Breaking News
Home / ਦੁਨੀਆ / ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ 9 ਉਮੀਦਵਾਰ ਸ਼ਾਮਲ

ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ 9 ਉਮੀਦਵਾਰ ਸ਼ਾਮਲ

ਲੰਡਨ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦਾ ਆਗੂ ਤੇ ਬਰਤਾਨੀਆ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਹੁਣ 9 ਦਾਅਵੇਦਾਰ ਹਨ। ਹਾਲਾਂਕਿ ਭਾਰਤੀ ਮੂਲ ਦੇ ਸਾਬਕਾ ਕੈਬਨਿਟ ਮੰਤਰੀ ਰਿਸ਼ੀ ਸੂਨਕ ਇਸ ਦੌੜ ‘ਚ ਅੱਗੇ ਚੱਲ ਰਹੇ ਹਨ।
ਵਪਾਰ ਮੰਤਰੀ ਪੈਨੀ ਮੌਰਡੌਂਟ ਦੂਜੀ ਪਸੰਦ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ। ਪੈਨੀ ਨੇ ਇਕ ਵੀਡੀਓ ਸਾਂਝੀ ਕਰਕੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਗਰਾਂਟ ਸ਼ੈਪਸ, ਸਾਬਕਾ ਵਿਦੇਸ਼ ਮੰਤਰੀ ਜੈਰੇਮੀ ਹੰਟ ਤੇ ਪਾਕਿਸਤਾਨੀ ਮੂਲ ਦੇ ਸਾਬਕਾ ਸਿਹਤ ਮੰਤਰੀ ਸਾਜਿਦ ਜਾਵੇਦ ਵੀ ਆਪਣਾ ਦਾਅਵਾ ਪੇਸ਼ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ, ਨਦੀਮ ਜ਼ਾਹਾਵੀ ਤੇ ਕੇਮੀ ਬੇਦਾਨੋਚ ਵੀ ਦੌੜ ਵਿਚ ਹਨ। ਵਿਦੇਸ਼ ਮੰਤਰੀ ਲਿਜ਼ ਟਰੱਸ ਦੇ ਵੀ ਉਮੀਦਵਾਰ ਬਣਨ ਦੀ ਸੰਭਾਵਨਾ ਹੈ। ਇਸ ਤਰ੍ਹਾਂ ਟੋਰੀ ਪਾਰਟੀ ਦੀ ਅਗਵਾਈ ਲਈ 10 ਉਮੀਦਵਾਰ ਦਾਅਵਾ ਪੇਸ਼ ਕਰ ਸਕਦੇ ਹਨ। ਮੌਰਡੌਂਟ ਨੇ ਕਿਹਾ ਕਿ ਸਾਡੀ ਲੀਡਰਸ਼ਿਪ ਨੂੰ ਬਦਲਣਾ ਪਵੇਗਾ। ਯੂਕੇ ਦੀ ਜੰਮਪਲ ਪੈਨੀ ਨੇ ਕਿਹਾ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੀ ਹੈ ਤਾਂ ਮਹਿਲਾਵਾਂ ਦੇ ਹੱਕਾਂ ਲਈ ਖੜ੍ਹੇਗੀ।
ਜ਼ਿਕਰਯੋਗ ਹੈ ਕਿ 42 ਸਾਲਾ ਸੂਨਕ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਵੇਲੇ ਸਰਕਾਰ ‘ਚ ਲੋਕਾਂ ਦਾ ਭਰੋਸਾ ਬਹਾਲ ਕਰਨ, ਆਰਥਿਕਤਾ ਦੀ ਮੁੜ ਉਸਾਰੀ ਤੇ ਦੇਸ਼ ਨੂੰ ਜੋੜਨ ਜਿਹੇ ਵਾਅਦੇ ਕੀਤੇ ਹਨ। ਰਵਾਇਤੀ ਤੌਰ ‘ਤੇ ਕੰਜ਼ਰਵੇਟਿਵ ਪਾਰਟੀ ਘੱਟ ਟੈਕਸਾਂ ਦੇ ਹੱਕ ਵਿਚ ਰਹੀ ਹੈ ਤੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਉਮੀਦਵਾਰਾਂ ਦੀ ਕਰਾਂ ਵਿਚ ਕਟੌਤੀ ਕਰਨ ਦੀ ਯੋਜਨਾ ਉਤੇ ਸਾਰਿਆਂ ਦੀ ਨਜ਼ਰ ਰਹੇਗੀ।

 

Check Also

ਈਰਾਨ ਨੇ ਇਜ਼ਰਾਈਲ ’ਤੇ 200 ਤੋਂ ਵੱਧ ਮਿਜ਼ਾਈਲਾਂ ਦਾਗੀਆਂ

ਇਜ਼ਰਾਈਲ ’ਤੇ ਹਮਲੇ ਦੀ ਵੱਖ-ਵੱਖ ਦੇਸ਼ਾਂ ਨੇ ਕੀਤੀ ਨਿੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਈਰਾਨ ਨੇ ਇਜ਼ਰਾਈਲ …