ਲਾਸ ਏਂਜਲਸ/ਬਿਊਰੋ ਨਿਊਜ਼ : ਅਮਰੀਕਾ ਦੇ ਕੈਲੀਫੋਰਨੀਆਸੂਬੇ ਦੇ ਜੰਗਲਾਂ ਵਿਚ ਇਕ ਹਫ਼ਤੇ ਪਹਿਲਾਂ ਲੱਗੀ ਤਬਾਹਕਾਰੀ ਅੱਗ ਦਾਦਾਇਰਾਲਗਾਤਾਰਵਧਦਾ ਜਾ ਰਿਹਾ ਹੈ। ਅੱਗ ਨੇ ਨਿਊਯਾਰਕਸ਼ਹਿਰ ਤੋਂ ਵੀਵੱਡੇ ਇਲਾਕੇ ਯਾਨੀ 2.30 ਲੱਖਏਕੜ ਦੇ ਜੰਗਲਾਂ ਨੂੰ ਆਪਣੀਲਪੇਟਵਿਚਲੈਲਿਆ ਹੈ। ਬੀਬੀਸੀਮੁਤਾਬਕ, ਚਾਰਦਸੰਬਰ ਨੂੰ ਵੇਂਚੁਰਾ ਤੇ ਸੇਂਟ ਪਾਲਇਲਾਕੇ ਵਿਚ ਲੱਗੀ ਅੱਗ ਹਵਾਕਾਰਨ ਤੇਜ਼ੀ ਨਾਲਫੈਲਦੀ ਜਾ ਰਹੀ ਹੈ। ਅੱਗ ਕਾਰਨਕਰੀਬ ਇਕ ਹਜ਼ਾਰਘਰ, ਕਮਰਸ਼ੀਅਲਇਮਾਰਤਾਂ ਤੇ ਦੂਜੇ ਢਾਂਚੇ ਤਬਾਹ ਹੋ ਗਏ ਹਨ। ਕਰੀਬ 90 ਹਜ਼ਾਰਮਕਾਨ ਤੇ ਕਾਰੋਬਾਰੀਅਦਾਰੇ ਬਿਨਾਂ ਬਿਜਲੀ ਦੇ ਹਨ। ਕੈਲੀਫੋਰਨੀਆ ਦੇ ਇਤਿਹਾਸਵਿਚ 1932 ਤੋਂ ਇਹ ਪੰਜਵੀਂ ਸਭ ਤੋਂ ਭਿਆਨਕ ਅੱਗ ਹੈ। ਫਾਇਰਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਐਤਵਾਰ ਨੂੰ ਕਰੀਬ 10 ਫ਼ੀਸਦੀ ਅੱਗ ‘ਤੇ ਕਾਬੂ ਪਾਲਿਆ ਗਿਆ ਸੀ ਪਰ 34-40 ਕਿਮੀਪ੍ਰਤੀਘੰਟੇ ਦੀਰਫ਼ਤਾਰਨਾਲਚੱਲਰਹੀਆਂ ਹਵਾਵਾਂ ਕਾਰਨਫਾਇਰਬ੍ਰਿਗੇਡ ਮੁਲਾਜ਼ਮਾਂ ਨੂੰ ਕਾਫ਼ੀਮੁਸ਼ਕਲਾਂ ਦਾਸਾਹਮਣਾਕਰਨਾਪੈਰਿਹਾ ਹੈ। ਅੱਗ ਕਾਰਨ ਦੋ ਲੱਖ ਤੋਂ ਜ਼ਿਆਦਾਲੋਕਾਂ ਨੂੰ ਆਪਣਾਘਰਛੱਡਣ’ਤੇ ਮਜ਼ਬੂਰਹੋਣਾਪਿਆ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …