ਹਿੰਦੂਜਾ ਪਰਿਵਾਰ ’ਤੇ ਨੌਕਰਾਂ ਦੀ ਤਸਕਰੀ ਅਤੇ ਸ਼ੋਸ਼ਣ ਕਰਨ ਦਾ ਲੱਗਿਆ ਆਰੋਪ
ਬਿ੍ਰਟੇਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਅਰਬਪਤੀ ਅਤੇ ਬਿ੍ਰਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਫੈਮਿਲੀ ਦੇ 4 ਮੈਂਬਰਾਂ ਨੂੰ ਸਵਿਟਜ਼ਰਲੈਂਡ ਦੀ ਕੋਰਟ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਬਿਜਨਸਮੈਨ ਪ੍ਰਕਾਸ਼ ਹਿੰਦੂਜਾ ਅਤੇ ਉਨ੍ਹਾਂ ਪਤਨੀ ਕਮਲ ਹਿੰਦੂਜਾ ਨੂੰ ਸਾਢੇ 4 ਸਾਲ, ਬੇਟੇ ਅਜੇ ਹਿੰਦੂਜਾ ਅਤੇ ਬਹੂ ਨਮਰਤਾ ਹਿੰਦੂਜਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਿੰਦੂਜਾ ਪਰਿਵਾਰ ’ਤੇ ਆਪਣੇ ਨੌਕਰਾਂ ਦੀ ਤਸਕਰੀ ਅਤੇ ਸ਼ੋਸ਼ਣ ਦਾ ਆਰੋਪ ਲਗਾਇਆ ਗਿਆ ਸੀ। ਜਦਕਿ ਕੋਰਟ ਨੇ ਮਨੁੱਖੀ ਤਸਕਰੀ ਦੇ ਆਰੋਪ ਨੂੰ ਇਹ ਕਹਿ ਕੇ ਖਰਜ ਕਰ ਦਿੱਤਾ ਕਿ ਉਨ੍ਹਾਂ ਦੇ ਸਟਾਫ਼ ਨੂੰ ਇੰਨੀ ਸਮਝ ਹੈ ਸੀ ਕਿ ਉਹ ਕੀ ਕਰ ਰਹੇ ਹਨ। ਜਿਨ੍ਹਾਂ ਵਿਚ ਭਾਰਤ ਦੇ ਜ਼ਿਆਦਾਤਰ ਲੋਕ ਸ਼ਾਮਲ ਹਨ ਅਤੇ ਇਹ ਸਵਿਟਜ਼ਰਲੈਂਡ ਦੇ ਜਿਨੇਵਾ ’ਚ ਝੀਲ ਕਿਨਾਰੇ ਸਥਿਤ ਹਿੰਦੂਜਾ ਪਰਿਵਾਰ ਦੇ ਵਿਲਾ ’ਚ ਕੰਮ ਕਰਦੇ ਹਨ। ਕੋਰਟ ਨੇ ਹਿੰਦੂਜਾ ਪਰਿਵਾਰ ਨੂੰ ਘਰੇਲੂ ਨੌਕਰਾਂ ਦੇ ਸ਼ੋਸ਼ਣ ਦਾ ਦੋਸ਼ੀ ਪਾਇਆ ਸੀ। ਫੈਸਲਾ ਸੁਣਾਏ ਜਾਣ ਸਮੇਂ ਹਿੰਦੂਜਾ ਪਰਿਵਾਰ ਕੋਰਟ ਵਿਚ ਮੌਜੂਦ ਨਹੀਂ ਸੀ।
Check Also
ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ
ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …