21.9 C
Toronto
Wednesday, June 17, 2026
spot_img
Homeਭਾਰਤਸ੍ਰੀਨਗਰ ’ਚ ਸੀਆਰਪੀਐਫ ਕੈਂਪ ਨੇੜੇ ਅੱਤਵਾਦੀ ਹਮਲਾ

ਸ੍ਰੀਨਗਰ ’ਚ ਸੀਆਰਪੀਐਫ ਕੈਂਪ ਨੇੜੇ ਅੱਤਵਾਦੀ ਹਮਲਾ

ਇਕ ਜਵਾਨ ਸ਼ਹੀਦ ਅਤੇ ਇਕ ਜ਼ਖ਼ਮੀ
ਸ੍ਰੀਨਗਰ/ਬਿਊਰੋ ਨਿਊਜ਼
ਸ੍ਰੀਨਗਰ ਦੇ ਮੈਸੂਮਾ ਦੇ ਲਾਲ ਚੌਕ ਇਲਾਕੇ ਵਿਚ ਸੀਆਰਪੀਐਫ ਦੇ ਦੋ ਜਵਾਨਾਂ ’ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਦੂਜਾ ਜਵਾਨ ਜ਼ਖ਼ਮੀ ਹੋ ਗਿਆ ਹੈ। ਗੰਭੀਰ ਜ਼ਖ਼ਮੀ ਹੋਏ ਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਕੋਲ ਏਕੇ 47 ਰਾਈਫਲਾਂ ਸਨ। ਜਿਸ ਸਥਾਨ ’ਤੇ ਇਹ ਹਮਲਾ ਹੋਇਆ ਹੈ, ਉਸ ਤੋਂ ਥੋੜ੍ਹੀ ਦੂਰ ਹੀ ਸੀਆਰਪੀਐਫ ਦਾ ਕੈਂਪ ਹੈ ਅਤੇ ਇਹ ਕੈਂਪ ਇਕ ਮੰਦਰ ਦੀ ਸੁਰੱਖਿਆ ਵਿਚ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀਆਂ ਨੇ ਦੋ ਮਜ਼ਦੂਰਾਂ ਨੂੰ ਵੀ ਗੋਲੀ ਮਾਰ ਦਿੱਤੀ ਸੀ ਅਤੇ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਵੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਦੋਵੇਂ ਮਜ਼ਦੂਰ ਬਿਹਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ।

 

RELATED ARTICLES
POPULAR POSTS