![](https://parvasinewspaper.com/wp-content/uploads/2020/06/ww-3-300x180.jpg)
ਫਿਰੋਜ਼ਪੁਰ ਦੇ ਏ.ਡੀ.ਸੀ. ਨੂੰ ਵੀ ਹੋਇਆ ਕਰੋਨਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ 3500 ਦੇ ਨੇੜੇ ਪਹੁੰਚ ਗਈ ਹੈ ਅਤੇ ਹੁਣ ਤੱਕ ਇਹ ਗਿਣਤੀ 3498 ਹੈ। ਪੰਜਾਬ ‘ਚ ਕਰੋਨਾ ਨਾਲ ਹੁਣ ਤੱਕ 80 ਵਿਅਕਤੀ ਜਾਨ ਗੁਆ ਚੁੱਕੇ ਹਨ ਅਤੇ 2538 ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਜਾ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ ਪੰਜਾਬ ਵਿਚ 880 ਹੈ। ਇਸ ਦੇ ਚੱਲਦਿਆਂ ਅੱਜ ਜਲੰਧਰ ਅਤੇ ਸੰਗਰੂਰ ਵਿਚ ਕਰੋਨਾ ਕਾਰਨ ਇਕ-ਇਕ ਮੌਤ ਹੋਰ ਹੋ ਗਈ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਏ.ਡੀ.ਸੀ. ਰਵਿੰਦਰਪਾਲ ਸਿੰਘ ਵੀ ਕਰੋਨਾ ਤੋਂ ਪੀੜਤ ਹੋ ਗਏ ਅਤੇ ਉਨ੍ਹਾਂ ਦਾ ਵੀ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਲੁਧਿਆਣਾ ਵਿਚ 19, ਤਰਨਤਾਰਨ ਵਿਚ 9 ਅਤੇ ਹੁਸ਼ਿਆਰਪੁਰ ਵਿਚ 2 ਕਰੋਨਾਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।