17.7 C
Toronto
Saturday, September 12, 2026
spot_img
Homeਦੁਨੀਆਕੈਨੇਡਾ ਦਾ ਕ੍ਰਿਕਟਰ ਯੁਵਰਾਜ ਸਮਰਾ ਹਰਿਮੰਦਰ ਸਾਹਿਬ ਨਤਮਸਤਕ

ਕੈਨੇਡਾ ਦਾ ਕ੍ਰਿਕਟਰ ਯੁਵਰਾਜ ਸਮਰਾ ਹਰਿਮੰਦਰ ਸਾਹਿਬ ਨਤਮਸਤਕ

ਕੈਨੇਡਾ ਦਾ ਕ੍ਰਿਕਟਰ ਯੁਵਰਾਜ ਸਮਰਾ ਹਰਿਮੰਦਰ ਸਾਹਿਬ ਨਤਮਸਤਕਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡਾ ਕ੍ਰਿਕਟ ਟੀਮ ਦੇ ਪੰਜਾਬੀ ਮੂਲ ਦੇ ਖਿਡਾਰੀ ਯੁਵਰਾਜ ਸਿੰਘ ਸਮਰਾ ਨੇ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ‘ਚ ਮੱਥਾ ਟੇਕਿਆ ਅਤੇ ਟੀ-20 ਵਿਸ਼ਵ ਕੱਪ ਵਿੱਚ ਮਿਲੀ ਸਫ਼ਲਤਾ ਲਈ ਸ਼ੁਕਰਾਨਾ ਕੀਤਾ।
ਉਸ ਨੇ ਨਿਊਜ਼ੀਲੈਂਡ ਖਿਲਾਫ ਮੈਚ ਦੌਰਾਨ ਸ਼ਾਨਦਾਰ ਸੈਂਕੜਾ ਜੜ ਕੇ ਕ੍ਰਿਕਟ ਜਗਤ ਵਿੱਚ ਆਪਣੀ ਪਛਾਣ ਬਣਾਈ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਯੁਵਰਾਜ ਨੇ ਦੱਸਿਆ ਕਿ ਉਸ ਦਾ ਪਰਿਵਾਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਉਹ ਹਰ ਸਾਲ ਅਭਿਆਸ ਲਈ ਪੰਜਾਬ ਆਉਂਦਾ ਹੈ। ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਉਸ ਦਾ ਆਦਰਸ਼ ਹੈ। ਦੋਵੇਂ ਖਿਡਾਰੀ ਖੱਬੇ ਹੱਥ ਦੇ ਬੱਲੇਬਾਜ਼ ਹਨ ਅਤੇ ਤੇਜ਼ ਖੇਡਣ ਵਿੱਚ ਮਾਹਿਰ ਹਨ। ਭਾਰਤੀ ਕ੍ਰਿਕਟ ਟੀਮ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਇਹ ਵਿਸ਼ਵ ਦੀ ਬਿਹਤਰੀਨ ਟੀਮ ਹੈ ਅਤੇ ਉਸ ਦੀ ਦਿਲੀ ਖਾਹਿਸ਼ ਹੈ ਕਿ ਭਾਰਤ ਇਸ ਵਾਰ ਵਿਸ਼ਵ ਚੈਂਪੀਅਨ ਬਣੇ।

 

RELATED ARTICLES
POPULAR POSTS