ਨਵਜੋਤ ਸਿੱਧੂ ਦੇ ਨਿਸ਼ਾਨੇ ‘ਤੇ ਹੈ ਮੁਹਾਲੀ ਦਾ ਮੇਅਰ ਕੁਲਵੰਤ ਸਿੰਘ
ਮੁਹਾਲੀ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਦੇ ਨਿਸ਼ਾਨੇ ‘ਤੇ ਜਦੋਂ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਆਏ ਤਾਂ ਇੱਕ ਵਾਰ ਤਾਂ ਤੈਅ ਲੱਗਿਆ ਕਿ ਮੇਅਰ ਅਹੁਦੇ ਤੋਂ ਉਨ੍ਹਾਂ ਦੀ ਛੁੱਟੀ ਹੋ ਜਾਵੇਗੀ। ਪਰ ਮਾਮਲਾ ਅਦਾਲਤ ਵਿਚ ਪਹੁੰਚਣ ਕਾਰਨ ਕੁਲਵੰਤ ਸਿੰਘ ਦੀ ਕੁਰਸੀ ਹਾਲੇ ਬਚੀ ਹੋਈ ਹੈ। ਮੇਅਰ ਕੁਲਵੰਤ ਸਿੰਘ ਵੱਲੋਂ ਦਰੱਖਤਾਂ ਦੀ ਕਟਾਈ ਤੇ ਛੰਗਾਈ ਲਈ ਜਰਮਨੀ ਦੀ ਬਣੀ ਇੱਕ ਮਸ਼ੀਨ ਖਰੀਦੀ ਗਈ ਸੀ ਜਿਸਦੀ ਕੀਮਤ ਨੂੰ ਲੈ ਕੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਘਪਲੇ ਦੀ ਸੰਭਾਵਨਾ ਪ੍ਰਗਟਾਉਂਦਿਆਂ ਮੇਅਰ ਖਿਲਾਫ ਕਾਰਵਾਈ ਵਿੱਢੀ, ਤੇ ਹੁਣ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਅਧੀਨ ਹੈ।ਸਰਕਾਰੀ ਧਿਰ ਅਤੇ ਬਚਾਅ ਪੱਖ ਦੇ ਵਕੀਲਾਂ ਵਿਚਾਲੇ ਬਹਿਸ ਹੋਣ ਤੋਂ ਬਾਅਦ ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫੈਸਲਾ ਫਿਲਹਾਲ ਰਾਖਵਾਂ ਰੱਖ ਲਿਆ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਵੀ ਕਰ ਦਿੱਤੀ ਹੈ ਕਿ ਅਗਲੇ ਹੁਕਮਾਂ ਤੱਕ ਉਹ ਮੇਅਰ ਕੁਲਵੰਤ ਸਿੰਘ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ। ਇੰਝ ਮੁਹਾਲੀ ਦੇ ਮੇਅਰ ਅਹੁਦੇ ਤੋਂ ਕੁਲਵੰਤ ਸਿੰਘ ਦੀ ‘ਛੰਗਾਈ’ ਫਿਲਹਾਲ ਟਲ ਗਈ ਹੈ।
Check Also
ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਬੱਸ ਅਤੇ ਕਾਰ ਦੀ ਭਿਆਨਕ ਟੱਕਰ – 8 ਵਿਅਕਤੀਆਂ ਦੀ ਮੌਤ ਅਤੇ 32 ਜ਼ਖਮੀ
ਦਸੂਹਾ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਅੱਜ ਸਵੇਰੇ 10 ਵਜੇ ਦੇ ਕਰੀਬ ਮਿੰਨੀ ਬੱਸ …