Breaking News
Home / ਦੁਨੀਆ / ਸਿੱਖ ਰਾਜ ਤੇ ਭਾਰਤ ਨਾਲ ਸਬੰਧਤ ਇਤਿਹਾਸਕ ਚਿੱਤਰਾਂ ਦੀ ਲੰਡਨ ‘ਚ ਹੋਵੇਗੀ ਨਿਲਾਮੀ

ਸਿੱਖ ਰਾਜ ਤੇ ਭਾਰਤ ਨਾਲ ਸਬੰਧਤ ਇਤਿਹਾਸਕ ਚਿੱਤਰਾਂ ਦੀ ਲੰਡਨ ‘ਚ ਹੋਵੇਗੀ ਨਿਲਾਮੀ

Sikh Raj te India News copy copyਲੰਡਨ/ਬਿਊਰੋ ਨਿਊਜ਼ : ਸਿੱਖ ਰਾਜ ਨਾਲ ਅਤੇ ਭਾਰਤ ਨਾਲ ਸਬੰਧਤ ਬਹੁਤ ਸਾਰੇ ਕੀਮਤੀ ਚਿੱਤਰ, ਗਹਿਣੇ ਅਤੇ ਹੋਰ ਅਹਿਮ ਨਿਸ਼ਾਨੀਆਂ ਦੀ ਲੰਡਨ ਦੇ ਬੋਨਹੈਮਸ ਨਿਲਾਮੀ ਘਰ ਵਿਚ ਨਿਲਾਮੀ ਕੀਤੀ ਜਾਵੇਗੀ। ਇਸ ਸਬੰਧੀ ਨਿਲਾਮੀ ਘਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮੌਕੇ 17ਵੀਂ ਸਦੀ ਤੋਂ 19ਵੀਂ ਸਦੀ ਵਿਚਕਾਰ ਬਣੇ ਕਈ ਅਹਿਮ ਚਿੱਤਰ ਨਿਲਾਮ ਹੋਣਗੇ, ਜਿਨ੍ਹਾਂ ਵਿਚ ਕਾਂਗੜੇ ਦੇ ਮਹਾਰਾਜਾ ਮਾਨ ਸਿੰਘ ਦਾ ਹੋਲੀ ਮਨਾਉਣ ਵੇਲੇ ਦਾ ਚਿੱਤਰ ਵੀ ਸ਼ਾਮਲ ਹੈ। ਨਿਲਾਮੀ ਘਰ ਅਨੁਸਾਰ ਇਸ ਦੀ ਕੀਮਤ 20 ਹਜ਼ਾਰ ਪੌਂਡ ਤੋਂ 30 ਹਜ਼ਾਰ ਪੌਂਡ ਤੱਕ ਵਿਕਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਇਕ ਸੋਨ ਪੱਤਰੇ ਵਾਲਾ ਸਿੱਖ ਰਾਜੇ ਦਾ ਚਿੱਤਰ ਹੈ ਜਿਸ ਦੀ ਕੀਮਤ 10 ਹਜ਼ਾਰ ਤੋਂ 15 ਹਜ਼ਾਰ ਪੌਂਡ ਤੱਕ ਮਿਥੀ ਗਈ ਹੈ।
ਜੋਧਪੁਰ ਨਾਲ ਸਬੰਧਤ ਚਿੱਤਰ ਅਤੇ ਆਗਰਾ ਦੇ ਕਿਲ੍ਹੇ ਦਾ ਸੀਤਾ ਰਾਮ ਦਾ ਚਿੱਤਰ ਹੈ ਜੋ 1815 ਈਸਵੀ ਨੂੰ ਬਣਾਇਆ ਮੰਨਿਆ ਜਾ ਰਿਹਾ ਹੈ, ਜਿਸ ਦੀ ਅੰਦਾਜ਼ਨ ਕੀਮਤ 15 ਹਜ਼ਾਰ ਪੌਂਡ ਤੋਂ 20 ਹਜ਼ਾਰ ਪੌਂਡ ਤੱਕ ਹੋਣ ਦਾ ਅੰਦਾਜ਼ਾ ਹੈ।
ਨਿਲਾਮੀਘਰ ਦੀ ਬੁਲਾਰੀ ਰੁਕਮਨੀ ਕੁਮਾਰੀ ਨੇ ਕਿਹਾ ਹੈ ਕਿ ਇਹ ਚਿੱਤਰ ਮੁਗ਼ਲ ਸਾਮਰਾਜ ਵੇਲੇ ਸਦੀਆਂ ਤੋਂ ਸਾਂਭੇ ਹੋਏ ਹਨ। ਇਸ ਵਿਚ ਕੋਲਕਾਤਾ ‘ਚ 19ਵੀਂ ਸਦੀ ਵਿਚ ਬਣੇ ਚਿੱਤਰ ਵੀ ਸ਼ਾਮਿਲ ਹਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …