Home / ਕੈਨੇਡਾ / Front / ਮਾਝੇ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਲਈ ਦਿੱਲੀ ਨੂੰ ਕੀਤਾ ਕੂਚ

ਮਾਝੇ ਦੇ ਕਿਸਾਨਾਂ ਨੇ ਕਿਸਾਨ ਅੰਦੋਲਨ ਲਈ ਦਿੱਲੀ ਨੂੰ ਕੀਤਾ ਕੂਚ


ਹਰੀਕੇ ਪੱਤਣ/ਬਿਊਰੋ ਨਿਊਜ਼ : ਕਿਸਾਨ ਜਥੇਬੰਦੀਆਂ ਵਲੋਂ 13 ਫਰਵਰੀ ਨੂੰ ਦਿੱਲੀ ਅੰਦੋਲਨ ਦੇ ਸੱਦੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਿੱਲੀ ਨੂੰ ਕੂਚ ਕੀਤਾ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਤਰਨ ਤਾਰਨ ਦੇ ਵੱਖ ਵੱਖ ਪਿੰਡਾਂ ਤੋਂ ਸੈਂਕੜੇ ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ਤੇ ਹਜ਼ਾਰਾਂ ਕਿਸਾਨ,ਮਜ਼ਦੂਰ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਨੂੰ ਰਵਾਨਾ ਹੋਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ 2021 ਵਿਚ 13 ਮਹੀਨੇ ਚੱਲਿਆ ਅੰਦੋਲਨ ਖ਼ਤਮ ਨਹੀਂ ਹੋਇਆ ਸੀ,ਉਹ ਮੁਲਤਵੀ ਕਰ ਕੇ ਆਏ ਸੀ ਤੇ ਅੱਜ ਵੀ ਕਿਸਾਨ ਅੰਦੋਲਨ ਜਿਓਂ ਦੀ ਤਿਓਂ ਸਟੈਂਡ ਹੈ ਕਿਉਂਕਿ ਜਿਹੜੀਆਂ ਵੀ ਮੰਗਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ 2021ਨੇ ਲਾਈਵ ਹੋ ਕੇ ਗੱਲ ਕੀਤੀ ਸੀ,ਉਸ ਕਿਸੇ ਵੀ ਗੱਲ ’ਤੇ ਗੌਰ ਨਹੀਂ ਕੀਤਾ ਗਿਆ। ਸਾਰੀਆਂ ਮੰਗਾਂ ਉਸੇ ਤਰ੍ਹਾਂ ਹੀ ਹਨ ।

Check Also

ਪੰਜਾਬ ’ਚ ਬਿਜਲੀ ਹੋਈ ਮਹਿੰਗੀ 

ਵਧੀਆਂ ਹੋਈਆਂ ਦਰਾਂ 16 ਜੂਨ ਤੋਂ ਹੋਣਗੀਆਂ ਲਾਗੂ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਬਾਅਦ …