0.8 C
Toronto
Wednesday, December 3, 2025
spot_img
Homeਦੁਨੀਆਭਾਰਤ ਨੇ ਯੂਕੇ ਦੇ ਯਾਤਰੀਆਂ ਲਈ ਈ-ਵੀਜ਼ਾ ਬਹਾਲ ਕੀਤਾ

ਭਾਰਤ ਨੇ ਯੂਕੇ ਦੇ ਯਾਤਰੀਆਂ ਲਈ ਈ-ਵੀਜ਼ਾ ਬਹਾਲ ਕੀਤਾ

ਲੰਡਨ/ਬਿਊਰੋ ਨਿਊਜ਼ : ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਲੈਕਟ੍ਰਾਨਿਕ ਵੀਜ਼ਾ (ਈ-ਵੀਜ਼ਾ) ਬਹਾਲ ਕਰਨ ਦਾ ਐਲਾਨ ਕੀਤਾ ਹੈ। ਯੂਕੇ ਦੇ ਯਾਤਰੀਆਂ ਲਈ ਇਹ ਅਜਿਹਾ ਕਦਮ ਹੈ ਜਿਸ ਦਾ ਵਿਆਪਕ ਸਵਾਗਤ ਹੋਵੇਗਾ।
ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਕਿਹਾ ਕਿ ਇਹ ਸੇਵਾ ਤੁਰੰਤ ਉਪਲੱਬਧ ਹੋਵੇਗੀ। ਲੰਡਨ ਵਿੱਚ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਯਾਤਰੀ ਇਸ ਹਫ਼ਤੇ ਤੋਂ ਭਾਰਤ ਲਈ ਈ-ਵੀਜ਼ਾ ਲਈ ਅਰਜ਼ੀ ਦੇਣਾ ਸ਼ੁਰੂ ਕਰ ਸਕਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਸਿਸਟਮ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਦੋਰਾਇਸਵਾਮੀ ਨੇ ਟਵਿੱਟਰ ‘ਤੇ ਐਲਾਨ ਕੀਤਾ, ”ਅੱਜ ਵੱਡੀ ਖ਼ਬਰ ਇਹ ਹੈ ਕਿ ਅਸੀਂ ਇੱਕ ਵਾਰ ਫਿਰ ਈ-ਵੀਜ਼ਾ ਸ਼ੁਰੂ ਕਰ ਰਹੇ ਹਾਂ। ਇਸ ਨਾਲ ਯੂਕੇ ਵਿਚਲੇ ਦੋਸਤਾਂ ਨੂੰ ਭਾਰਤ ਦੀ ਯਾਤਰਾ ਕਰਨ ਲਈ ਬਹੁਤ ਜ਼ਿਆਦਾ ਆਸਾਨੀ ਹੋਵੇਗੀ ਹੈ।”

 

RELATED ARTICLES
POPULAR POSTS