ਅਰੁਣ ਜੇਤਲੀ ਨੇ ਕਿਹਾ ਪਹਿਲਾਂ ਹੀ ਦੇ ਚੁੱਕੇ ਹਾਂ ਰਾਹਤ
ਨਵੀਂ ਦਿੱਲੀ/ਬਿਊਰੋ ਨਿਊਜ਼
ਬਜਟ ਵਿਚ ਮੱਧ ਵਰਗ ਨੂੰ ਕੋਈ ਰਾਹਤ ਨਾ ਮਿਲਣ ‘ਤੇ ਲੋਕਾਂ ਵਿਚ ਨਿਰਾਸ਼ਾ ਸਾਫ ਦੇਖੀ ਜਾ ਰਹੀ ਹੈ। ਇਸ ਸਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਮੱਧ ਵਰਗ ਨੂੰ ਪਹਿਲਾਂ ਹੀ ਰਾਹਤ ਦਿੱਤੀ ਜਾ ਚੁੱਕੀ ਹੈ। ਚੇਤੇ ਰਹੇ ਕਿ ਬਜਟ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਨਜ਼ਰ ਆਇਆ। ਪਹਿਲਾ ਹਿੱਸਾ ਗਰੀਬ ਅਤੇ ਕਿਸਾਨਾਂ ਨੂੂੰ ਖੁਸ਼ ਕਰਨ ਵਾਲਾ ਸੀ। ਦੂਜਾ ਹਿੱਸਾ ਮੱਧ ਵਰਗ ਦਾ ਸੀ, ਜਿਸ ਨੂੂੰ ਕੋਈ ਫਾਇਦਾ ਨਹੀਂ ਹੋਇਆ। ਸਰਕਾਰ ਨੇ ਇਨਕਮ ਟੈਕਸ ਵਿਚ ਕੋਈ ਬਦਲਾਅ ਨਹੀਂ ਕੀਤਾ।
ਜੇਤਲੀ ਨੇ ਕਿਹਾ ਕਿ ਇਸ ਵਾਰ ਟੈਕਸ ਸਲੈਬ ਵਿਚ ਵਾਧਾ ਕਰਨਾ ਸਾਡੇ ਲਈ ਚੁਣੌਤੀ ਸੀ। ਉਨ੍ਹਾਂ ਕਿਹਾ ਕਿ ਪੰਜ ਫੀਸਦੀ ਦਾ ਟੈਕਸ ਸਲੈਬ ਦੁਨੀਆ ਵਿਚ ਸਭ ਤੋਂ ਘੱਟ ਹੈ ਅਤੇ ਇਹ ਭਾਰਤ ਵਿਚ ਹੀ ਹੈ। ਜਦੋਂ ਜੇਤਲੀ ਹੋਰਾਂ ਨੂੰ ਪੁੱਛਿਆ ਗਿਆ ਕਿ ਭਵਿੱਖ ਵਿਚ ਸਰਕਾਰ ਟੈਕਸ ਸਲੈਬ ਵਿਚ ਕੋਈ ਬਦਲਾਅ ਕਰੇਗੀ ਤਾਂ ਵਿੱਤ ਮੰਤਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …