Breaking News
Home / ਦੁਨੀਆ / ਅਗਲੇ ਵਰ੍ਹੇ ਭਾਰਤ ਦੀ ਆਬਾਦੀ ਚੀਨ ਤੋਂ ਹੋਵੇਗੀ ਜ਼ਿਆਦਾ

ਅਗਲੇ ਵਰ੍ਹੇ ਭਾਰਤ ਦੀ ਆਬਾਦੀ ਚੀਨ ਤੋਂ ਹੋਵੇਗੀ ਜ਼ਿਆਦਾ

ਸੰਯੁਕਤ ਰਾਸ਼ਟਰ ਨੇ ਰਿਪੋਰਟ ਵਿੱਚ ਜਤਾਈ ਹੈ ਸੰਭਾਵਨਾ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਭਾਰਤ ਅਗਲੇ ਵਰ੍ਹੇ ਚੀਨ ਨੂੰ ਪਿਛਾਂਹ ਛੱਡਦਿਆਂ ਦੁਨੀਆ ‘ਚ ਸੱਭ ਤੋਂ ਵਧ ਆਬਾਦੀ ਵਾਲਾ ਮੁਲਕ ਬਣ ਜਾਵੇਗਾ। ਰਿਪੋਰਟ ‘ਚ ਇਹ ਵੀ ਅੰਦਾਜ਼ਾ ਲਾਇਆ ਗਿਆ ਹੈ ਕਿ ਮੌਜੂਦਾ ਵਰ੍ਹੇ ਨਵੰਬਰ ‘ਚ ਦੁਨੀਆ ਦੀ ਆਬਾਦੀ ਅੱਠ ਅਰਬ ਤੱਕ ਪਹੁੰਚ ਜਾਵੇਗੀ।
ਰਿਪੋਰਟ ਮੁਤਾਬਕ ਹੁਣ ਚੀਨ ਦੀ ਆਬਾਦੀ 1.426 ਅਰਬ ਜਦਕਿ ਭਾਰਤ ‘ਚ 1.412 ਅਰਬ ਹੈ। ਜੇਕਰ ਜਨਮ ਲੈਣ ਦੀ ਦਰ ਇਹੋ ਰਹੀ ਤਾਂ ਭਾਰਤ ਦੀ ਆਬਾਦੀ 2050 ‘ਚ 1.668 ਅਰਬ ਹੋ ਜਾਵੇਗੀ ਜੋ ਚੀਨ ਦੀ 1.317 ਅਰਬ ਨਾਲੋਂ ਕਿਤੇ ਵੱਧ ਹੋਵੇਗੀ।
ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਵਿਸ਼ਵ ਆਬਾਦੀ ਸੰਭਾਵਨਾ 2022 ਮੁਤਾਬਕ 1950 ਤੋਂ ਆਲਮੀ ਆਬਾਦੀ ਹੌਲੀ ਰਫਤਾਰ ਨਾਲ ਵਧ ਰਹੀ ਹੈ।
ਤਾਜ਼ੇ ਅੰਕੜਿਆਂ ਮੁਤਾਬਕ ਦੁਨੀਆ ਦੀ ਆਬਾਦੀ 2030 ‘ਚ ਕਰੀਬ ਸਾਢੇ 8 ਅਰਬ ਅਤੇ 2050 ‘ਚ 9.7 ਅਰਬ ਹੋਣ ਦੀ ਸੰਭਾਵਨਾ ਹੈ। ਇਕ ਅੰਦਾਜ਼ੇ ਮੁਤਾਬਕ 2080ਵੇਂ ਦੌਰਾਨ ਆਬਾਦੀ ਕਰੀਬ 10.4 ਅਰਬ ਹੋ ਸਕਦੀ ਹੈ ਜੋ 2100 ਤੱਕ ਇੰਨੀ ਹੀ ਰਹਿ ਸਕਦੀ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਕਿਹਾ ਕਿ ਇਸ ਵਰ੍ਹੇ ਵਿਸ਼ਵ ਆਲਮੀ ਦਿਵਸ (11 ਜੁਲਾਈ) ਅਜਿਹੇ ਸਮੇਂ ਆਇਆ ਹੈ ਜਦੋਂ ਦੁਨੀਆ ਦੀ ਆਬਾਦੀ 8 ਅਰਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਧਰਤੀ ਦੀ ਸੰਭਾਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਉਂਦੀਆਂ ਪੀੜ੍ਹੀਆਂ ਵੀ ਇਸ ਦਾ ਆਨੰਦ ਮਾਣ ਸਕਣ।

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …