18.7 C
Toronto
Saturday, August 22, 2026
spot_img
HomeਕੈਨੇਡਾFrontਭਾਰਤ ’ਚ 2 ਮਹੀਨਿਆਂ ਦੌਰਾਨ ਖੰਡ 40 ਫੀਸਦੀ ਮਹਿੰਗੀ ਹੋਈ

ਭਾਰਤ ’ਚ 2 ਮਹੀਨਿਆਂ ਦੌਰਾਨ ਖੰਡ 40 ਫੀਸਦੀ ਮਹਿੰਗੀ ਹੋਈ

ਭਾਰਤ ’ਚ 2 ਮਹੀਨਿਆਂ ਦੌਰਾਨ ਖੰਡ 40 ਫੀਸਦੀ ਮਹਿੰਗੀ ਹੋਈ
ਆਸਟਰੇਲੀਆ ਭਾਰਤ ’ਚ ਖੰਡ ਦੀ ਘਾਟ ਕਰ ਸਕਦਾ ਹੈ ਪੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਬੀਤੇ 2 ਮਹੀਨਿਆਂ ਦੌਰਾਨ ਖੰਡ 40 ਫੀਸਦੀ ਮਹਿੰਗੀ ਹੋਈ ਹੈ ਅਤੇ ਇਸਦਾ ਕਾਰਨ ਅਮਰੀਕਾ-ਇਰਾਨ ਜੰਗ ਵੀ ਦੱਸਿਆ ਜਾ ਰਿਹਾ ਹੈ। ਹੁਣ ਆਉਣ ਵਾਲੇ ਦਿਨਾਂ ਵਿਚ ਖੰਡ ਸਸਤੀ ਹੋ ਸਕਦੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਇਸਦੇ ਆਯਾਤ ਨੂੰ ਟੈਕਸ ਫਰੀ ਕਰ ਦਿੱਤਾ ਹੈ। ਚੀਨੀ ਦੇ ਲਗਾਤਾਰ ਵਧਦੇ ਭਾਅ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਨੇ ਇਹ ਫੈਸਲਾ ਲਿਆ ਹੈ ਅਤੇ ਇਹ ਫੈਸਲਾ 31 ਅਕਤੂਬਰ ਤੱਕ ਜਾਰੀ ਰਹੇਗਾ। ਹੁਣ ਖੰਡ ਰਿਟੇਲ ’ਚ 55 ਰੁਪਏ ਪ੍ਰਤੀ ਕਿਲੋ ਦੇ ਕਰੀਬ ਵਿਕ ਰਹੀ ਹੈ। ਇਸੇ ਦੌਰਾਨ ਭਾਰਤ ਵਿਚ ਖੰਡ ਦੀ ਵਧ ਰਹੀ ਮੰਗ ਅਤੇ ਤਿਉਹਾਰੀ ਸੀਜ਼ਨ ਦੌਰਾਨ ਪੈਦਾ ਹੋਈ ਘਾਟ ਨੂੰ ਆਸਟਰੇਲੀਆ ਆਸਾਨੀ ਨਾਲ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਆਸਟਰੇਲੀਆ ਦੀ ਖੰਡ ਭਾਰਤ ਨੂੰ ਪ੍ਰਤੀ ਕੁਇੰਟਲ ਕਰੀਬ 3500 ਰੁਪਏ ਤੋਂ ਵੀ ਘੱਟ ਕੀਮਤ ਵਿਚ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਆਪਣੀ ਕੁੱਲ ਖੰਡ ਪੈਦਾਵਾਰ ਦਾ ਕਰੀਬ 85 ਫੀਸਦੀ ਦੱਖਣੀ ਕੋਰੀਆ, ਇੰਡੋਨੇਸ਼ੀਆ, ਜਪਾਨ ਅਤੇ ਮਲੇਸ਼ੀਆ ਦੇ ਬਜ਼ਾਰਾਂ ਨੂੰ ਨਿਰਯਾਤ ਕਰਦਾ ਹੈ। ਇਸ ਕਰਕੇ ਭਾਰਤ ਲਈ ਆਸਟਰੇਲੀਆ ਇਕ ਨੇੜਲਾ ਅਤੇ ਵੱਡੀ ਸਮਰੱਥਾ ਵਾਲਾ ਬਦਲ ਬਣ ਸਕਦਾ ਹੈ।

RELATED ARTICLES
POPULAR POSTS