ? ਆਉਣਾਪਿਐ ਮੁੰਡੇ ਦੇ ਮਗਰੇ।ਧੀ-ਜਵਾਈਦਾਪ੍ਰੈਸ਼ਰ ਤੇ ਪੌਂਡਾਂ ਦੀਪੈਨਸ਼ਿਨ, ਮਰਦੀ ਨੇ ਅੱਕ ਚੱਬਿਆ…ਵਾਂਗ ਹੋਈ ਐ। ਇਹ ਲੰਡਨਜੇਠ ਹੈ ਮੇਰਾ ਤੇ ਮੈਂ ਲੰਬੜਦਾਰ ਏਸ ਨਿਰਮੋਹੇ ‘ਲੰਡਨਦੀਭਾਬੀ’ਬਣ ਗਿਆਂ। ਗੁਰੂਘਰਜਾਨੈ, ਤਾਂ ਮਨਨਹੀਂ ਟਿਕਦਾ।ਡੇਅਸੈਂਟਰਜਾਨੈ ਤਾਂ ਕਿਸੇ ਨਾਲਮੀਚਾਨਹੀਂ ਮਿਚਦੀ, ਬੁੜ੍ਹਿਆਂ ਦੇ ਅੱਡੋ-ਅੱਡ ਖਿਆਲ…ਬਹਿਸਣ ਲੱਗੇ ਪਲਨਹੀਂ ਲਾਉਂਦੇ।ਪਾਰਕ ‘ਚ ਵੀ ਇਹੋ ਹਾਲ…ਕਿਸੇ ਨੂੰ ਬਖਸ਼ਦੀ ਇਹ ਢਾਣੀ…ਦੂਰੋਂ ਤੁਰੇ ਆਉਂਦੇ ਨੂੰ ਵੇਖਤਰ੍ਹਾਂ-ਤਰ੍ਹਾਂ ਦੇ ਟੋਟਕੇ ਕਸਦੇ ਨੇ…ਆਹ ਗਿਐ ਲੰਬੜਦਾਰ…ਪੰਜਾਬ ਸਰਕਾਰ…ਬਾਦਲਾਂ ਦਾਖਾਸਮ-ਖਾਸ। ਇੱਕ ਦਿਨ ਪੰਡੋਰੀ ਆਲੇ ਨੂੰ ਝਾੜਿਆਵੀ ਸੀ ਪਰਬੇਸ਼ਰਮ ਐਂ ਸਾਲਾ…ਬਕਵਾਸਕਰਨੋਂ ਨਹੀਂ ਰਹਿਕਸਦਾ…ਜਿੰਨੀ ਮਰਜ਼ੀ ਕੁੱਤੇ ਖਾਣੀਕਰੀਜਾਓ…ਅਖੇ ਲੰਬੜਦਾਰਾਕਦੋਂ ਜਾਣੈ ਇੰਡੀਆ ਹੁਣ…ਲੰਬੜਦਾਰਨੀਦੀਬਰਸੀਮਨਾਉਣ।
ਤੁਰਦਾ-ਤੁਰਦਾਬਹਿਜਾਨੈਬੈਂਚ’ਤੇ ਸੜਕਕਿਨਾਰੇ।ਮੈਂ ਬੋਚ-ਬੋਚ ਪੱਬ ਧਰਦਾਂ ਲੰਡਨਦੀਆਂ ਤਿਲਕਵੀਆਂ ਗਲੀਆਂ ‘ਤੇ…ਮਤਾਂ ਕਿਤੇ ਤਿਲ੍ਹਕਨਾਜਾਵਾਂ ਤੇ ਫਿਰਪਛਤਾਵਾਂ।ਕਿਧਰੇ ਪਿੰਡ ਖੁਣੋਂ ਨਾਰਹਿਜਾਵਾਂ।ਮਹੀਨੇ ਗਿਣਦਾਂ, ਫਿਰਦਿਨਗਿਣਦਾਂ ਰੋਜ਼ ਹੀ…। ”ਪੁੱਤ ਹੁਣ ਪਿੰਡ ਜਾਣੈ, ਬਹੁਤਚਿਰ ਹੋ ਗਿਆ…।” ਧੀ ਸੁਣ ਕੇ ਬੋਲੀ -”ਪਿੰਡ ਕੀ ਐ…?” ਮੈਂ ਕਹਿ ਨਾ ਸਕਿਆ ਕਿ ਏਥੇ ਕੀ ਐ? ਮੈਨੂੰਮੇਰਾ ਪਿੰਡ ਪਿਆਰਾ ਹੈ ਲੰਡਨਦੀਆਂ ਗਲੀਆਂ ਨਹੀਂ ਪਿਆਰੀਆਂ। ਪਿੰਡ ਮੇਰੇ ਇੱਕੋ ਠੇਕਾ …ਉਹ ਵੀ ਪਿੰਡੋਂ ਬਾਹਰ…ਤੇ ਏਥੇ ਪੈਰ-ਪੈਰ’ਤੇ ਪੱਬ ਨੇ।ਮੇਰਾਕੁੜਮਆਂਹਦਾ ਸੀ ਕਿ ਗੋਰੇ ਦਾਰੂਬਹੁਤ ਘੱਟ ਪੀਂਦੇ ਆ…।
ਮੈਨੂੰਮੇਰੇ ਘਰਦੀਹਵੇਲੀਕਿਤੇ ਪਿਆਰੀ ਐ ਏਹ ਲੱਕੜ ਦੇ ਬਕਸੇ ਵਰਗੇ ਨਿਕੜੇ ਜਿਹੇ ਘਰਨਾਲੋਂ। ਪੌਂਡਾਂ ਨੇ ਪੌਚ੍ਹਾਂ ਮਾਰਿਆ, ਛੁਡਾਅਨਹੀਂ ਸਕਿਆ ਪਰ ਪਿੰਡ ਨੂੰ ਕਦੀਭੁਲਾਨਹੀਂ ਸਕਿਆ। ਦੋ ਵਰ੍ਹੇ ਬੀਤਗੇ ਪਿੰਡ ਜਾ ਨਹੀਂ ਸਕਿਆ। ਲਗਦੈ… ਸਾਰੇ ਮਰ ਗਏ ਮੇਰੇ ਹਾਣਦੇ ਤੇ ਪਿੰਡ ਦੇ ਜੁਆਕ ਮੈਨੂੰਨਹੀਂ ਜਾਣਦੇ…ਪਰਮੈਂ ਤਾਂ ਪਿੰਡ ਜਾਣੈ!
ੲ ੲੲ
ਕੋਸੇ ਪਾਣੀਆਂ ਤੇ ਤਪਦੇ ਪ੍ਰਬਤਾਂ ਦੀ ਹੈ ਇਹ ਡਾਇਰੀ। ਸੁਨੱਖੇ ਘਰਾਂ ਦੇ ਬੰਦ ਬੂਹਿਆਂ ਤੇ ਭੈਅਨਾਲਭਰੇ ਮਨਾਂ ਨਾਲਭਰੀਪਈ ਹੈ ਇਹ ਡਾਇਰੀ।ਕਿਤੇ ਹਾਸਾ ਉਦਾਸੀ ‘ਚ ਲਿੱਬੜਿਆ ਹੈ ਤੇ ਕਿਤੇ ਉਦਾਸੀ ਹੂਕ ਨਾਲਲਿਪਤੀ ਹੋਈ ਹੈ।
ਕਿਤੇ ਰੁੱਤ ਫਿਰਰਹੀ ਹੈ, ਵਣ ਕੰਬ ਰਿਹੈ, ਮਨਦੀ ਬੰਸਰੀ ਵੱਜੀ ਤੇ ਪੰਛੀ ਚਹਿਕ ਪਿਐ।ਕਿਤੇ ਬੱਦਲ ਬੂ-ਬੂਕਰਦੈ ਤੇ ਕਿਤੇ ਖਾਮੋਸ਼ਕਿਣਮਿਣ ਕੁਛ ਕਹਿੰਦੀ ਲਗਦੀ ਹੈ। ਕਿਤੇ ਸੂਰਜਸਹਿਮਿਆਂ ਹੈ, ਕਿਰਨਾਂ ਰਾਹੀਂ ਕੁਛ ਦੱਸਣਾ ਚਾਹੁੰਦਾ ਸੀ, ਪਰ ਦੱਸ ਨਹੀਂ ਹੁੰਦਾ। ਦੇਸਪਰਦੇਸਫਿਰਦਿਆਂ, ਸੁੰਨੀਆਂ ਸੜਕਾਂ ‘ਤੇ ਟਹਿਲਦਿਆਂ, ਖਾਲੀਘਰਾਂ ‘ਚ ਮੇਲ੍ਹਦਿਆਂ ਲਿਖੇ ਗਏ ਸਨ ਇਸ ਡਾਇਰੀ ਦੇ ਪੰਨੇ!

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …