17 C
Toronto
Wednesday, September 17, 2025
spot_img
Homeਦੁਨੀਆਨਿਊਯਾਰਕ ਵਿਚ ਸਿੱਖ ਵਿਅਕਤੀ 'ਤੇ ਹਥੌੜੇ ਨਾਲ ਹਮਲਾ

ਨਿਊਯਾਰਕ ਵਿਚ ਸਿੱਖ ਵਿਅਕਤੀ ‘ਤੇ ਹਥੌੜੇ ਨਾਲ ਹਮਲਾ

ਹਮਲਾਵਰ ਕਹਿੰਦਾ – ਮੈਂ ਤੈਨੂੰ ਪਸੰਦ ਨਹੀਂ ਕਰਦਾ
ਨਿਊਯਾਰਕ/ਬਿਊਰੋ ਨਿਊਜ਼ : ਨਿਊਯਾਰਕ ਦੇ ਬਰੁਕਲਿਨ ਦੇ ਹੋਟਲ ਵਿਚ ਇਕ ਸਿਆਹਫਾਮ ਹਮਲਾਵਰ ਨੇ ਸਿੱਖ ਵਿਅਕਤੀ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਨਾਲ ਹੀ ਚੀਕਦਿਆਂ ਕਿਹਾ ‘ਮੈਂ ਤੈਨੂੰ ਪਸੰਦ ਨਹੀਂ ਕਰਦਾ’, ‘ਤੇਰੀ ਚਮੜੀ ਸਾਡੇ ਵਰਗੀ ਨਹੀਂ ਹੈ।’ ਇਸ ਹਮਲੇ ਤੋਂ ਬਾਅਦ ਨਿਊਯਾਰਕ ਅਧਾਰਿਤ ਗਰੁੱਪ ‘ਦਿ ਸਿੱਖ ਕੋਲੀਸ਼ਨ’ ਨੇ ਮੰਗ ਕੀਤੀ ਹੈ ਕਿ ਘਟਨਾ ਦੀ ਜਾਂਚ ਕੀਤੀ ਜਾਵੇ ਤੇ ਦੇਖਿਆ ਜਾਵੇ ਕਿ ਕਿਤੇ ਇਹ ਨਫ਼ਰਤੀ ਹਮਲਾ ਤਾਂ ਨਹੀਂ ਸੀ। ਜਾਣਕਾਰੀ ਮੁਤਾਬਕ ਸੁਮਿਤ ਆਹਲੂਵਾਲੀਆ (32) ਐਸਟੋਰੀਆ ਦਾ ਰਹਿਣ ਵਾਲਾ ਹੈ ਤੇ ਉਸ ਨੇ ਕਿਹਾ ਕਿ ਹਮਲਾਵਰ ਨਸਲੀ ਨਫ਼ਰਤ ਨਾਲ ਭਰਿਆ ਪਿਆ ਸੀ। ਸੁਮਿਤ ਨੇ ਦੱਸਿਆ ਕਿ ਘਟਨਾ 26 ਅਪਰੈਲ ਨੂੰ ਉਸਦੇ ਕੰਮ ਵਾਲੀ ਥਾਂ ਬਰਾਊਨਜ਼ਵਿਲੇ ਦੇ ‘ਕੁਆਲਿਟੀ ਇਨ’ ਵਿਚ ਵਾਪਰੀ। ਸੁਮਿਤ ਮੁਤਾਬਕ ਹਮਲਾਵਰ ਸਵੇਰੇ 8 ਵਜੇ ਹੋਟਲ ਦੀ ਲਾਬੀ ਵਿਚ ਆ ਗਿਆ ਤੇ ਚੀਕਣ ਲੱਗ ਪਿਆ ਸੀ। ਸੁਮਿਤ ਨੇ ਦੱਸਿਆ ਕਿ ਹਮਲਾਵਰ ਉਸ ਵੱਲ ਦੌੜਿਆ ਤੇ ਆਪਣੀ ਜੇਬ ਵਿਚੋਂ ਹਥੌੜਾ ਕੱਢ ਕੇ ਜ਼ੋਰ ਨਾਲ ਉਸ ਦੇ ਸਿਰ ਵਿਚ ਮਾਰਿਆ। ਇਸ ਤੋਂ ਪਹਿਲਾਂ ਸਿੱਖ ਵਿਅਕਤੀ ਨੇ ਹਮਲਾਵਰ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ। ਸੁਮਿਤ ਨੇ ਇਸ ਘਟਨਾ ਤੋਂ ਬਾਅਦ ਕਿਹਾ ਕਿ ‘ਉਹ ਸਦਮੇ ਵਿਚ ਹੈ ਤੇ ਉਸ ਨੂੰ ਡਰ ਲੱਗ ਰਿਹਾ ਹੈ।’ ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਰਿਲੀਜ਼ ਕਰ ਦਿੱਤੀਆਂ ਹਨ। ‘ਸਿੱਖ ਕੋਲੀਸ਼ਨ’ ਨੇ ਆਹਲੂਵਾਲੀਆ ਨੂੰ ਕੇਸ ਲਈ ਕਾਨੂੰਨੀ ਸੇਵਾਵਾਂ ਦੇਣ ਦਾ ਫ਼ੈਸਲਾ ਕੀਤਾ ਹੈ।
਀ਿ

RELATED ARTICLES
POPULAR POSTS