24.5 C
Toronto
Friday, August 21, 2026
spot_img
HomeਕੈਨੇਡਾFrontਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਨੂੰ ਹਸਪਤਾਲ ਤੋਂ ਫਿਰ ਜੇਲ੍ਹ ਭੇਜਿਆ

ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਨੂੰ ਹਸਪਤਾਲ ਤੋਂ ਫਿਰ ਜੇਲ੍ਹ ਭੇਜਿਆ

ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਨੂੰ ਹਸਪਤਾਲ ਤੋਂ ਫਿਰ ਜੇਲ੍ਹ ਭੇਜਿਆ
ਡਾਕਟਰਾਂ ਦਾ ਕਹਿਣਾ : ਇਮਰਾਨ ਖਾਨ ਨੂੰ ਜੇਲ੍ਹ ’ਚ ਰੱਖਣਾ ਹੀ ਸੁਰੱਖਿਅਤ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੈਡੀਕਲ ਜਾਂਚ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਤੋਂ ਵਾਪਸ ਅਡਿਆਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਸਪਤਾਲ ਪਹੁੰਚਣ ਤੋਂ ਬਾਅਦ 6 ਡਾਕਟਰਾਂ ਦੀ ਟੀਮ ਨੇ ਇਮਰਾਨ ਖਾਨ ਦੀ ਮੈਡੀਕਲ ਜਾਂਚ ਕੀਤੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਇਮਰਾਨ ਨੂੰ ਹਸਪਤਾਲ ਵਿਚ ਭਰਤੀ ਰੱਖਣ ਦੀ ਬਜਾਏ ਜੇਲ੍ਹ ’ਚ ਰੱਖਣਾ ਹੀ ਸੁਰੱਖਿਅਤ ਸਮਝਿਆ। ਇਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨੂੰ ਵਾਪਸ ਅਡਿਆਲਾ ਜੇਲ੍ਹ ਲਿਜਾਇਆ ਗਿਆ। ਦੱਸਣਯੋਗ ਹੈ ਕਿ ਇਮਰਾਨ ਨੂੰ ਲੰਘੀ ਦੇਰ ਰਾਤ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚੋਂ ਸਖਤ ਸੁਰੱਖਿਆ ਤਹਿਤ ਹਸਪਤਾਲ ਲਿਜਾਇਆ ਗਿਆ ਸੀ। ਇਸ ਦੌਰਾਨ ਹਸਪਤਾਲ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਸਟਾਫ ਦੇ ਮੋਬਾਇਲ ਫੋਨ ਵੀ ਜਮ੍ਹਾਂ ਕਰਵਾ ਲਏ ਗਏ ਸਨ ਅਤੇ ਬਾਹਰ ਮੌਜੂਦ ਮੀਡੀਆ ਕਰਮੀਆਂ ਨੂੰ ਵੀ ਪਿੱਛੇ ਕਰ ਦਿੱਤਾ ਗਿਆ ਸੀ।

RELATED ARTICLES
POPULAR POSTS