10 ਕਰੂ ਮੈਂਬਰਾਂ ਦੀ ਮੌਤ-ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ ਹਵਾ ਵਿਚ ਆਪਸ ‘ਚ ਟਕਰਾਅ ਜਾਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿਚ 10 ਕਰੂ ਮੈਂਬਰਾਂ ਦੀ ਜਾਨ ਚਲੇ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਲੇਸ਼ੀਆਈ ਨੇਵੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੌਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ। ਮਲੇਸ਼ੀਆਈ ਨੇਵੀ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਸਾਰੇ 10 ਵਿਅਕਤੀ, ਨੇਵੀ ਦੇ ਕਰੂ ਮੈਂਬਰ ਸਨ। ਇਹ ਹਾਦਸਾ ਪੇਰਾਕ ਵਿਚ ਲੂਮੁਤ ਨੇਵਲ ਬੇਸ ‘ਤੇ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਇਕ ਹੈਲੀਕਾਪਟਰ ਸਿਵਿਮੰਗ ਪੂਲ ਅਤੇ ਦੂਜਾ ਸਟੇਡੀਅਮ ਵਿਚ ਜਾ ਡਿੱਗਿਆ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਮਲੇਸ਼ੀਆ ਵਿਚ ਨੇਵੀ ਦੀ 90ਵੀਂ ਵਰ੍ਹੇਗੰਢ ‘ਤੇ ਪਰੇਡ ਦੇ ਲਈ ਰਿਹਰਸਲ ਚੱਲ ਰਹੀ ਸੀ ਅਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।
ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਖਿਲਾਫ ਅਮਰੀਕਾ ‘ਚ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ
ਨਿਊਯਾਰਕ/ਬਿਊਰੋ ਨਿਊਜ਼ : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਖਿਲਾਫ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਵਿਦਿਆਰਥੀ ਪ੍ਰਦਰਸ਼ਨ ਤੇਜ਼ ਹੋ ਗਏ ਹਨ ਅਤੇ ਵਿਦਿਆਰਥੀਆਂ ਨੇ ਕਾਲਜਾਂ ਨੂੰ ਇਜ਼ਰਾਈਲ ਦਾ ਸਮਰਥਨ ਕਰਨ ਵਾਲੇ ਨਿਵੇਸ਼ ਨੂੰ ਰੋਕਣ ਦੀ ਮੰਗ ਕੀਤੀ ਹੈ।
ਇਨ੍ਹਾਂ ਵਿਦਿਆਰਥੀਆਂ ਦੀ ਇਹ ਵੀ ਮੰਗ ਹੈ ਕਿ ਅਮਰੀਕਾ ਨੂੰ ਇਜ਼ਰਾਈਲ ਨਾਲ ਵਪਾਰ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਮੰਗ ਦੀ ਪੂਰਤੀ ਲਈ ਕਾਲਜਾਂ ਦੇ ਵਿਦਿਆਰਥੀ ਮੁਹਿੰਮ ਵੀ ਚਲਾ ਰਹੇ ਹਨ।