ਮ੍ਰਿਤਕਾਂ ਵਿਚ ਛੇ ਔਰਤਾਂ ਵੀ ਸ਼ਾਮਲ, 11 ਦੀ ਹਾਲਤ ਗੰਭੀਰ
ਕਰਾਚੀ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਲੀ ਸਮਾਗਮ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਛੇ ਔਰਤਾਂ ਸਣੇ ਘੱਟੋ-ਘੱਟ 24 ਹਿੰਦੂਆਂ ਦੀ ਮੌਤ ਹੋ ਗਈ। ਦੋ ਸਾਲ ਪਹਿਲਾਂ ਵੀ ਇਸੇ ਸੂਬੇ ਵਿੱਚ ਅਜਿਹਾ ਹੀ ਹਾਦਸਾ ਹੋਇਆ ਸੀ। ਪੁਲਿਸ ਮੁਤਾਬਕ ਟਾਂਡੋ ਮੁਹੰਮਦ ਖ਼ਾਨ ਜ਼ਿਲ੍ਹੇ ਦੇ ਇਕ ਹਸਪਤਾਲ ਵਿੱਚ 35 ਵਿਅਕਤੀਆਂ ਨੂੰ ਭਰਤੀ ਕਰਵਾਇਆ ਗਿਆ ਸੀ ਜਿਥੇ 24 ਦੀ ਮੌਤ ਹੋ ਗਈ। ਹੈਦਰਾਬਾਦ ਦੇ ਸੀਨੀਅਰ ਪੁਲਿਸ ਅਧਿਕਾਰੀ ਹੱਕ ਨਵਾਜ਼ ਨੇ ਕਿਹਾ ਕਿ ਇਹ ਲੋਕ ਹੋਲੀ ઠਸਮਾਗਮ ਮਨਾ ਰਹੇ ਸਨ ਤੇ ਇਨ੍ਹਾਂ ਨੇ ਟਾਂਡੋ ਮੁਹੰਮਦ ਖ਼ਾਨ ਦੇ ਇਕ ਤਸਕਰ ਪਾਸੋਂ ਸਸਤੀ ਘਰ ਦੀ ਕੱਢੀ ਸ਼ਰਾਬ ਖਰੀਦੀ ਸੀ। ਉਨ੍ਹਾਂ ਕਿਹਾ ਕਿ ਬਚੇ ਲੋਕਾਂ ਦੀ ਹਾਲਤ ਗੰਭੀਰ ਹੈ। ਇਸ ਦੌਰਾਨ ਹਾਦਸੇ ਬਾਅਦ ਲੋਕਾਂ ਨੇ ਨਾਜਾਇਜ਼ ਸਰਾਬ ਦੀ ਵਿਕਰੀ ਰੋਕਣ ਵਿੱਚ ਅਸਫ਼ਲ ਰਹਿਣ ‘ਤੇ ਪੁਲਿਸ ਵਿਰੁੱਧ ਪ੍ਰਦਰਸ਼ਨ ਕੀਤਾ। ਇਲਾਕੇ ਦੇ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਦੇਸੀ ਸ਼ਰਾਬ ਕੱਢਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸਾਲ 2014 ਵਿੱਚ ਹੈਦਰਾਬਾਦ ਤੇ ਕਰਾਚੀ ਵਿੱਚ ਈਦ ਉਲ ਅਜਹਾ ਦੇ ਮੌਕੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 29 ਜਾਨਾਂ ਗਈਆਂ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …