ਚੇਅਰਮੈਨ ਜਸਟਿਸ ਭੱਲਾ ਹੋਏ ਸੇਵਾਮੁਕਤ
ਚੰਡੀਗੜ੍ਹ : ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਕੇਸਾਂ ਦੀ ਸੁਣਵਾਈ ਦਾ ਕੰਮ ਠੱਪ ਹੋ ઠਗਿਆ ਹੈ। ਕਮਿਸ਼ਨ ਦੇ ਚੇਅਰਮੈਨ ਜਸਟਿਸ ਜਗਦੀਸ਼ ਭੱਲਾ ਸੇਵਾਮੁਕਤ ਹੋ ਗਏ ਹਨ ਅਤੇ ਸਰਕਾਰ ਨੇ ਇਹ ਆਸਾਮੀ ਭਰਨ ਦੀ ਹਾਲੇ ਲੋੜ ਨਹੀਂ ਸਮਝੀ। ਮੈਂਬਰਾਂ ਦੀਆਂ ਆਸਾਮੀਆਂ ਪਹਿਲਾਂ ਹੀ ਖ਼ਾਲੀ ਹਨ। ਕਮਿਸ਼ਨ ਦੇ ਜਾਂਚ ਵਿੰਗ ਦੇ ਮੁਖੀ ਦੀ ਆਸਾਮੀ ਨਵੰਬਰ ਤੋਂ ਖ਼ਾਲੀ ਹੈ ਤੇ ਹੋਰ ਸਟਾਫ਼ ਦੀਆਂ ਅਸਾਮੀਆਂ ਪਹਿਲਾਂ ਹੀ ਖ਼ਾਲੀ ਹਨ। ਢਾਈ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੈ, ઠਜਦੋਂ ਸਰਕਾਰ ਨੇ ਇਸ ਅਹਿਮ ਕਮਿਸ਼ਨ ਨੂੰ ਠੱਪ ਕਰ ਕੇ ਰੱਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਕਮਿਸ਼ਨ ਵਿਚ ਆਸਾਮੀਆਂ ਖ਼ਾਲੀ ਹੋਣ ਤੋਂ ਤਿੰਨ ਮਹੀਨੇ ਪਹਿਲਾਂ ਇਨ੍ਹਾਂ ਨੂੰ ਭਰਨ ਦਾ ਅਮਲ ਸ਼ੁਰੂ ਹੋਣਾ ਚਾਹੀਦਾ ਹੈ।
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …