4.7 C
Toronto
Tuesday, November 18, 2025
spot_img
Homeਪੰਜਾਬਪੰਜਾਬ ’ਚ ਸਰਕਾਰੀ ਦਫਤਰਾਂ ਦਾ ਸਮਾਂ ਅੱਜ ਮੰਗਲਵਾਰ ਤੋਂ ਬਦਲਿਆ

ਪੰਜਾਬ ’ਚ ਸਰਕਾਰੀ ਦਫਤਰਾਂ ਦਾ ਸਮਾਂ ਅੱਜ ਮੰਗਲਵਾਰ ਤੋਂ ਬਦਲਿਆ

ਭਗਵੰਤ ਮਾਨ, ਅਰੋੜਾ, ਚੀਮਾ, ਧਾਲੀਵਾਲ ਤੇ ਕਈ ਹੋਰ ਮੰਤਰੀ ਨਵੇਂ ਸਮੇਂ ਮੁਤਾਬਕ ਦਫਤਰ ਪੁੱਜੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਅੱਜ 2 ਮਈ ਦਿਨ ਮੰਗਲਵਾਰ ਤੋਂ ਬਦਲ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਨਾਲ ਨਾ ਸਿਰਫ ਬਿਜਲੀ ਦੀ ਬੱਚਤ ਹੋਵੇਗੀ, ਸਗੋਂ ਹੋਰ ਵੀ ਕਈ ਫਾਇਦੇ ਹੋਣਗੇ। ਅੱਜ ਸਵੇਰੇ 7 ਵੱਜ ਕੇ 28 ਮਿੰਟ ’ਤੇ ਆਪਣੇ ਮੁਲਾਜ਼ਮਾਂ ਨਾਲ ਸਿਵਲ ਸਕੱਤਰੇਤ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰੀ ਦਫਤਰਾਂ ਦਾ ਇਹ ਨਵਾਂ ਸਮਾਂ 15 ਜੁਲਾਈ ਤੱਕ ਲਾਗੂ ਰਹੇਗਾ ਅਤੇ ਇਸ ਨਾਲ ਢਾਈ ਮਹੀਨਿਆਂ ਵਿੱਚ ਕਰੀਬ 40 ਤੋਂ 42 ਕਰੋੜ ਰੁਪਏ ਤੱਕ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਤੋਂ ਸਾਰੇ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲੱਗਣਗੇ। ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਸਮੇਤ ਕਈ ਮੰਤਰੀ ਵੀ ਨਵੇਂ ਸਮੇਂ ਅਨੁਸਾਰ ਆਪਣੇ ਦਫ਼ਤਰ ਪੁੱਜੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਰੁਜ਼ਗਾਰ ਤਹਿਤ ਅੱਜ 200 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਹ ਨਿਯੁਕਤੀ ਪੱਤਰ ਸਿਹਤ, ਸਿੱਖਿਆ ਤੇ ਸਹਿਕਾਰਤਾ ਵਿਭਾਗ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਦਿੱਤੇ ਗਏ ਹਨ ਅਤੇ ਇਹ ਨਿਯੁਕਤੀ ਪੱਤਰ ਵੰਡ ਸਮਾਗਮ ਚੰਡੀਗੜ੍ਹ ਦੇ ਨਿਗਮ ਭਵਨ ਵਿਚ ਹੋਇਆ।

RELATED ARTICLES
POPULAR POSTS