Breaking News
Home / ਭਾਰਤ / ਕਲਾਮ ਤੋਂ 14 ਸਾਲ ਬਾਅਦ ਸਿਆਚਿਨ ਪਹੁੰਚੇ ਰਾਸ਼ਟਰਪਤੀ ਕੋਵਿੰਦ

ਕਲਾਮ ਤੋਂ 14 ਸਾਲ ਬਾਅਦ ਸਿਆਚਿਨ ਪਹੁੰਚੇ ਰਾਸ਼ਟਰਪਤੀ ਕੋਵਿੰਦ

ਜਵਾਨਾਂ ਨੂੰ ਦਿੱਤਾ ਰਾਸ਼ਟਰਪਤੀ ਭਵਨ ਆਉਣ ਦਾ ਸੱਦਾ
ਸ੍ਰੀਨਗਰ/ਬਿਊਰੋ ਨਿਊਜ਼
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਲੱਦਾਖ ਸਥਿਤ ਫੌਜ ਦੇ ਸਿਆਚਿਨ ਬੇਸ ਕੈਂਪ ਵਿਚ ਪਹੁੰਚੇ। ਸਿਆਚਿਨ ਪਹੁੰਚਣ ਵਾਲੇ ਕੋਵਿੰਦ ਦੂਜੇ ਰਾਸ਼ਟਰਪਤੀ ਹਨ। ਕੋਵਿੰਦ ਤੋਂ ਪਹਿਲਾਂ 2004 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਸਿਆਚਿਨ ਦਾ ਦੌਰਾ ਕੀਤਾ ਸੀ। ਰਾਸ਼ਟਰਪਤੀ ਕੋਵਿੰਦ ਨੇ ਬੇਸ ਕੈਂਪ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਕੋਵਿੰਦ ਨਾਲ ਭਾਰਤੀ ਫੌਜ ਦੇ ਮੁਖੀ ਵਿਪਿਨ ਰਾਵਤ ਵੀ ਸਨ। ਕੋਵਿੰਦ ਨੇ ਜਵਾਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੇ ਸਭ ਤੋਂ ਉਚੇ ਬਾਰਡਰ ਦੀ ਰੱਖਿਆ ਕਰਨ ਵਾਲੇ ਜਵਾਨਾਂ ਲਈ ਦੇਸ਼ ਦੀ ਜਨਤਾ ਦੇ ਮਨ ਵਿਚ ਬਹੁਤ ਸਨਮਾਨ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …