Breaking News
Home / ਦੁਨੀਆ / ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਵਲੋਂ ਪੀਟਰ ਬਰੋਅ ਖੇਤਰ ਦਾ ਬਹੁਤ ਕਾਮਯਾਬ ਟਰਿੱਪ ਤੇ ਪਿਕਨਿਕ

ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਵਲੋਂ ਪੀਟਰ ਬਰੋਅ ਖੇਤਰ ਦਾ ਬਹੁਤ ਕਾਮਯਾਬ ਟਰਿੱਪ ਤੇ ਪਿਕਨਿਕ

logo-2-1-300x105ਬਰੈਂਪਟਨ : ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਹੇਠ ਪੀਟਰ ਬਰੋਅ ਖੇਤਰ ਦਾ ਟਰਿੱਪ/ਪਿਕਨਿਕ ਤਿੰਨ ਸਤੰਬਰ ਨੂੰ ਆਯੋਜਿਤ ਕੀਤਾ ਗਿਆ। ਸੌ ਬਜ਼ੁਰਗਾਂ, ਔਰਤਾਂ ਤੇ ਮਰਦਾਂ ਵਲੋਂ ਸ਼ਮੂਲੀਅਤ ਕੀਤੀ ਗਈ। ਰਸਤੇ  ਵਿਚ ਖਾਣ-ਪੀਣ ਦਾ ਸਨੈਕਸ ਤੇ ਵਾਪਸੀ ਵਿਚ ਚਾਹ-ਕੌਫੀ ਵਗੈਰਾ ਦਾ ਇੰਤਜ਼ਾਮ ਵੀ ਰੌਕ ਗਾਰਡਨ ਵਲੋਂ ਹੋਇਆ। ਦੋ ਮਹੀਨੇ ਪਹਿਲਾਂ ਰਿਵਰ ਵਿਊ ਕਰੂਜ ਪਾਣੀ ਵਾਲਾ ਜਹਾਜ਼ ਸਾਰਾ ਹੀ ਬੁੱਕ ਕਰ ਦਿੱਤਾ, ਜਿਸ ਵਿਚ ਸਿਰਫ ਤੇ ਸਿਰਫ ਸਾਡੇ ਮੈਂਬਰ ਹੀ ਸਵਾਰ ਹੋਏ।
ਜਹਾਜ਼ ਦਾ ਕੈਪਟਨ ਤੇ ਕਰੂਜ ਮੁਲਾਜ਼ਮਾਂ ਵਲੋਂ ਸਾਡਾ ਸਵਾਗਤ ਕੀਤਾ, 150 ਮਿੰਟ (ਢਾਈ ਘੰਟੇ) ਦੀ ਸਵਾਰੀ ਹੋ ਕੇ ਝੂਟੇ ਤੇ ਅਜੀਬੋ ਗਰੀਬ ਨਜ਼ਾਰੇ ਦੇਖਣ ਨੂੰ ਮਿਲੇ। ਲੇਕ ਵਿਚ ਲੌਕ ਕਰਕੇ ਪਾਣੀ ਇਕੱਤਰ ਕਰਕੇ ਕਰੂਜ  65 ਫੁੱਟ ਉਚਾਈ ਪਾਣੀ ਦੇ ਲੈਬਲ ਉਪਰ ਹੋ ਗਿਆ। ਇਸ ਤਰ੍ਹਾਂ ਹੋਰ ਤਿੰਨ ਲੌਕਸ ਸਨ, ਪਰ ਉਨ੍ਹਾਂ ਦੀ ਉਚਾਈ ਘੱਟ ਸੀ। ਇਸੇ ਲੇਕ ਵਿਚ ਨਹਿਰ ਦਾ ਨਿਰਮਾਣ 1860 ਸਨ, ਵਿਚ ਹੋਇਆ, ਜੋ ਸ਼ਹਿਰ ਵਿਚੋਂ ਲੰਘਦੀ ਹੋਈ ਵਾਪਸ ਲੇਕ ਵਿਚ ਮਿਲ ਜਾਂਦੀ ਹੈ। ਸਾਰੇ ਲੌਕ ਇਸ ਨਹਿਰ ‘ਤੇ ਹਨ। ਕਰੂਜ ਵਿਚ ਭੈਣਾਂ ਨੇ ਸ਼ਬਦ ‘ਉਚਾ ਦਰ ਬਾਬੇ ਨਾਨਕ ਦਾ’ ਨਾਲ ਸ਼ੁਰੂ ਕੀਤਾ ਤੇ ਹੋਰ ਕਵਿਤਾ ਤੇ ਗੀਤ ਵੀ ਹੋਏ। ਕਰੂਜ ਵਿਚ ਹੋਰ ਖਾਣ-ਪੀਣ ਦਾ ਵੀ ਪ੍ਰਬੰਧ ਸੀ। ਠੀਕ ਇਕ ਵਜੇ ਕਰੂਜ ਤੋਂ ਬਾਹਰ ਆ ਕੇ ਨਾਲ ਲਿਆਂਦਾ ਖਾਣਾ ਸਭ ਨੇ ਮਿਲ ਕੇ ਖਾਧਾ। ਫਿਰ ਅਸੀਂ ਅਗਲਾ ਪੜਾਅ ਰਿਵਰ ਵਿਊ ਪਾਰਕ, ਚਿੜ੍ਹੀਆ ਘਰ, ਮਿਊਜ਼ੀਅਮ ਤੇ ਆਖਰੀ ਪੜ੍ਹਾਅ ਕੂਕਾਂ ਮਾਰਦੀ ਰੇਲ ਗੱਡੀ ਵਿਚ ਆਪੋ ਆਪਣੀ ਟਿਕਟ ਲੈ ਝੂਟੇ ਲਏ। ਸਭ ਨੂੰ ਬਹੁਤ ਚੰਗਾ ਲੱਗਿਆ। ਵਾਪਸੀ ਵਿਚ ਟਿਮਹੋਰਟਸ ‘ਤੇ ਰੁਕ ਕੇ ਗਾਰਡਨ ਵਲੋਂ ਸਭ ਨੂੰ ਚਾਹ ਜਾਂ ਕੌਫੀ ਪਿਲਾਈ ਤੇ ਬਾਅਦ ਵਿਚ ਬੱਸਾਂ ਵਾਪਸ ਚੱਲ ਪਈਆਂ ਤੇ 7.00 ਵਜੇ ਬਰੈਂਪਟਨ ਪਹੁੰਚ ਗਏ, ਜਿੱਥੇ ਮੈਂਬਰਾਂ ਦੇ ਧੀ-ਪੁੱਤ ਕਾਰਾਂ ਦੀਆਂ ਕਤਾਰਾਂ ਬਣਾ ਕੇ ਉਡੀਕ ਰਹੇ ਸਨ। ਦੱਸਣਾ ਜ਼ਰੂਰੀ ਹੈ ਕਿ ਰੌਕ ਗਾਰਡਨ ਵਲੰਟੀਅਰਜ਼ ਨਾ ਕੋਈ ਪ੍ਰਧਾਨ ਹੈ, ਨਾ ਸਕੱਤਰ ਹੈ ਅਤੇ ਸ਼ਾਨਦਾਰ ਕੰਮ ਕਰ ਰਹੀ ਹੈ। ਹੋਰ ਇਕ ਜ਼ਰੂਰੀ ਸੂਚਨਾ ਹੈ ਕੈਸਲਮੋਰ ਸੀਨੀਅਰਜ਼ ਕਲੱਬ ਵਲੋਂ ਰੌਕ ਗਾਰਡਨ ਦੇ ਸਹਿਯੋਗ ਨਾਲ 24 ਸਤੰਬਰ ਨੂੰ 11.00 ਵਜੇ ਤੋਂ 4.00 ਵਜੇ ਤੱਕ ਫੈਮਲੀ ਪਿਕਨਿਕ ਗੋਰ ਮੀਡੀਆ ਲਾਇਬਰੇਰੀ ਗੋਰ ਰੋਡ ‘ਤੇ ਹੈ।
ਸਾਰੇ ਮੈਂਬਰਾਂ ਨੂੰ ਸੱਦਾ ਹੈ। ਹੋਰ ਜਾਣਕਾਰੀ ਲਈ ਹਰਬੰਸ ਸਿੰਘ ਥਿੰਦ 647-741-3124 ਜਾਂ ਗੁਰਮੇਲ ਸਿੰਘ ਸੱਗੂ ਨਾਲ 416-648-6706 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …