0.4 C
Toronto
Saturday, January 17, 2026
spot_img
Homeਭਾਰਤਭਾਰਤ ਨੇ ਚੀਨ ਨੂੰ ਦਿੱਤਾ ਸਪੱਸ਼ਟ ਸੁਨੇਹਾ

ਭਾਰਤ ਨੇ ਚੀਨ ਨੂੰ ਦਿੱਤਾ ਸਪੱਸ਼ਟ ਸੁਨੇਹਾ

Image Courtesy : ਏਬੀਪੀ ਸਾਂਝਾ

ਸਰਹੱਦੀ ਪ੍ਰਬੰਧ ਨੂੰ ਲੈ ਕੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕੀਤੀ ਜਾਵੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪੂਰਬੀ ਲੱਦਾਖ ਮਤਭੇਦ ਨੂੰ ਲੈ ਕੇ ਭਾਰਤ ਅਤੇ ਚੀਨੀ ਫ਼ੌਜੀ ਅਧਿਕਾਰੀਆਂ ਵਿਚਾਲੇ ਚੱਲੀ ਕਰੀਬ 15 ਘੰਟੇ ਲੰਬੀ ਬੈਠਕ ਦੌਰਾਨ ਭਾਰਤ ਵਲੋਂ ਚੀਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਪੂਰਬੀ ਲੱਦਾਖ ਵਿਚ ਪਹਿਲਾਂ ਵਾਲੀ ਸਥਿਤੀ ਨੂੰ ਬਹਾਲ ਕੀਤਾ ਜਾਵੇ ਅਤੇ ਸਰਹੱਦੀ ਪ੍ਰਬੰਧਾਂਨੂੰ ਲੈ ਕੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕੀਤੀ ਜਾਵੇ, ਤਾਂ ਕਿ ਅਸਲ ਕੰਟਰੋਲ ਰੇਖਾ (ਐਲ. ਏ.ਸੀ.) ‘ਤੇ ਸ਼ਾਂਤੀ ਤੇ ਪਾਰਦਰਸ਼ਤਾ ਕਾਇਮ ਕੀਤੀ ਜਾ ਸਕੇ।
ਦੋਵਾਂ ਫ਼ੌਜਾਂ ਦੇ ਸੀਨੀਅਰ ਕਮਾਂਡਰਾਂ ਵਿਚਾਲੇ ਗਹਿਰੀ ਤੇ ਗੁੰਝਲਦਾਰ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਚੀਨ ਨੂੰ ਲਾਲ ਲਕੀਰਾਂ ਬਾਰੇ ਜਾਣੂ ਕਰਵਾਇਆ ਤੇ ਦੱਸਿਆ ਕਿ ਖੇਤਰ ਵਿਚ ਵੱਡੇ ਪੱਧਰ ‘ਤੇ ਸਥਿਤੀ ਵਿਚ ਸੁਧਾਰ ਕਰਨ ਦੀ ਜ਼ਿੰਮੇਵਾਰੀ ਚੀਨ ਦੀ ਸੀ। ਦੋਵੇਂ ਪੱਖਾਂ ਨੇ ਤਣਾਅ ਘਟਾਉਣ ਲਈ ਅਗਲੇ ਗੇੜ ਨੂੰ ਪੂਰਾ ਕਰਨ ਲਈ ਕੁਝ ਤੌਰ-ਤਰੀਕਿਆਂ’ਤੇ ਸਹਿਮਤੀ ਪ੍ਰਗਟ ਕੀਤੀ। ਜ਼ਿਕਰਯੋਗ ਹੈ ਕਿ ਲੈਫ਼ਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਮੰਗਲਵਾਰ ਨੂੰ ਭਾਰਤੀ ਇਲਾਕੇ ਚੁਸ਼ੂਲ ਵਿਚ ਸਵੇਰੇ 11 ਵਜੇ ਸ਼ੁਰੂ ਹੋਈ। ਭਾਰਤੀ ਵਫ਼ਦ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ, ਜਦੋਂ ਕਿ ਚੀਨੀ ਪੱਖ ਦੀ ਅਗਵਾਈ ਮੇਜਰ ਜਨਰਲ ਲਿਊ ਲਿਨ ਨੇ ਕੀਤੀ। ਫ਼ੌਜ ਮੁਖੀ ਜਨਰਲ ਐਮ. ਐਮ. ਨਿਰਵਾਣੇ ਨੇ ਬੈਠਕ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਲਈ। ਜ਼ਿਕਰਯੋਗ ਹੈ ਕਿ ਲੰਘੀ ਪੰਜ ਮਈ ਤੋਂ ਪੂਰਬੀ ਲੱਦਾਖ ਵਿਚ ਪੈਦਾ ਹੋਏ ਮਤਭੇਦਾਂ ਤੋਂ ਬਾਅਦ ਮੰਗਲਵਾਰ ਨੂੰ ਦੋਵਾਂ ਦੇਸ਼ਾਂਵਿਚ ਹੋਈ ਗੱਲਬਾਤ ਹੁਣ ਤੱਕ ਦੀ ਸਭ ਤੋਂ ਲੰਬੀ ਗੱਲਬਾਤ ਹੈ।
ਇਸ ਤੋਂ ਪਹਿਲਾਂ ਤੀਜੇ ਗੇੜ ਦੀ ਗੱਲਬਾਤ 30 ਜੂਨ ਨੂੰ ਹੋਈ ਸੀ ਜੋ 12 ਘੰਟੇ ਤੱਕ ਚੱਲੀ ਸੀ। ਇਸ ਗੱਲਬਾਤ ਵਿਚ ਦੋਵੇਂ ਪੱਖ ਪਹਿਲ ਦੇ ਆਧਾਰ ‘ਤੇ ਤੇਜ਼ੀ ਨਾਲ ਤੇ ਪੜਾਅਵਾਰ ਤਣਾਅ ਘਟਾਉਣ ਲਈ ਸਹਿਮਤ ਹੋਏ ਸਨ, ਤਾਂ ਕਿ ਮਤਭੇਦ ਖ਼ਤਮ ਕੀਤੇ ਜਾ ਸਕਣ।
ਸੂਤਰਾਂ ਨੇ ਦੱਸਿਆ ਕਿ ਹੁਣ ਹੋਈ ਬੈਠਕ ਵਿਚ ਪੈਂਗੋਂਗ ਸੋ ਸਮੇਤ ਹੋਰ ਮਤਭੇਦ ਵਾਲੇ ਇਲਾਕਿਆਂਵਿਚੋਂ ਫ਼ੌਜ ਨੂੰ ਵਾਪਸ ਬੁਲਾਉਣ ਲਈ ਸਮਾਂ ਆਧਾਰਿਤ ਖ਼ਾਕਾ ਤਿਆਰ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਗਿਆ।

RELATED ARTICLES
POPULAR POSTS