ਹੁਣ ਉਮੀਦਵਾਰ ਆਨਲਾਈਨ ਨੌਮੀਨੇਸ਼ਨ ਭਰ ਸਕਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਕਾਲ ਦੌਰਾਨ ਚੋਣ ਕਮਿਸ਼ਨ ਨੇ ਵੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਰਦੇਸ਼ਾਂ ਮੁਤਾਬਕ ਹੁਣ ਉਮੀਦਵਾਰ ਆਨਲਾਈਨ ਨੌਮੀਨੇਸ਼ਨ ਭਰ ਸਕਣਗੇ ਅਤੇ ਮਾਸਕ, ਸਰੀਰਕ ਦੂਰੀ ਤੇ ਥਰਮਲ ਸਕਰੀਨਿੰਗ ਜਿਹੀਆਂ ਗੱਲਾਂ ਨੂੰ ਜ਼ਰੂਰੀ ਦੱਸਿਆ ਗਿਆ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਚੋਣਾਂ ਨਾਲ ਜੁੜੀ ਕਿਸੇ ਵੀ ਗਤੀਵਿਧੀ ਦੌਰਾਨ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਚੋਣ ਸਬੰਧੀ ਇਸਤੇਮਾਲ ਕੀਤੇ ਜਾ ਰਹੇ ਕਮਰੇ, ਹਾਲ ਜਾਂ ਵਿਹੜੇ ਦੇ ਗੇਟ ‘ਤੇ ਥਰਮਲ ਸਕੈਨਰ, ਸੈਨੇਟਾਈਜ਼ਰ, ਸਾਬਣ ਅਤੇ ਪਾਣੀ ਰੱਖਣਾ ਜ਼ਰੂਰੀ ਹੋਵੇਗਾ। ਹਰ ਵਿਅਕਤੀ ਦੀ ਸਕੈਨਿੰਗ ਵੀ ਜ਼ਰੂਰੀ ਹੋਵੇਗੀ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …