3.1 C
Toronto
Thursday, December 18, 2025
spot_img
Homeਭਾਰਤਭਾਰਤ ਤੇ ਬੰਗਲਾਦੇਸ਼ ਵਿਚਾਲੇ 22 ਸਮਝੌਤਿਆਂ 'ਤੇ ਦਸਤਖਤ

ਭਾਰਤ ਤੇ ਬੰਗਲਾਦੇਸ਼ ਵਿਚਾਲੇ 22 ਸਮਝੌਤਿਆਂ ‘ਤੇ ਦਸਤਖਤ

ਭਾਰਤ ਦੇਵੇਗਾ ਬੰਗਲਾਦੇਸ਼ ਨੂੰ 4.5 ਅਰਬ ਡਾਲਰ ਦੀ ਸਹਾਇਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਬੰਗਲਾਦੇਸ਼ ਸਬੰਧਾਂ ਵਿੱਚ ਉਦੋਂ ਨਵੇਂ ਦੌਰ ਦੀ ਸ਼ੁਰੂਆਤ ਹੋਈ ਜਦੋਂ ਦੋਵਾਂ ਗੁਆਂਢੀ ਦੇਸ਼ਾਂ ਵਿੱਚ 22 ਸਮਝੌਤਿਆਂ ਉੱਤੇ ਹਸਤਾਖ਼ਰ ਹੋਏ ਅਤੇ ਭਾਰਤ ਨੇ ਬੰਗਲਾਦੇਸ਼ ਨੂੰ 4.5 ਅਰਬ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ 50 ਕਰੋੜ ਅਮਰੀਕੀ ਡਾਲਰ ਦੀ ઠਸਹਾਇਤਾ ਫੌਜੀ ਸਾਜ਼ੋ ਸਾਮਾਨ ਦੀ ਖ਼ਰੀਦੋ ਫਰੋਖ਼ਤ ਲਈ ਵੱਖਰੀ ਦਿੱਤੀ ઠਜਾਵੇਗੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਇੱਥੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਭਾਰਤ ਵਿੱਚ ਬੰਗਲਾਦੇਸ਼ ਨਾਲ ਆਪਣੇ ਸਬੰਧਾਂ ਦਾ ਨਿੱਘ ਮਹਿਸੂਸ ਕਰਦੇ ਹਾਂ। ਦੋਵਾਂ ਦੇਸ਼ਾਂ ਵਿਚਲੇ ਗੂੜ੍ਹੇ ઠਸਬੰਧਾਂ ਨਾਲ ਸਾਡੇ ਲੋਕਾਂ ਦਾ ਭਵਿੱਖ ਬਿਹਤਰ ਅਤੇ ਸੁਰੱਖਿਅਤ ਹੋਵੇਗਾ। ઠਦੋਵਾਂ ਦੇਸ਼ਾਂ ਨੇ ਇਸ ਮੌਕੇ ਵਿਵਾਦਗ੍ਰਸਤ ਤੀਸਤਾ ਪਾਣੀ ਸਮਝੌਤੇ ਨੂੰ ਨਹੀਂ ਛੋਹਿਆ। ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਦੋਵਾਂ ਦੇਸ਼ਾਂ ਵੱਲੋਂ ਅੱਤਵਾਦ ਦੀ ਬੁਰਾਈ ਨਾਲ ਨਜਿੱਠਣ ਲਈ ਦੁਵੱਲੇ ਰੱਖਿਆ, ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਉੱਤੇ ਜ਼ੋਰ ਦਿੰਦਿਆਂ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵੱਧ ਰਹੇ ਕੱਟੜਵਾਦ ਤੋਂ ઠਨਾ ਸਿਰਫ ਦੋਵਾਂ ਦੋਵਾਂ ਦੇਸ਼ਾਂ ਨੂੰ ਸਗੋਂ ਸਮੁੱਚੇ ਖਿੱਤੇ ਨੂੰ ਗੰਭੀਰ ਖਤਰਾ ਹੈ। ਮੋਦੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਵਿੱਚ ਸੜਕ ਲਿੰਕ ਸਥਾਪਿਤ ਕਰਨ ਦੀ ਦਿਸ਼ਾ ਵੱਲ ਵਧਣ ਲਈ ਸਾਂਝਾ ਮੋਟਰਵਹੀਕਲ ਐਕਟ ਲਾਗੂ ਕਰਨ ਲਈ ਯਤਨ ਜਾਰੀ ਹਨ। ਬੰਗਲਾਦੇਸ਼ ઠਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੋ ਸੱਤ ਸਾਲ ਬਾਅਦ ਭਾਰਤ ਦੇ ਦੌਰੇ ਉੱਤੇ ਆਈ ਹੈ, ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅੱਤਵਾਦ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀ ਕਰੇਗਾ ਅਤੇ ਸਰਹੱਦ ਉੱਤੇ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣ ਲਈ ਹਰ ਯਤਨ ਕੀਤਾ ਜਾਵੇਗਾ। ਇਸ ਤੋਂ ਬਾਅਦ ਪੱਤਰਕਾਰਾਂ ਨੂੰ ਦੋਵਾਂ ਦੇਸ਼ਾਂ ਵਿੱਚ ਹੋਏ ਸਮਝੌਤਿਆਂ ਦੇ ਵੇਰਵੇ ਦਿੰਦਿਆਂ ਭਾਰਤ ਦੇ ਵਿਦੇਸ਼ ਸਕੱਤਰ ਐੱਸ ਜੈ ਸ਼ੰਕਰ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਪੜਚੋਲ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਦੇ ਸਬੰਧ ਬੇਹੱਦ ਸੁਖਾਵੇਂ ਹੋ ਰਹੇ ਹਨ ।
ਬੰਗਲਾਦੇਸ਼ ਅਤੇ ਭਾਰਤ ਵਿਚਕਾਰ ਰੇਲ ਸੇਵਾ ਦਾ ਉਦਘਾਟਨ
ਪੇਟਰਾਪੋਲੇ : ਦੋਵਾਂ ਦੇਸ਼ਾਂ ‘ਚ ਰੇਲ ਸੰਪਰਕ ਸਥਾਪਿਤ ਕਰਨ ਲਈ ਟਰਾਇਲ ਵਜੋਂ ਪਹਿਲੀ ਰੇਲ ਗੱਡੀ ਬੰਗਲਾਦੇਸ਼ ਦੇ ਸ਼ਹਿਰ ਖੁਲਨਾ ਤੋਂ ਭਾਰਤ – ਬੰਗਲਾਦੇਸ਼ ਸਰਹੱਦ ਉੱਤੇ ਪੇਟਰਾਪੋਲ ਵਿਖੇ ਪੁੱਜੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਵੀਂ ਦਿੱਲੀ ਤੋਂ ਵੀਡੀਓ ਲਿੰਕ ਰਾਹੀਂ ਇਸ ਰੇਲ ਗੱਡੀ ਨੂੰ ਹਰੀ ਝੰਡੀ ਦਿੱਤੀ। ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਦੋਵਾਂ ਦੇਸ਼ਾਂ ਵਿੱਚ ਨਿਯਮਿਤ ਰੇਲ ਸੰਪਰਕ ਪਹਿਲੀ ਜੁਲਾਈ ਤੋਂ ਸ਼ੁਰੂ ਹੋਵੇਗਾ।

RELATED ARTICLES
POPULAR POSTS