ਛੋਟੀ ਉਮਰ ‘ਚ ਵਿਧਾਇਕ ਬਣੇ ਹਨ ਦਵਿੰਦਰ ਘੁਬਾਇਆ
ਫਾਜ਼ਿਲਕਾ/ਬਿਊਰੋ ਨਿਊਜ਼
ਪੰਜਾਬ ਵਿੱਚ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਹੋਣ ਦਾ ਨਾਮਣਾ ਖੱਟਣ ਵਾਲੇ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਆਪਣੀ ਵਿਧਾਇਕੀ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਹਨ। ਉਮਰ ਦੇ ਵਿਵਾਦ ਨੂੰ ਲੈ ਕੇ ਘੁਬਾਇਆ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਅਦਾਲਤ ਨੇ ਜਿਆਣੀ ਦੀ ਪਟੀਸ਼ਨ ਨੂੰ ਮਨਜੂਰ ਕਰਦਿਆਂ ਉਨ੍ਹਾਂ ਦੀ ਦਲੀਲ ਨੂੰ ਸੁਣਨਾ ਤੈਅ ਕਰ ਲਿਆ। ਘੁਬਾਇਆ ਨੇ ਅਦਾਲਤ ਵਿੱਚ ਆਪਣੇ ਜਨਮ ਸਰਟੀਫਿਕੇਟ ਦੇ ਅਧਾਰ ‘ਤੇ ਦਾਅਵਾ ਕੀਤਾ ਸੀ ਕਿ ਉਹ ਐਮਐਲਏ ਬਣਨ ਦੀ ਯੋਗਤਾ ਨੂੰ ਪੂਰਾ ਕਰਦੇ ਹਨ ਇਸ ਲਈ ਉਨ੍ਹਾਂ ਖਿਲਾਫ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਰੋਕਿਆ ਜਾਵੇ । ਇਸ ਦਾਅਵੇ ਦੇ ਖਿਲਾਫ ਸੁਰਜੀਤ ਕੁਮਾਰ ਜਿਆਣੀ ਨੇ ਪਟੀਸ਼ਨ ਦਾਇਰ ਕਰ ਦਿੱਤੀ ਕਿ ਕੋਈ ਵੀ ਫੈਸਲਾ ਸੁਣਾਉਣ ਤੋਂ ਪਹਿਲਾਂ ਮੇਰਾ ਪੱਖ ਜਰੂਰ ਸੁਣਿਆ ਜਾਵੇ। ਚੇਤੇ ਰਹੇ ਕਿ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦਵਿੰਦਰ ਘੁਬਾਇਆ ਤੋਂ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੀ ਚੋਣ ਦੌਰਾਨ 265 ਵੋਟਾਂ ਨਾਲ ਹਾਰ ਗਏ ਸਨ। ਮਾਮਲੇ ਦੀ ਅਗਲੀ ਸੁਣਵਾਈ 7 ਮਾਰਚ ਨੂੰ ਹੋਵੇਗੀ।
Check Also
ਫਿਰੋਜ਼ਪੁਰ ’ਚ ਕਰੋਨਾ ਦਾ ਪਹਿਲਾ ਕੇਸ ਆਇਆ ਸਾਹਮਣੇ
ਸਿਹਤ ਵਿਭਾਗ ਨੇ ਅੰਬਾਲਾ ਨਾਲ ਸਬੰਧਤ ਨੌਜਵਾਨ ਨੂੰ ਕੀਤਾ ਇਕਾਂਤਵਾਸ ਫਿਰੋਜ਼ਪੁਰ/ਬਿਊਰੋ ਨਿਊਜ਼ ਫਿਰੋਜ਼ਪੁਰ ਵਿੱਚ ਅੱਜ …