ਬਰੈਂਪਟਨ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ਼ ਉਨਟਾਰੀਓ ਵੱਲੋਂ ਲੰਘੇ ਐਤਵਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਸਵੇਰ ਤੋਂ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਰਾਮਗੜ੍ਹੀਆ ਪਰਿਵਾਰ ਅਤੇ ਹੋਰ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਭਾਈ ਗੁਰਪ੍ਰੀਤ ਸਿੰਘ ਗੰਗਾ ਨਗਰ ਵਾਲੇ ਅਤੇ ਭਾਈ ਸੁਖਵਿੰਦਰ ਸਿੰਘ ਮੋਗੇ ਵਾਲਿਆਂ ਨੇ ਕੀਰਤਨ ਅਤੇ ਗੁਰਬਾਣੀ ਵਿਚਾਰਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਚਾਹ ਪਾਣੀ ਅਤੇ ਪਕੌੜਿਆਂ ਦਾ ਲੰਗਰ ਚੱਲਦਾ ਰਿਹਾ। ਉਸ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਰਾਮਗੜ੍ਹੀਆ ਬੋਰਡ ਦਿੱਲੀ ਦੇ ਅਹੁਦੇਦਾਰ ਵੀ ਹਾਜ਼ਰ ਸਨ। ਉਨ੍ਹਾਂ ਨੂੰ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਓਨਟਾਰੀਓ ਵੱਲੋਂ ਮੋਮੈਂਟੋ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਜਿਨ੍ਹਾਂ ਵਿੱਚ ਰਾਮਗੜ੍ਹੀਆ ਬੋਰਡ ਦੇ ਵਾਈਸ ਚੇਅਰਮੈਨ ਕੇਵਲ ਸਿੰਘ ਗੱਲਸ਼ੀ , ਅਵਤਾਰ ਸਿੰਘ ਭੁਰਜੀ , ਬਲਵੀਰ ਸਿੰਘ ਵਿਰਦੀ , ਗੁਰਪ੍ਰੀਤ ਸਿੰਘ ਗੱਲਸ਼ੀ :ਅਤੇ ਸੁਰਿੰਦਰ ਸਿੰਘ ਦਿੱਲੀ ਵਾਲੇ ਸ਼ਾਮਲ ਸਨ। ਰਾਮਗੜ੍ਹੀਆ ਪਰਿਵਾਰਾਂ ਵਿੱਚੋਂ ਹਰਦਿਆਲ ਸਿੰਘ ਝੀਤਾ, ਮਹਿੰਦਰ ਸਿੰਘ ਕੁੰਦੀ , ਜਸਵਿੰਦਰ ਸਿੰਘ ਭੱਚੂ , ਹਰਪਾਲ ਸਿੰਘ ਮਠਾੜੂ , ਮਹਿੰਦਰ ਸਿੰਘઠ, ਬੀਬੀ ਹਰਿੰਦਰ ਕੌਰ ਚੀਮਾ, ਬੀਬੀ ਜਸਦੀਪ ਕੌਰ ਪਨੇਸਰ, ਜਲੌਰ ਸਿੰਘ ਖੁਰਲ, ਬੀਬੀ ਸੱਤਪਾਲ ਕੌਰ ਝੀਤਾ, ਕੁਲਵੰਤ ਕੌਰ ਗੈਦੂ, ਜੋਗਿੰਦਰ ਸਿੰਘ ਅਰੋੜਾ, ਜਤਿੰਦਰ ਸਿੰਘ ਸੈਂਬੀ, ਜਰਨੈਲ ਸਿੰਘ ਮਠਾੜੂ ਹਾਜ਼ਰ ਸਨ। ਇਸ ਵਿਸ਼ੇਸ਼ ਮੌਕੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਟੌਰਬ੍ਰਹਮ ਰੋਡ ਤੇ ਰਾਮਗੜ੍ਹੀਆ ਭਵਨ ਦੇ ਮੇਨ ਐਂਟਰੈਂਸ ਤੇ ਠੰਢੇ ਪਾਣੀ ਦੀ ਕੋਲਡ ਡ੍ਰਿੰਕਸ ਅਤੇ ਦੁੱਧ ਸੋਡੇ ਦੀ ਛਬੀਲ਼ ਲਾਈ ਗਈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …