ਨਵੀਂ ਦਿੱਲੀ : ਅਸਾਮ ‘ਚ ਐਨਆਰਸੀ ਦੀ ਮਸੌਦਾ ਰਿਪੋਰਟ ‘ਤੇ ਜਾਰੀ ਵਿਵਾਦ ਵਿਚਕਾਰ ਲੋਕ ਸਭਾ ‘ਚ ਰੋਹਿੰਗੀਆ ਘੁਸਪੈਠੀਆਂ ਨੂੰ ਲੈ ਕੇ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੋਹਿੰਗੀਆ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ। ਰਾਜਨਾਥ ਸਿੰਘ ਦੇ ਜੂਨੀਅਰ ਰਾਜ ਮੰਤਰੀ ਕਿਰਨ ਰਿਜਿਜੂ ਨੇ ਸਾਫ ਕਰ ਦਿੱਤਾ ਕਿ ਰੋਹਿੰਗੀਆ ਸ਼ਰਨਾਰਥੀ ਨਹੀਂ ਹਨ, ਬਲਕਿ ਨਜਾਇਜ਼ ਘੁਸਪੈਠੀਏ ਹਨ। ਉਨ੍ਹਾਂ ਨੂੰ ਸ਼ਰਨਾਰਥੀਆਂ ਦੀ ਸਹੂਲਤ ਨਹੀਂ ਦਿੱਤੀ ਜਾ ਸਕਦੀ ਹੈ। ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਅਰਵਿੰਦ ਸਾਵੰਤ, ਰਾਮ ਸਵਰੂਪ ਸ਼ਰਮਾ ਅਤੇ ਸੁਗਤ ਬੋਸ ਦੇ ਪੂਰਕ ਸਵਾਲਾਂ ਦੇ ਜਵਾਬ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਬੀਐਸਐਫ ਅਤੇ ਅਸਾਮ ਰਾਈਫਲਜ਼ ਨੂੰ ਚੌਕਸ ਕੀਤਾ ਗਿਆ ਹੈ ਤਾਂ ਕਿ ਮਿਆਂਮਾਰ ਨਾਲ ਲੱਗਦੀ ਸਰਹੱਦ ਤੋਂ ਰੋਹਿੰਗੀਆ ਘੁਸਪੈਠੀਆਂ ਦੀ ਪਛਾਣ ਕੀਤੀ ਜਾਵੇ ਅਤੇ ਇਸ ਸਬੰਧ ਵਿਚ ਰਾਜ ਸਰਕਾਰਾਂ ਨੂੰ ਰੋਹਿੰਗੀਆ ਘੁਸਪੈਠੀਆਂ ਦੀ ਪਛਾਣ ਲਈ ਐਡਵਾਈਜ਼ਰੀ ਭੇਜੀ ਜਾ ਚੁੱਕੀ ਹੈ। ਐਡਵਾਈਜ਼ਰੀ ਵਿਚ ਰਾਜ ਸਰਕਾਰਾਂ ਨੂੰ ਰੋਹਿੰਗੀਆ ਘੁਸਪੈਠੀਆਂ ਦੀ ਪਛਾਣ ਨਿਸ਼ਚਿਤ ਕਰਨ ਦੇ ਨਾਲ ਹੀ ਉਨ੍ਹਾਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ। ਰਾਜਨਾਥ ਸਿੰਘ ਅਨੁਸਾਰ ਪਛਾਣ ਹੋ ਜਾਣ ਪਿੱਛੋਂ ਗ੍ਰਹਿ ਮੰਤਰਾਲਾ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਰੋਹਿੰਗੀਆ ਨੂੰ ਮਿਆਂਮਾਰ ਵਾਪਸ ਭੇਜਣ ‘ਤੇ ਵਿਚਾਰ ਕਰੇਗਾ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …