18 C
Toronto
Saturday, May 30, 2026
spot_img
HomeਕੈਨੇਡਾFrontਸੋਨਾ 82 ਹਜ਼ਾਰ ਰੁਪਏ ਪ੍ਰਤੀ ਤੋਲਾ ਤੋਂ ਵੀ ਟੱਪਿਆ

ਸੋਨਾ 82 ਹਜ਼ਾਰ ਰੁਪਏ ਪ੍ਰਤੀ ਤੋਲਾ ਤੋਂ ਵੀ ਟੱਪਿਆ

ਚਾਂਦੀ ਵੀ 93,177 ਰੁਪਏ ਪ੍ਰਤੀ ਕਿੱਲੋ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਭਲਕੇ 1 ਫਰਵਰੀ ਨੂੰ ਆਮ ਬਜਟ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਯਾਨੀ ਅੱਜ 31 ਜਨਵਰੀ ਸ਼ੁੱਕਰਵਾਰ ਨੂੰ ਸੋਨਾ ਪਹਿਲੀ ਵਾਰੀ 82 ਹਜ਼ਾਰ ਰੁਪਏ ਪ੍ਰਤੀ ਤੋਲਾ ਤੋਂ ਵੀ ਟੱਪ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 10 ਗਰਾਮ, 24 ਕੈਰੇਟ ਸੋਨੇ ਦਾ ਭਾਅ ਅੱਜ 862 ਰੁਪਏ ਵਧ ਕੇ 82,165 ਰੁਪਏ ਹੋ ਗਿਆ ਹੈ। ਲੰਘੇ ਕੱਲ੍ਹ ਇਹ ਕੀਮਤ 81,303 ਰੁਪਏ ਸੀ। ਉਧਰ ਦੂਜੇ ਪਾਸੇ ਚਾਂਦੀ ਦੀ ਕੀਮਤ ਵੀ ਅੱਜ 993 ਰੁਪਏ ਵਧ ਕੇ 93,177 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 92,184 ਰੁਪਏ ਪ੍ਰਤੀ ਕਿੱਲੋ ਸੀ। ਹੁਣ ਭਲਕੇ ਪੇਸ਼ ਹੋਣ ਵਾਲੇ ਬਜਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿਚ ਕੁਝ ਗਿਰਾਵਟ ਆਉਂਦੀ ਹੈ ਜਾਂ ਨਹੀਂ।
RELATED ARTICLES
POPULAR POSTS