ਟੋਰਾਂਟੋ ਨਗਰ ਕੀਰਤਨ 2022
ਠੰਡੀ ਰੁੱਤ ਨੂੰ ਬਾਏ-ਬਾਏ ਆਖ ਦਿੱਤਾ,
ਦਿਨ ਵੀ ਗਏ ਨੇ ਪਹਿਲਾਂ ਤੋਂ ਖੁੱਲ੍ਹ ਮੀਆਂ।
ਧੁੱਪਾਂ ਚਮਕੀਆਂ ਤੇ ਲੋਕਾਂ ਨੇ ਸ਼ੁਕਰ ਕਰਿਆ,
ਲੱਥ ਗਏ ਨੇ ਸਰੀਰਾਂ ਤੋਂ ਝੁੱਲ ਮੀਆਂ।
ਹੁਣ ਪੌਦੇ ਲਾ ਕੇ ਦਿਆਂਗੇ ਰੋਜ਼ ਪਾਣੀ,
ਸਮਾਂ ਆਉਣ ‘ਤੇ ਕੁਦਰਤ ਲਾਊ ਫ਼ੁੱਲ ਮੀਆਂ।
ਖਿੜ੍ਹੀਆਂ ਕਿਆਰੀਆਂ ਨੇ ਸਭ ਨੂੰ ਮੋਹ ਲੈਣਾ,
ਦਿਲ ਜਾਣਗੇ ਮੱਲੋ-ਮੱਲੀ ਡੁੱਲ੍ਹ ਮੀਆਂ।
ਫ਼ੁੱਲ ਖਿੜ੍ਹੇ ਜਦ ਚਿੱਟੇ ਤੇ ਲਾਲ ਪੀਲੇ,
ਕੌਣ ਫਿਰ ਪਾਏਗਾ Nature ਦਾ ਮੁੱਲ ਮੀਆਂ।
ਮਹਿਕਾਂ ਵੰਡਣਗੇ ਆਪਣੇ ਤੇ ਬੇਗਾਨਿਆਂ ਨੂੰ,
ਨਾ ਤਾਂ ਰੁੱਸਣਗੇ ਨਾ ਟੇਰਨਗੇ ਬੁੱਲ੍ਹ ਮੀਆਂ।
‘ਗਿੱਲ ਬਲਵਿੰਦਰ’ ਵੀ ਕਰ ਲਏ ਸੰਦ ਤਿੱਖੇ,
ਪਿਛਲੇ ਸਾਲ ਉਹ ਗਿਆ ਸੀ ਭੁੱਲ ਮੀਆਂ।
ਗਿੱਲ ਬਲਵਿੰਦਰ
CANADA +1.416.558.5530 ([email protected] )