18.6 C
Toronto
Sunday, September 27, 2026
spot_img
HomeਕੈਨੇਡਾFrontਪੰਜਾਬ ਸਰਕਾਰ ਨੇ ਡੈਮ ਤੋਂ ਪਾਣੀ ਛੱਡਣ ਦੀ ਬੀਬੀਐੱਮਬੀ ਦੀ ਗੁਪਤ ਯੋਜਨਾ...

ਪੰਜਾਬ ਸਰਕਾਰ ਨੇ ਡੈਮ ਤੋਂ ਪਾਣੀ ਛੱਡਣ ਦੀ ਬੀਬੀਐੱਮਬੀ ਦੀ ਗੁਪਤ ਯੋਜਨਾ ਕੀਤੀ ਨਾਕਾਮ  

ਪੰਜਾਬ ਸਰਕਾਰ ਨੇ ਡੈਮ ਤੋਂ ਪਾਣੀ ਛੱਡਣ ਦੀ ਬੀਬੀਐੱਮਬੀ ਦੀ ਗੁਪਤ ਯੋਜਨਾ ਕੀਤੀ ਨਾਕਾਮ  
ਬੀਬੀਐਮਬੀ ਡੈਮ ’ਤੇ ਤਾਇਨਾਤ ਹਰਿਆਣਾ ਦੇ ਸਟਾਫ ’ਤੇ ਦਬਾਅ ਬਣਾਉਣ ਲੱਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਚੁੱਪ ਚੁਪੀਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਯੋਜਨਾ ਨਾਕਾਮ ਕਰ ਦਿੱਤੀ ਹੈ। ਮੀਡੀਆ ਤੋਂ  ਮਿਲੀ ਜਾਣਕਾਰੀ ਅਨੁਸਾਰ ਬੀਬੀਐੱਮਬੀ ਨੇ ਲੰਘੀ ਰਾਤ 11 ਵਜੇ ਡੈਮ ’ਤੇ ਤਾਇਨਾਤ ਹਰਿਆਣਾ ਦੇ ਸਟਾਫ ਉੱਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਜੋ ਹਰਿਆਣਾ ਲਈ ਵਾਧੂ ਪਾਣੀ ਛੱਡਿਆ ਜਾ ਸਕੇ। ਜਲ ਸਰੋਤ ਵਿਭਾਗ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਵਿਭਾਗ ਨੇ ਫੌਰੀ ਸਰਕਾਰ ਨੂੰ ਜਾਣਕਾਰੀ ਦਿੱਤੀ। ਇਸ ਦੇ ਚੱਲਦਿਆਂ ਸਰਕਾਰ ਨੇ ਬੀਬੀਐੱਮਬੀ ਨੂੰ ਕਿਹਾ ਕਿ ਭਾਖੜਾ ਨਹਿਰ ਦੇ ਕਈ ਜਗ੍ਹਾ ਤੋਂ ਕਿਨਾਰੇ ਟੁੱਟਣ ਦਾ ਖ਼ਤਰਾ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਬਿਨਾਂ ਦੱਸੇ ਇਸ ਨਹਿਰ ਵਿੱਚ ਪਾਣੀ ਨਾ ਛੱਡਿਆ ਜਾਵੇ। ਜੇਕਰ ਕੋਈ ਅਜਿਹੀ ਕੋਸ਼ਿਸ਼ ਕੀਤੀ ਤਾਂ ਨਹਿਰ ਦੇ ਪਾਣੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰਾ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਬੀਬੀਐੱਮਬੀ ਦੀ ਹੋਵੇਗੀ।
RELATED ARTICLES
POPULAR POSTS